ਚੰਡੀਗੜ੍ਹ (ਰੋਹਾਲ) : ਕੈਮਿਸਟਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਜ਼ਰੂਰੀ ਦਵਾਈਆਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਦਵਾਈਆਂ ਲਈ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਕਤਾਰਾਂ 'ਚ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ 21 ਤੋਂ 23 ਮਈ ਦੇ ਵਿਚਕਾਰ ਸ਼ਹਿਰ 'ਚ ਪਹੁੰਚਣ ਵਾਲੇ ਜ਼ਰੂਰੀ ਸਮਾਨ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇਸ ਹੜਤਾਲ ਨਾਲ ਦੂਜੇ ਸੂਬਿਆਂ ਤੋਂ ਦਿੱਲੀ ਪਹੁੰਚਣ ਵਾਲੀ ਸਪਲਾਈ ਪ੍ਰਭਾਵਿਤ ਹੋਵੇਗੀ। ਦਿੱਲੀ ਸਰਕਾਰ ਵੱਲੋਂ ਵਾਤਾਵਰਣ ਮੁਆਵਜ਼ਾ ਟੈਕਸ (ਈ. ਸੀ. ਐੱਸ.) 'ਚ ਮਹੱਤਵਪੂਰਨ ਵਾਧੇ ਦਾ ਅਸਰ ਨਾ ਸਿਰਫ਼ ਦਿੱਲੀ ਦੇ ਆਪਰੇਟਰਾਂ ’ਤੇ ਪਵੇਗਾ, ਸਗੋਂ ਦਿੱਲੀ ਜਾਣ ਵਾਲੇ ਟਰੱਕਾਂ ’ਤੇ ਵੀ ਪਵੇਗਾ। ਇਸ ਤੋਂ ਇਲਾਵਾ ਦਿੱਲੀ ਜਾਣ ਵਾਲਿਆਂ ਲਈ ਸਥਾਨਕ ਆਵਾਜਾਈ ਵੀ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਰਾਧਾ ਸੁਆਮੀ ਡੇਰਾ ਬਿਆਸ ਦੀਆਂ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ
ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਵੀ ਤਿੰਨ ਦਿਨਾਂ ਲਈ ਪ੍ਰਭਾਵਿਤ
ਵੀਰਵਾਰ ਤੋਂ ਦਿੱਲੀ ਰਾਹੀਂ ਸ਼ਹਿਰ 'ਚ ਦਾਖ਼ਲ ਹੋਣ ਵਾਲੇ ਫਲਾਂ, ਸਬਜ਼ੀਆਂ, ਅਨਾਜ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਪਲਾਈ ਤਿੰਨ ਦਿਨਾਂ ਲਈ ਬੰਦ ਹੋਣ ਜਾ ਰਹੀ ਹੈ। ਦਿੱਲੀ ਤੋਂ ਬਾਹਰ ਭਾਵ ਉੱਤਰ ਪ੍ਰਦੇਸ਼ ਰਾਹੀਂ ਆਉਣ ਵਾਲੇ ਟਰੱਕਾਂ ਨੂੰ ਜ਼ਿਆਦਾ ਟੋਲ ਅਦਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ : ਅੱਖਾਂ ਸਾਹਮਣੇ ਪੋਤੀ ਹੋਈ KIDNAP, ਦਾਦਾ-ਦਾਦੀ ਨੂੰ ਘੜੀਸਦੇ ਲੈ ਗਏ ਅਗਵਾਕਾਰ, ਰੌਂਗਟੇ ਖੜ੍ਹੇ ਕਰੇਗੀ ਵੀਡੀਓ
ਨਤੀਜੇ ਵਜੋਂ, ਦਿੱਲੀ ਤੋਂ ਇਲਾਵਾ ਹੋਰ ਸੂਬਿਆਂ ਤੋਂ ਆਉਣ ਵਾਲੇ ਟਰੱਕ ਵੀ ਦਿੱਲੀ ਨਹੀਂ ਪਹੁੰਚ ਸਕਣਗੇ। ਇਨ੍ਹਾਂ ਹਾਲਾਤਾਂ 'ਚ ਸ਼ਹਿਰ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਫਲਾਂ ਅਤੇ ਸਬਜ਼ੀਆਂ ਦੀ ਸੀਮਤ ਸਪਲਾਈ ’ਤੇ ਨਿਰਭਰ ਕਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ! ਮਲੇਸ਼ੀਆਂ ਨਾਲ ਜੁੜੇ ਤਾਰ
NEXT STORY