ਜਲੰਧਰ— ਭਾਰਤੀ ਏਅਰ ਫੋਰਸ ਦੇ ਮਾਰਸ਼ਲ ਅਰਜੁਨ ਸਿੰਘ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸ਼ਨੀਵਾਰ ਸਵੇਰੇ ਫੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਉਹ 98 ਸਾਲ ਦੇ ਸਨ। ਉਨ੍ਹਾਂ ਦੇ ਦਿਹਾਂਤ 'ਤੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਤਿੰਨ ਦਿਨਾਂ ਦਾ ਸੋਗ ਐਲਾਨ ਕੀਤਾ ਗਿਆ। ਉਨ੍ਹਾਂ ਦੇ ਸੋਗ ਵਜੋਂ ਸਰਕਾਰੀ ਗੱਡੀਆਂ 'ਤੇ ਝੰਡੇ ਲਗਾਉਣ ਦੀ ਵੀ ਮਨਾਹੀ ਕੀਤੀ ਗਈ ਪਰ ਅੱਜ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਜਲੰਧਰ ਦੇ ਸਰਕਿਟ ਹਾਊਸ 'ਚ ਮੀਟਿੰਗ ਦੌਰਾਨ ਸੁਖਪਾਲ ਖਹਿਰਾ ਦੀ ਗੱਡੀ 'ਤੇ ਝੰਡਾ ਲੱਗਿਆ ਦੇਖਿਆ ਗਿਆ।
ਇਸ ਬਾਰੇ ਜਦੋਂ ਸੁਖਪਾਲ ਖਹਿਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਕਾਰ 'ਤੇ ਝੰਡਾ ਡਰਾਈਵਰ ਨੇ ਗਲਤੀ ਨਾਲ ਲਗਾ ਦਿੱਤਾ ਹੋਵੇਗਾ, ਅਸੀਂ ਏਅਰ ਫੋਰਸ ਅਰਜੁਨ ਸਿੰਘ ਦਾ ਬਹੁਤ ਮਾਣ ਕਰਦੇ ਹਾਂ। ਉਨ੍ਹਾਂ ਦੇ ਦਿਹਾਂਤ ਦਾ ਅਫੋਸਸ ਨਾ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਸਗੋਂ ਦੇਸ਼ ਦੇ ਲੋਕਾਂ ਨੂੰ ਵੀ ਹੈ। ਉਹ ਇਸ ਗੱਲ ਨੂੰ ਛੋਟੀ ਜਿਹੀ ਗੱਲ ਦੱਸਦੇ ਹੋਏ ਅੱਗੇ ਨਿਕਲਦੇ ਬਣੇ। ਹਾਲਾਂਕਿ ਬਾਅਦ 'ਚ ਸੁਖਪਾਲ ਖਹਿਰਾ ਦੇ ਡਰਾਈਵਰ ਵੱਲੋਂ ਉਨ੍ਹਾਂ ਦੀ ਗੱਡੀ ਤੋਂ ਝੰਡਾ ਉਤਾਰ ਦਿੱਤਾ ਗਿਆ। ਇਸ ਸਬੰਧੀ ਜਦੋਂ ਸੁਰੇਸ਼ ਖਜੂਰੀਆ ਨਾਲ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਗਿਆਨੀ ਗੁਰਮੁੱਖ ਸਿੰਘ ਦੇ ਪਰਿਵਾਰ ਦੀ ਸੁਖਬੀਰ ਬਾਦਲ ਤੇ ਕਿਰਪਾਲ ਸਿੰਘ ਬਡੂੰਗਰ ਨੂੰ ਚਿਤਾਵਨੀ
NEXT STORY