ਮਾਹਿਲਪੁਰ(ਜਸਵੀਰ)— ਭਾਰਤ ਸਰਕਾਰ ਵੱਲੋਂ 'ਸਵੱਛ ਭਾਰਤ ਮਿਸ਼ਨ' ਤਹਿਤ ਚਲਾਈ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ 15 ਸਤੰਬਰ ਤੋਂ 2 ਅਕਤੂਬਰ ਤੱਕ ਚਲਾਏ ਸਫਾਈ ਪੰਦਰਵਾੜੇ ਸਬੰਧੀ ਸ਼ਨੀਵਾਰ ਨੂੰ ਦਫਤਰ ਨਗਰ ਪੰਚਾਇਤ ਮਾਹਿਲਪੁਰ ਵੱਲੋਂ ਨਾਇਬ ਤਹਿਸੀਲਦਾਰ ਪਵਨ ਕੁਮਾਰ ਦੀ ਅਗਵਾਈ ਅਤੇ ਈ. ਓ. ਰਮੇਸ਼ ਕੁਮਾਰ ਦੀ ਦੇਖ-ਰੇਖ 'ਚ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਾਫ-ਸੁਥਰੇ ਭਾਰਤ ਦੀ ਸਿਰਜਣਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।
ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਮਾਹਿਲਪੁਰ ਦੇ ਵੱਖ-ਵੱਖ ਵਾਰਡਾਂ ਦੀਆਂ ਗਲੀਆਂ ਅਤੇ ਧਾਰਮਿਕ ਸਥਾਨਾਂ ਤੋਂ ਹੁੰਦੀ ਹੋਈ ਦੇਰ ਸ਼ਾਮ ਸਮਾਪਤ ਹੋਈ। ਇਸ ਮੌਕੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਨੇ ਕਿਹਾ ਕਿ ਨਗਰ ਪੰਚਾਇਤ ਦੇ ਸਹਿਯੋਗ ਨਾਲ ਘਰਾਂ, ਸਕੂਲਾਂ, ਕਾਲਜਾਂ, ਸਿਹਤ ਕੇਂਦਰਾਂ, ਬੱਸ ਅੱਡਿਆਂ ਅਤੇ ਦੂਜੇ ਜਨਤਕ ਸਥਾਨਾਂ 'ਤੇ ਜਾ ਕੇ ਸਫਾਈ ਸਬੰਧੀ ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ।
ਇਸ ਮੌਕੇ ਅਜੈ ਕੁਮਾਰ ਐੱਸ. ਈ., ਪ੍ਰਿੰ. ਸੀਮਾ ਰਾਣੀ ਬੁੱਧੀਰਾਜਾ, ਵਾਈਸ ਪ੍ਰਿੰ. ਇੰਦਰਜੀਤ ਸਿੰਘ, ਮਿਤਲੇਸ਼ ਹਾਂਡਾ, ਬਲਵਿੰਦਰ ਸਿੰਘ, ਰੇਣੂਕਾ ਬਾਲੀ, ਲੈਕ. ਇੰਦਰਜੀਤ ਕੌਰ, ਦਵਿੰਦਰ ਕੌਰ, ਇੰਦਰਜੀਤ ਸਿੰਘ, ਅਮਰੀਕ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।
ਲੁਧਿਆਣਾ 'ਚ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਝਾੜੂ ਲਗਾ ਕੇ ਸਫਾਈ ਲਈ ਲੋਕਾਂ ਨੂੰ ਕੀਤਾ ਜਾਗਰੂਕ
NEXT STORY