ਰਾਮਾਂ ਮੰਡੀ, (ਪਰਮਜੀਤ)- ਕੰਬਾਈਨ ਸੰਘਰਸ਼ ਕਮੇਟੀ ਰਾਮਾਂ ਦੀ ਅਹਿਮ ਬੈਠਕ ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਰਾਮਾਂ ਵਿਖੇ ਰੱਖੀ ਗਈ, ਜਿਸ 'ਚ ਇਲਾਕੇ ਦੇ ਪਿੰਡਾਂ ਦੇ ਕੰਬਾਈਨ ਮਾਲਕਾਂ ਤੇ ਕੰਬਾਈਨ ਆਪ੍ਰੇਟਰਾਂ ਨੇ ਮੀਟਿੰਗ 'ਚ ਹਿੱਸਾ ਲਿਆ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਕਤਰਾ ਕਰਨ ਵਾਲਾ ਐੱਸ.ਐੱਸ.ਐੱਮ.ਐੱਸ. ਯੰਤਰ ਕੰਬਾਈਨਾਂ 'ਤੇ ਲਗਾਉਣ ਦੇ ਜਾਰੀ ਹੁਕਮ ਤੋਂ ਭੜਕੇ ਕੰਬਾਈਨ ਮਾਲਕਾਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਸਮੇਂ ਕੰਬਾਈਨ ਸੰਘਰਸ਼ ਕਮੇਟੀ ਦੇ ਆਗੂ ਸਿਮਰਜੀਤ ਸਿੰਘ ਠੰਡੂ ਬੰਗੀ ਕਲਾਂ, ਸੁਖਰਾਜ ਸਿੰਘ ਮਾਨਵਾਲਾ, ਪ੍ਰਿਤਪਾਲ ਸਿੰਘ ਬੰਗੀ ਰੁੰਘੂ, ਜਗਸੀਰ ਸਿੰਘ ਬੰਗੀ ਰੁੰਘੂ, ਜਸਵਿੰਦਰ ਸਿੰਘ ਬੰਗੀ ਰੁੰਘੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੰਬਾਈਨਾਂ ਤੇ ਐੱਸ. ਐੱਸ. ਐੱਮ. ਐੱਸ .ਯੰਤਰ ਲਗਾਉਣ ਦਾ ਕੰਬਾਈਨ ਮਾਲਕਾਂ ਅਤੇ ਕਿਸਾਨਾਂ ਉਪਰ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਯੰਤਰ ਲਾਉਣ ਨਾਲ ਕੰਬਾਈਨ 'ਤੇ 105 ਹਾਰਸ ਪਾਵਰ ਦੀ ਜਗ੍ਹਾ 150 ਹਾਰਸ ਪਾਵਰ ਵਾਲਾ ਇੰਜਣ ਰੱਖਣਾ ਪਵੇਗਾ। ਇਸ ਨਾਲ ਹਰ ਕੰਬਾਈਨ ਮਾਲਕ 'ਤੇ 3 ਲੱਖ 50 ਹਜ਼ਾਰ ਰੁਪਏ ਦਾ ਇੰਜਣ ਅਤੇ 1 ਲੱਖ 65 ਹਜ਼ਾਰ ਦਾ ਐੱਸ. ਐੱਸ. ਐੱਮ. ਐੱਸ. ਯੰਤਰ ਦਾ ਵਾਧੂ ਬੋਝ ਪਵੇਗਾ, ਇਸ ਨਾਲ ਡੀਜ਼ਲ ਅਤੇ ਰਿਪੇਅਰ ਖਰਚਾ ਵਧੇਗਾ ਅਤੇ ਕਟਾਈ ਤੇ ਸਮਾਂ ਵੀ ਵਧ ਲੱਗੇਗਾ। ਕੰਬਾਈਨ ਸੰਘਰਸ਼ ਕਮੇਟੀ ਰਾਮਾਂ ਦੇ ਆਗੂਆਂ ਨੇ ਕਿਹਾ ਕਿ ਕੋਈ ਕੰਬਾਈਨ ਮਾਲਕ ਇਹ ਯੰਤਰ ਲਾਉਣ ਨੂੰ ਤਿਆਰ ਨਹੀਂ ਹੈ ਕਿਉਂਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਿਹਾ ਹੈ, ਜਿਸ ਸਬੰਧੀ ਯੂਨੀਅਨ ਵੱਲੋਂ 16 ਅਗਸਤ ਨੂੰ ਡੀ. ਸੀ. ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੰਬਾਈਨਾਂ 'ਤੇ ਯੰਤਰ ਲਾਉਣ ਦਾ ਹੁਕਮ ਵਾਪਸ ਨਹੀਂ ਲਿਆ ਤਾਂ ਕੰਬਾਈਨ ਮਾਲਕਾਂ ਵੱਲੋਂ ਆਪਣੀਆਂ ਕੰਬਾਈਨਾਂ ਬੰਦ ਰੱਖ ਕੇ ਸੰਘਰਸ਼ ਵਿੱਢਿਆ ਜਾਵੇਗਾ। ਕੰਬਾਈਨ ਵੀ ਕਿਸਾਨ ਦਾ ਸਹਾਇਕ ਧੰਦਾ ਹੈ, ਇਸ ਦੇ ਬੰਦ ਹੋਣ ਨਾਲ ਕਿਸਾਨ ਦੇ ਨਾਲ ਕੰਬਾਈਨਾਂ ਤੇ ਲੇਬਰ ਦਾ ਕੰਮ ਕਰਨ ਵਾਲੇ ਵੀ ਬੇਰੁਜ਼ਗਾਰ ਹੋ ਜਾਣਗੇ।
ਇਸ ਮੌਕੇ ਜਸਵੰਤ ਸਿੰਘ ਮਾਨਵਾਲਾ, ਰੇਸ਼ਮ ਸਿੰਘ ਫੁੱਲੋਖਾਰੀ, ਸੁਖਰਾਜ ਸਿੰਘ ਮਾਨਵਾਲਾ, ਰਵਿੰਦਰ ਸਿੰਘ ਮਲਕਾਨਾ, ਰਾਜਵਿੰਦਰ ਸੁੱਖਲੱਧੀ, ਮੇਵਾ ਸਿੰਘ ਚੱਕ, ਜਗਦੇਵ ਸਿੰਘ ਬੰਗੀ ਨਿਹਾਲ, ਬਲਕਰਨ ਸਿੰਘ ਬੰਗੀ, ਯਾਦਵਿੰਦਰ ਸਿੰਘ ਬੰਗੀ ਰੁੰਘੂ, ਲੱਖਾ ਸਿੰਘ ਬੰਗੀ ਨਿਹਾਲ, ਪ੍ਰਿਤਪਾਲ ਸਿੰਘ ਬੰਗੀ ਰੁੰਘੂ, ਅਮਰਜੀਤ ਸਿੰਘ ਬੰਗੀ, ਨੰਬਰਦਾਰ ਗੁਰਜੰਟ ਸਿੰਘ ਦੀਪਾ ਬੰਗੀ, ਪਾਲ ਸਿੰਘ ਬੰਗੀ, ਲੀਲਾ ਸਿੰਘ ਰਾਮਾਂ, ਕੁਲਦੀਪ ਸਿੰਘ ਸਹਾਰਨ ਰਾਮਾਂ, ਨਿਰਮਲ ਸਿੰਘ ਰਾਮਾਂ, ਪਰਜੀਤ ਸਿੰਘ ਜੱਜ਼ਲ, ਜਸਵਿੰਦਰ ਸਿੰਘ ਬੰਗੀ ਰੁੰਘੂ ਆਦਿ ਮੌਜੂਦ ਸਨ।
ਨਹਾਉਂਦੇ ਸਮੇਂ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ
NEXT STORY