ਕਪੂਰਥਲਾ— 'ਪੰਜਾਬ ਏਕਤਾ ਪਾਰਟੀ' ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਇਕ ਦਾ ਅਸਤੀਫਾ ਵਾਪਸ ਲੈਣ 'ਤੇ ਬੀਬੀ ਜਗੀਰ ਕੌਰ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਖਹਿਰਾ ਦੀ ਤਾਂ ਕਿਸਮਤ ਹੀ ਮਾੜੀ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਹਮੇਸ਼ਾ ਹੀ ਇਹ ਗੱਲ ਕਹਿੰਦੀ ਸੀ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ। ਉਨ੍ਹਾਂ ਕਿਹਾ ਕਿ ਖਹਿਰਾ ਕਿਸੇ ਵੀ ਪਾਰਟੀ 'ਚ ਟਿਕ ਨਹੀਂ ਸਕਦਾ। ਬੀਬੀ ਜਗੀਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖਹਿਰਾ ਨੇ ਸੰਵਿਧਾਨ ਨਾਲ ਵੀ ਖਿਲਵਾੜ ਕੀਤਾ ਹੈ। ਸੰਵਿਧਾਨ ਨਾਲ ਖਿਲਵਾੜ ਕਰਨ ਅਤੇ ਅਸਤੀਫਾ ਵਾਪਸ ਲੈਣ 'ਤੇ ਖਹਿਰਾ ਨੂੰ ਡਿਸਮਿਸ ਕਰਨਾ ਚਾਹੀਦਾ ਹੈ। ਸੰਵਿਧਾਨ ਦਾ ਤਾਂ ਉਸ ਨੂੰ ਧਿਆਨ ਰੱਖਣਾ ਚਾਹੀਦਾ ਸੀ। ਖਹਿਰਾ ਨੂੰ ਆਪਣੇ ਅਹੁਦੇ ਦੀ ਵੀ ਕਦਰ ਨਹੀਂ। ਉਨ੍ਹਾਂ ਕਿਹਾ ਕਿ ਇਹੋ ਜਿਹੇ ਬੰਦੇ ਜਦੋਂ ਸਿਆਸਤ 'ਚ ਕਦਮ ਰੱਖਦੇ ਹਨ ਤਾਂ ਫਿਰ ਆਮ ਲੋਕਾਂ ਦਾ ਸਿਆਸੀ ਲੋਕਾਂ ਤੋਂ ਵਿਸ਼ਵਾਸ ਉੱਠਣ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ 'ਆਪ' ਅਤੇ ਸੁਖਪਾਲ ਸਿੰਘ ਖਹਿਰਾ ਦੋਵੇਂ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਖਹਿਰਾ ਦਾ ਜੀਜਾ ਚੇਅਰਮੈਨ ਰਣਜੀਤ ਸਿੰਘ ਜੋ ਕਿ ਪਾਰਟੀ 'ਚ ਬੈਠਾ ਹੈ, ਉਹ ਕਦੇ ਵੀ ਇਸ ਦਾ ਅਸਤੀਫਾ ਪ੍ਰਵਾਨ ਨਹੀਂ ਹੋਣ ਦੇਵੇਗਾ।
ਉਨ੍ਹਾਂ ਕਿਹਾ ਕਿ ਸੰਵਿਧਾਨ ਨਾਲ ਖਿਲਵਾੜ ਕਰਦੇ ਹੋਏ ਸਭ ਤੋਂ ਪਹਿਲਾਂ ਖਹਿਰਾ ਨੇ ਅਸਤੀਫਾ ਦਿੱਤਾ, ਫਿਰ ਇਸ ਨੇ ਆਪਣੀ ਵੱਖਰੀ ਪਾਰਟੀ ਬਣਾਈ ਅਤੇ ਬਾਅਦ 'ਚ ਪਾਰਲੀਮੈਂਟ ਦੀ ਚੋਣ ਵੀ ਉਸ ਪਾਰਟੀ 'ਚੋਂ ਹੀ ਲੜੀ। ਖਹਿਰਾ ਸੰਵਿਧਾਨ ਨਾਲ ਖਿਲਵਾੜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਨਦੇ ਹਾਂ ਕਿ ਪਹਿਲਾਂ ਐੱਨ. ਆਰ. ਆਈ. ਭਰਾਵਾਂ ਨੇ ਕੇਜਰੀਵਾਲ ਕਰਕੇ ਵੋਟਾਂ ਪਾ ਦਿੱਤੀਆਂ ਸਨ। ਅਸੀਂ ਤਾਂ ਕਿਹਾ ਸੀ ਕਿ ਨਾਂ ਅਸਤੀਫਾ ਦੇਵੇ ਪਰ ਖਹਿਰਾ ਨੂੰ ਲੱਗਦਾ ਸੀ ਕਿ ਨਵੀਂ ਪਾਰਟੀ ਬਣਾ ਕੇ ਪਤਾ ਨਹੀਂ ਕਿੰਨਾ ਕੁ ਹੀਰੋ ਬਣ ਜਾਣਾ ਹੈ।

ਸ਼ਰਧਾਲੂਆਂ 'ਤੇ 20 ਡਾਲਰ ਦੀ ਫੀਸ ਰੱਖ ਕੇ ਪਾਕਿ ਸਰਕਾਰ ਕਰ ਰਹੀ ਹੈ ਵੱਡਾ ਧੋਖਾ
ਉਥੇ ਹੀ ਪਾਕਿਸਤਾਨ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ 'ਤੇ ਰੱਖੀ ਗਈ 20 ਡਾਲਰ ਦੀ ਫੀਸ 'ਤੇ ਬੋਲਦੇ ਹੋਏ ਜਗੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਸ਼ਰਧਾਲੂਆਂ 'ਤੇ 20 ਡਾਲਰ ਦੀ ਫੀਸ ਰੱਖਣੀ ਇਕ ਵੱਡਾ ਧੱਕਾ ਅਤੇ ਪਾਪ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਅਤੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਵੱਲੋਂ ਕੋਈ ਇਥੇ ਕਿਸੇ ਵੀ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਆਉਂਦਾ ਹੈ ਤਾਂ ਕੀ ਸਾਡੀ ਸਰਕਾਰ ਕੋਈ ਪੈਸਾ ਵਸੂਲਦੀ ਹੈ? ਕਿਸੇ ਵੀ ਧਾਰਮਿਕ ਸਥਾਨ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ। ਗੁਰੂ ਘਰ ਤਾਂ ਇਕ ਸ਼ਰਧਾ ਦਾ ਸਥਾਨ ਹੈ। ਪਾਕਿਸਤਾਨ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ।
ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਰ. ਐੱਸ. ਐੱਸ. ਬੈਨ ਕਰਨ ਦੇ ਦਿੱਤੇ ਗਏ ਬਿਆਨ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਭਾਵੇਂ ਆਰ. ਐੱਸ. ਐੱਸ. ਹੋਵੇ ਜਾਂ ਫਿਰ ਕੋਈ ਹੋਰ, ਜੇਕਰ ਕੋਈ ਸਿੱਖ ਧਰਮ, ਸਾਡੇ ਸਿਧਾਂਤ 'ਚ ਦਖਲ ਅੰਦਾਜ਼ੀ ਕਰੇਗਾ ਤਾਂ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੰਜਾਬ ਦੀਆਂ ਜੇਲਾਂ 'ਚ 'ਖੁਦਕੁਸ਼ੀਆਂ' ਬਾਰੇ ਸਾਹਮਣੇ ਆਏ ਹੈਰਾਨੀਜਨਕ ਅੰਕੜੇ
NEXT STORY