ਜਲੰਧਰ (ਧਵਨ)— ਪੰਜਾਬ ਦੇ ਪਾਣੀਆਂ ਦੇ ਸੋਮਿਆਂ ਬਾਰੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸ਼ਨੀਵਾਰ ਨੂੰ ਮੀਓਂਵਾਲ ਪਿੰਡ, ਜਿਹੜਾ ਫਿਲੌਰ ਦੇ ਨਜ਼ਦੀਕ ਹੈ, ਦੇ ਧੁੱਸੀ ਬੰਨ੍ਹ ਦੀ ਮੁਰੰਮਤ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਥਾਂ 'ਤੇ 350 ਫੁੱਟ ਦੇ ਵੱਡੇ ਪਾੜ ਨੂੰ ਭਰਨ ਦਾ ਕੰਮ ਮਨਰੇਗਾ ਮਜ਼ਦੂਰਾਂ ਅਤੇ ਵਲੰਟੀਅਰਾਂ ਵੱਲੋਂ ਕੀਤਾ ਜਾ ਰਿਹਾ ਹੈ। ਸਰਕਾਰੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 22 ਅਗਸਤ ਨੂੰ ਵੀ ਇਸ ਥਾਂ ਦਾ ਦੌਰਾ ਕੀਤਾ ਸੀ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਇਸ ਸੰਕਟ ਦੀ ਘੜੀ 'ਚ ਲੋਕਾਂ ਨੂੰ ਰਾਹਤ ਪਹੁੰਚਾਉਣ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਸਰਕਾਰੀਆ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪਹਿਲਾਂ ਹੀ ਮਾਓ ਸਾਹਿਬ 'ਚ ਆਏ ਪਾੜ ਨੂੰ ਭਰ ਚੁੱਕਾ ਹੈ ਅਤੇ ਅਤੇ ਮੀਓਂਵਾਲ ਦਾ ਕੰਮ ਵੀ ਕੱਲ ਸਵੇਰ ਤੱਕ ਪੂਰਾ ਕਰ ਲਿਆ ਜਾਵੇਗਾ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਦਸਿਆ ਕਿ ਬਾਬਾ ਤਲਵਿੰਦਰ ਸਿੰਘ, ਬਾਬਾ ਕਸ਼ਮੀਰਾ ਸਿੰਘ ਅਤੇ ਬਾਬਾ ਨਿਰਮਲ ਸਿੰਘ ਦੇ ਸ਼ਰਧਾਲੂ ਵੱਡੀ ਗਿਣਤੀ 'ਚ ਕੰਮ ਕਰ ਰਹੇ ਹਨ ਅਤੇ 250 ਫੁੱਟ ਦੇ ਪਾੜ ਨੂੰ ਭਰਿਆ ਜਾ ਚੁਕਿਆ ਹੈ ਅਤੇ ਬਾਕੀ ਰਹਿੰਦਾ ਕੰਮ ਵੀ ਛੇਤੀ ਹੀ ਮੁਕੰਮਲ ਹੋਣ ਜਾ ਰਿਹਾ ਹੈ।
ਸਰਕਾਰੀਆ ਨੇ ਦੱਸਿਆ ਕਿ ਪਾੜ ਭਰਨ ਲਈ ਪ੍ਰਸ਼ਾਸਨ ਕੋਲ ਫੰਡਾਂ ਦੀ ਕਮੀ ਨਹੀਂ ਹੈ ਅਤੇ ਜਲੰਧਰ ਜ਼ਿਲੇ 'ਚ ਬਾਕੀ ਸਭ ਪਾੜ ਭਰਨ ਦਾ ਕੰਮ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਵਲੰਟੀਅਰਾਂ ਵਲੋਂ ਕੀਤੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹੋ ਮਨੁੱਖਤਾ ਦੀ ਸੱਚੇ ਅਰਥਾਂ 'ਚ ਸੇਵਾ ਹੈ। ਉਨ੍ਹਾਂ ਨੇ ਮਾਓ ਸਾਹਿਬ ਦਾ ਵੀ ਦੌਰਾ ਕੀਤਾ। ਉਨ੍ਹਾਂ ਨਾਲ ਸਿੰਜਾਈ ਵਿਭਾਗ ਦੇ ਅਧਿਕਾਰੀ ਵੀ ਸਨ।
ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨੀ ਹਿੰਦੂਆਂ ਤੋਂ ਮੰਗੀ ਮੁਆਫੀ
NEXT STORY