ਲੁਧਿਆਣਾ(ਮਹੇਸ਼)-ਨਿਊ ਸੁਭਾਸ਼ ਨਗਰ ਇਲਾਕੇ 'ਚ 3 ਬੱਚਿਆਂ ਦੇ ਪਿਤਾ ਨੇ ਬੇਇੱਜ਼ਤੀ ਤੋਂ ਦੁਖੀ ਹੋ ਕੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਸਬੀਰ ਕੁਮਾਰ ਦੇ ਰੂਪ ਵਿਚ ਹੋਈ ਹੈ। ਜੋਧੇਵਾਲ ਪੁਲਸ ਨੇ ਮ੍ਰਿਤਕ ਦੇ ਭਰਾ ਹਰੀਸ਼ ਕੁਮਾਰ ਸੋਨੂ ਦੀ ਸ਼ਿਕਾਇਤ 'ਤੇ ਜਸਬੀਰ ਦੇ ਸਾਲੇ ਮਾਧੋਪੁਰੀ ਨਿਵਾਸੀ ਸ਼ਿਵ ਕੁਮਾਰ ਅਤੇ ਉਸ ਦੇ ਸਾਥੀਆਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ, ਜਿਸ ਵਿਚ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਹਰੀਸ਼ ਨੇ ਦੱਸਿਆ ਕਿ ਲਗਭਗ 5 ਸਾਲ ਪਹਿਲਾਂ ਜਸਬੀਰ ਦੀ ਲਵ ਮੈਰਿਜ ਮਾਧੋਪੁਰੀ ਇਲਾਕੇ ਦੀ ਰਹਿਣ ਵਾਲੀ ਮੋਨਿਕਾ ਨਾਲ ਹੋਈ ਸੀ। ਇਨ੍ਹਾਂ ਦੇ 3 ਬੱਚੇ ਹਨ। ਬੀਮਾਰੀ ਕਾਰਨ ਮੋਨਿਕਾ ਭਾਬੀ ਆਪਣੇ ਮਾਪਿਆਂ ਦੇ ਦਵਾਈ ਲੈਣ ਗਈ ਸੀ। ਬੁੱਧਵਾਰ ਸ਼ਾਮ ਲਗਭਗ 8 ਵਜੇ ਉਸ ਦੀ ਭਾਬੀ ਨੇ ਜਸਬੀਰ ਨੂੰ ਫੋਨ ਕੀਤਾ ਕਿ ਉਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਉਹ ਉਸ ਨੂੰ ਆ ਕੇ ਦਵਾਈ ਦਿਵਾਉਣ। ਇਸ 'ਤੇ ਜਸਬੀਰ ਨੇ ਕਿਹਾ ਕਿ ਉਸ ਦੇ ਕੋਲ ਪੈਸੇ ਥੋੜ੍ਹੇ ਹਨ। ਜਿੰਨੇ ਹਨ ਉਨੇ ਦੀ ਹੀ ਦਵਾਈ ਲੈ ਆਉਂਦਾ ਹਾਂ। ਇਸ ਤੋਂ ਬਾਅਦ ਜਸਬੀਰ ਆਪਣੇ ਸਹੁਰੇ ਚਲਾ ਗਿਆ। ਰਾਤ ਲਗਭਗ 9 ਵਜੇ ਉਹ ਵਾਪਸ ਆਇਆ। ਉਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਸਹੁਰੇ ਘਰ ਵਿਚ ਉਸ ਦੇ ਭਰਾ ਦੇ ਨਾਲ ਕੀ ਗੱਲਬਾਤ ਹੋਈ। ਲਗਭਗ ਅੱਧੇ ਘੰਟੇ ਬਾਅਦ ਜਸਬੀਰ ਦਾ ਸਾਲਾ ਸ਼ਿਵ ਆਪਣੇ ਕੁੱਝ ਸਾਥੀਆਂ ਨਾਲ ਆਇਆ, ਜਿਸ ਨੇ ਪੂਰੇ ਮੁਹੱਲੇ ਵਾਲਿਆਂ ਦੇ ਸਾਹਮਣੇ ਉਸ ਦੇ ਭਰਾ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਬਹੁਤ ਬੇਇੱਜ਼ਤ ਅਤੇ ਜ਼ਲੀਲ ਕੀਤਾ। ਮੁਹੱਲੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਨਾਲ ਬਚਾਅ ਕਰ ਕੇ ਉਸ ਦੀ ਜਾਨ ਬਚਾਈ। ਇਸ ਤੋਂ ਬਾਅਦ ਦੋਸ਼ੀ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਆਪਣੇ ਸਾਥੀਆਂ ਸਮੇਤ ਚਲਾ ਗਿਆ। ਬਾਅਦ ਵਿਚ ਉਸਦਾ ਭਰਾ ਸੌਣ ਲਈ ਕਮਰੇ 'ਚ ਚਲਾ ਗਿਆ। ਅਗਲੀ ਸਵੇਰੇ ਜਦ ਉਸ ਦੀ ਮਾਤਾ ਕ੍ਰਿਸ਼ਨਾ ਦੇਵੀ ਉਠਾਉਣ ਲਈ ਗਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਜਦ ਮਾਤਾ ਨੇ ਖਿੜਕੀ ਰਾਹੀਂ ਅੰਦਰ ਦੇਖਿਆ ਤਾਂ ਜਸਬੀਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਪੁਲਸ ਨੂੰ ਸੂਚਿਤ ਕਰ ਕੇ ਮਾਮਲੇ ਦੀ ਜਾਣਕਾਰੀ ਦਿੱਤੀ। ਹਰੀਸ਼ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੇ ਪੂਰੇ ਮੁਹੱਲੇ ਵਾਲਿਆਂ ਦੇ ਸਾਹਮਣੇ ਬੇਇੱਜ਼ਤ ਹੋਣ 'ਤੇ ਇਹ ਕਦਮ ਚੁੱਕਿਆ ਹੈ। ਉਸ ਦੇ ਭਰਾ ਦੀ ਮੌਤ ਦਾ ਜ਼ਿੰਮੇਵਾਰ ਸ਼ਿਵ ਕੁਮਾਰ ਅਤੇ ਉਸ ਦੇ ਸਾਥੀ ਹਨ। ਇੰਸ. ਮੁਹੰਮਦ ਜ਼ਮੀਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਪਾਵਰਕਾਮ ਦਾ ਕਾਰਨਾਮਾ : ਹਾਈ ਵੋਲਟੇਜ ਦੀਆਂ ਨੰਗੀਆਂ ਤਾਰਾਂ ਦੇ 11 ਇੰਚ ਫ਼ਾਸਲੇ ਤੋਂ ਲੰਘਦੀਆਂ ਨੇ ਸਕੂਲੀ ਬੱਸਾਂ
NEXT STORY