ਡੇਰਾ ਬਾਬਾ ਨਾਨਕ, (ਕੰਵਲਜੀਤ, ਵਤਨ)- ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਜੋੜੀਆਂ ਖੁਰਦ ਵਿਚ ਇਕ ਵਿਅਕਤੀ ਵੱਲੋਂ ਮਹਿਲਾ ਏਜੰਟ ਦੇ ਰਵੱਈਏ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਮ੍ਰਿਤਕ ਸੇਵਾ ਸਿੰਘ ਦੀ ਪਤਨੀ ਲਖਵਿੰਦਰ ਕੌਰ ਵਾਸੀ ਪਿੰਡ ਜੋੜੀਆਂ ਖੁਰਦ ਨੇ ਦੱਸਿਆ ਕਿ ਮੇਰੇ ਪਤੀ ਦੀ ਪਰਮਜੀਤ ਕੌਰ ਵਾਸੀ ਪੁਤਲੀ ਘਰ ਅੰਮ੍ਰਿਤਸਰ ਜੋ ਕਿ ਏਜੰਟ ਦਾ ਕੰਮ ਕਰਦੀ ਹੈ, ਦੇ ਨਾਲ ਜਾਣ-ਪਛਾਣ ਸੀ, ਜਿਸ ਕਾਰਨ ਉਕਤ ਮਹਿਲਾ ਏਜੰਟ ਨੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਮੇਰੇ ਪਤੀ ਨੂੰ ਵਰਗਲਾ ਕੇ ਲੱਖਾਂ ਰੁਪਏ ਵਸੂਲ ਲਏ ਅਤੇ ਜਦੋਂ ਉਸ ਨੇ ਉਕਤ ਮਹਿਲਾ ਨੂੰ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਕਿਹਾ ਤਾਂ ਉਸ ਨੇ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੈਸੇ ਵਾਪਸ ਮੰਗਣ ਦੇ ਬਾਵਜੂਦ ਪੈਸੇ ਵਾਪਸ ਨਹੀਂ ਕੀਤੇ, ਜਿਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿ ਰਿਹਾ ਸੀ ਅਤੇ ਇਸੇ ਪ੍ਰਸ਼ਾਨੀ ਕਾਰਨ ਉਸ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਉਕਤ ਮਹਿਲਾ ਏਜੰਟ ਪਰਮਜੀਤ ਕੌਰ ਵਿਰੁੱਧ ਲਖਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 306 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਦਿੱਤਾ ਹੈ।
ਜਗਰਾਓਂ ਸ਼ਹਿਰ ਨੂੰ ਡੇਂਗੂ ਨੇ ਡੰਗਿਆ, ਸਿਹਤ ਵਿਭਾਗ ਨੇ ਨਗਰ ਕੌÎਂਸਲ ਨੂੰ ਭੰਡਿਆ
NEXT STORY