ਤਰਨਤਾਰਨ, (ਮਿਲਾਪ)- ਪਿੰਡ ਕਾਜੀਕੋਟ ਵਿਖੇ ਦਲਿਤ ਪਰਿਵਾਰ ਦੀ ਲੜਕੀ ਮਲਕੀਤ ਕੌਰ ਨਾਲ ਦੁੱਖਦਾਈ ਘਟਨਾ ਵਾਪਰਨ ਦਾ ਸਮਾਚਾਰ ਮਿਲਿਆ ਹੈ। ਘਟਨਾ ਸਬੰਧੀ ਪੀੜਤ ਵਿਆਹੁਤਾ ਨੇ ਦੱਸਿਆ ਕਿ ਉਸਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਜੋਧ ਸਿੰਘ ਵਾਲਾ ਦੇ ਸੁਖਜੀਤ ਸਿੰਘ ਫੌਜੀ ਨਾਲ ਹੋਇਆ ਸੀ ਅਤੇ ਉਸ ਦੇ ਪਿਤਾ ਨੇ ਹੈਸੀਅਤ ਮੁਤਾਬਕ ਜ਼ਰੂਰਤ ਦਾ ਸਾਮਾਨ ਵੀ
ਦਿੱਤਾ ਸੀ ਪਰ ਸੱਸ ਉਸ ਨੂੰ ਨਿੱਤ ਮਿਹਣੇ ਮਾਰਦੀ ਸੀ ਕਿ ਦਾਜ 'ਚ ਸਾਮਾਨ ਘੱਟ ਆਇਆ ਹੈ।
ਕੁਝ ਚਿਰ ਬਾਅਦ ਜਦੋਂ ਉਸ ਦੇ ਘਰ ਬੇਟੀ ਨੇ ਜਨਮ ਲਿਆ ਤਾਂ ਪਰਿਵਾਰ 'ਚ ਕਸ਼ਮਕਸ਼ ਹੋਰ ਵਧ ਗਈ। ਇਸ ਤੋਂ ਇਲਾਵਾ ਜਦੋਂ ਉਸ ਦਾ ਫੌਜੀ ਪਤੀ ਛੁੱਟੀ ਆਉਂਦਾ ਤਾਂ ਘਰ 'ਚ ਕਲੇਸ਼ ਪੈ ਜਾਂਦਾ ਹੈ। ਇਸ ਵਾਰ ਜਦੋਂ ਉਸ ਦਾ ਪਤੀ ਘਰ ਆਇਆ ਤਾਂ ਉਸ ਨੇ ਉਸ ਦੀ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਉਸ ਦੇ ਮੂੰਹ 'ਚ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ ਗਈ, ਜਿਸ ਕਾਰਨ ਉਸ ਦੀ ਹਾਲਤ ਵਿਗੜਦੀ ਦੇਖ ਸਹੁਰੇ ਪਰਿਵਾਰ ਨੇ ਉਸ ਨੂੰ ਕਿਸੇ ਨਿੱਜੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ।
ਇਸ ਤੋਂ ਬਾਅਦ ਜਦੋਂ ਉਸ ਦਾ ਪਿਤਾ ਇੰਦਰਜੀਤ ਸਿੰਘ ਤੇ ਭਰਾ ਉਸ ਦਾ ਪਤਾ ਲੈਣ ਆਏ ਤਾਂ ਸਹੁਰੇ ਪਰਿਵਾਰ ਨੇ ਉਨ੍ਹਾਂ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ, ਜਿਸ 'ਚ ਉਸ ਦੇ ਪਿਤਾ ਅਤੇ ਭਰਾ ਦੇ ਗੰਭੀਰ ਸੱਟਾਂ ਲੱਗੀਆਂ। ਇਸ ਸਬੰਧੀ ਪੀੜਤਾ ਨੇ ਕਿਹਾ ਕਿ ਥਾਣਾ ਵਲਟੋਹਾ ਦੀ ਪੁਲਸ ਸਿਆਸੀ ਦਬਾਅ ਹੇਠ ਉਨ੍ਹਾਂ 'ਤੇ ਰਾਜ਼ੀਨਾਮੇ ਦਾ ਦਬਾਅ ਪਾ ਰਹੀ।
ਮੀਂਹ ਨਾਲ ਕਿਤੇ ਰਾਹਤ ਤੇ ਕਿਤੇ ਆਫਤ
NEXT STORY