ਕਪੂਰਥਲਾ (ਚੰਦਰ)- ਹਮੇਸ਼ਾ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਘਿਰੇ ਰਹਿਣ ਵਾਲੀ ਪੰਜਾਬ ਪੁਲਸ ਦਾ ਇਕ ਹੋਰ ਕਾਰਨਾਮਾ ਜ਼ਿਲਾ ਕਪੂਰਥਲਾ ਦੇ ਥਾਣਾ ਢਿੱਲਵਾਂ ਤੋਂ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਭਰਾ-ਭਰਜਾਈ ਦੀ ਸ਼ਿਕਾਇਤ 'ਤੇ ਇਕ ਨੌਜਵਾਨ ਦੀ ਪੁਲਸ ਵੱਲੋਂ ਬੇਰਹਿਮੀ ਨਾਲ਼ ਕੁੱਟਮਾਰ ਕਰ ਦਿੱਤੀ। ਉਸ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਅਪਰੇਸ਼ਨ ਕਰਕੇ ਨੌਜਵਾਨਾ ਦੀ ਜਾਨ ਬਚਾਈ ਗਈ ਹੈ।
ਦਰਅਸਲ ਇਹ ਮਾਮਲਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦਾ ਹੈ, ਜਿੱਥੇ ਦੋ ਭਰਾਵਾਂ ਦੇ ਮਾਮੂਲੀ ਵਿਵਾਦ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਜਾਂਦੀ ਹੈ ਅਤੇ ਬੇਵਜ੍ਹਾ ਨੌਜਵਾਨ ਦੀ ਕੁੱਟਮਾਰ ਕਰਦੀ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਨੌਜਵਾਨ ਜਗਤਾਰ ਸਿੰਘ ਪੁੱਤਰ ਸਵ. ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਦੋ ਭਰਾਵਾਂ ਵਿਚ ਹੋਈ ਮਾਮੂਲੀ ਬਹਿਸ ਤੋਂ ਬਾਅਦ ਮੇਰੀ ਭਰਜਾਈ ਵੱਲੋਂ ਮੇਰੇ ਵਿਰੁੱਧ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ। ਝਗੜੇ ਦਾ ਕਾਰਨ ਦੱਸਦੇ ਪੀੜਤ ਦਾ ਕਹਿਣਾ ਹੈ ਕਿ ਉਸ ਦੇ ਭਰਾ-ਭਰਜਾਈ ਡਿਪਰੈਸ਼ਨ ਦਾ ਸ਼ਿਕਾਰ ਹਨ ਅਤੇ ਅਕਸਰ ਆਂਢ ਗੁਆਂਢ ਲੜਾਈ ਝਗੜਾ ਰੱਖਦੇ ਹਨ। ਉਨ੍ਹਾਂ ਦੀ ਦਵਾਈ ਵੀ ਚੱਲ ਰਹੀ ਹੈ। ਪੀੜਤ ਨੇ ਅੱਗੇ ਦੱਸਿਆ ਕਿ ਇਸ ਮਾਮੂਲੀ ਝਗੜੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਪਰਮਜੀਤ ਸਿੰਘ ਨਾਂ ਦੇ ਇਕ ਏ. ਐੱਸ. ਆਈ. ਅਤੇ ਇਕ ਹੋਰ ਮੁਲਾਜ਼ਮ ਵੱਲੋਂ ਆਉਣ ਸਾਰ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਥਾਣੇ ਲਿਜਾਇਆ ਗਿਆ। ਥਾਣੇ ਵਿੱਚ ਲਿਜਾ ਕੇ ਮੈਨੂੰ ਫਰਸ਼ 'ਤੇ ਲਟਾਇਆ ਗਿਆ ਅਤੇ ਮੇਰੇ ਪੇਟ ਵਿੱਚ ਠੁੱਡ ਮਾਰੇ ਗਏ ਅਤੇ ਬੂਟਾਂ ਨਾਲ ਮੂੰਹ ਨੂੰ ਬਹੁਤ ਬੁਰੀ ਤਰ੍ਹਾਂ ਮਸਲਿਆਂ ਗਿਆ। ਉਸ ਤੋਂ ਬਾਅਦ ਮੈਨੂੰ ਸਾਰਾ ਦਿਨ ਹਵਾਲਾਤ ਵਿੱਚ ਬੰਦ ਰੱਖਿਆ ਗਿਆ ਜਦੋਂ ਸ਼ਾਮ ਨੂੰ ਮੇਰੀ ਸਿਹਤ ਖ਼ਰਾਬ ਹੋ ਗਈ ਤਾਂ ਮੈਨੂੰ ਰਿਹਾਅ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸਹਿਮ ਦਾ ਮਾਹੌਲ! ਵਧ ਰਹੀਆਂ ਫਿਰੌਤੀ ਦੀਆਂ ਘਟਨਾਵਾਂ, ਪੈਸੇ ਨਾ ਦੇਣ 'ਤੇ ਹੋ ਰਹੇ ਕਤਲ

ਇਹ ਵੀ ਪੜ੍ਹੋ : ਗੈਂਗਸਟਰਾਂ ਵੱਲੋਂ ਜਲੰਧਰ ਦੇ ਕਈ ਕਾਰੋਬਾਰੀਆਂ ਨੂੰ ਕੀਤੇ ਜਾ ਚੁੱਕੇ ਨੇ ਧਮਕੀ ਭਰੇ ਫੋਨ, ਜ਼ਿਲ੍ਹੇ 'ਚ ਫੈਲੀ ਦਹਿਸ਼ਤ
ਪੀੜਤ ਨੌਜਵਾਨ ਜਗਤਾਰ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਜਗਤਾਰ ਸਿੰਘ ਪੁਲਸ ਦੀ ਗ੍ਰਿਫ਼ਤ ਵਿਚੋਂ ਛੁੱਟ ਕੇ ਘਰ ਆਇਆ ਤਾਂ ਉਸ ਦੀ ਸਿਹਤ ਬਹੁਤ ਖ਼ਰਾਬ ਹੋ ਚੁੱਕੀ ਸੀ ਅਤੇ ਸਾਹ ਲੈਣ ਵਿੱਚ ਕਾਫ਼ੀ ਤਕਲੀਫ਼ ਮਹਿਸੂਸ ਕਰ ਰਿਹਾ ਸੀ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਜਗਤਾਰ ਸਿੰਘ ਦਾ ਨਿੱਜੀ ਡਾਕਟਰਾਂ ਕੋਲੋਂ ਇਲਾਜ ਕਰਵਾਉਣਾ ਚਾਹਿਆ ਪਰ ਉਨ੍ਹਾਂ ਵੱਲੋਂ ਇਸ ਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਫਿਰ ਪਰਿਵਾਰ ਵੱਲੋਂ ਜਗਤਾਰ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਚੈਕਅਪ ਕਰਨ ਉਪਰੰਤ ਗੰਭੀਰ ਸੱਟਾਂ ਲੱਗਣ ਦੀ ਪੁਸ਼ਟੀ ਕੀਤੀ ਗਈ ਅਤੇ ਜਗਤਾਰ ਸਿੰਘ ਦਾ ਅਪਰੇਸ਼ਨ ਕੀਤਾ ਗਿਆ ਹੈ। ਫਿਲਹਾਲ ਜਗਤਾਰ ਸਿੰਘ ਭਾਵੇਂ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ

ਪੁਲਸ ਥਾਣਾ ਢਿੱਲਵਾਂ ਪਹੁੰਚ ਕੇ ਜਦੋਂ ਇਸ ਮਾਮਲੇ ਬਾਬਤ ਏ. ਐੱਸ. ਆਈ. ਪਰਮਜੀਤ ਸਿੰਘ ਪਾਸੋਂ ਉਨ੍ਹਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਹ ਛੁੱਟੀ 'ਤੇ ਹੋਣ ਕਾਰਨ ਕੈਮਰੇ ਸਾਹਮਣੇ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਫੋਨ 'ਤੇ ਸੰਪਰਕ ਕਰਨ 'ਤੇ ਪਰਿਵਾਰ ਵੱਲੋਂ ਉਨ੍ਹਾਂ 'ਤੇ ਲਗਾਏ ਜਾ ਰਹੇ ਦੋਸ਼ਾਂ ਤੋਂ ਪਰਮਜੀਤ ਸਿੰਘ ਨੇ ਇਨਕਾਰ ਕੀਤਾ ਹੈ। ਥਾਣਾ ਮੁਖੀ ਢਿੱਲਵਾਂ ਹਰਪਾਲ ਸਿੰਘ ਥਾਣੇ ਵਿਚੋਂ ਬਾਹਰ ਹੋਣ ਕਾਰਨ ਫੋਨ 'ਤੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹ ਇਸ ਸਬੰਧੀ ਇਮਾਨਦਾਰੀ ਨਾਲ ਜਾਂਚ ਕਰਨਗੇ। ਪੀੜਤ ਨੌਜਵਾਨ ਦੀ ਮਾਤਾ ਸੁਖਜਿੰਦਰ ਕੌਰ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਲਿਖ਼ਤੀ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ 'ਚੋਂ ਫਾਰਗ ਕੀਤੇ ਗਏ ਬੀਬੀ ਜਗੀਰ ਕੌਰ ਨਾਲ ਖ਼ਾਸ ਗੱਲਬਾਤ, ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, 2 ਮਹੀਨੇ ਪਹਿਲਾਂ ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ
NEXT STORY