ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਪਿੰਡ ਪੰਜਵੜ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਕਾਂਗਰਸੀਆਂ ਵਲੋਂ ਕਥਿਤ ਤੌਰ ਤੇ ਗੁੰਡਾਗਰਦੀ ਕਰਦਿਆਂ ਰੰਜਿਸ਼ ਤਹਿਤ ਗੁਰਦੁਆਰੇ ਦੇ ਪ੍ਰਧਾਨ ਤੇ ਗੁਰਦੁਆਰਾ 'ਚ ਦਾਖਲ ਹੋ ਕੇ ਗੋਲੀਆ ਚਲਾਈਆਂ ਗਈਆਂ। ਪਿੰਡ ਵਾਸੀਆਂ 'ਚ ਗੁਰਦੁਆਰਾ 'ਚ ਗੋਲੀਆਂ ਚਲਾਉਣ ਨੂੰ ਲੈ ਕੇ ਰੋਸ ਪਾਇਆ ਹੈ ਰਿਹੈ, ਪਿੰਡ ਵਾਸੀਆਂ ਨੇ ਉਕਤ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਥਾਣਾ ਝਬਾਲ ਪੁਲਸ ਵਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਹਾਂ ਪਾਰਟੀਆਂ ਦੇ ਆਪਸੀ ਝਗੜੇ ਦੀ ਸ਼ਿਕਾਇਤ ਮਿਲੀ ਹੈ ਤੇ ਪੁਲਸ ਵਲੋਂ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਪੰਜਾਬ 'ਚ ਅਗਲੇ 2 ਮਹੀਨੇ ਲਗਾਤਾਰ ਮੋਰਚਾ ਚਲਾਏਗੀ 'ਆਪ'
NEXT STORY