ਨਾਭਾ (ਗੋਇਲ) — ਨਾਭਾ ਦੇ ਬੌੜਾ ਗੇਟ ਚੌਕ 'ਚ ਪੁਲਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਕਾਰਨ ਮ੍ਰਿਤਕ ਦੀ ਲਾਸ਼ ਚੌਕ 'ਚ ਰੱਖ ਕੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਬਾਜੀਗਰ ਬਸਤੀ ਨਿਵਾਸੀ ਕਰਕਤਾਰ ਰਾਮ ਦੀ ਬੀਤੇ ਦਿਨ ਹੋਈ ਮੌਤ 'ਤੇ ਪੁਲਸ ਨੇ ਮ੍ਰਿਤਕ ਦੇ ਭਰਾ ਦੀ ਨੂੰਹ ਭਜਨ ਕੌਰ ਦੇ ਬਿਆਨਾਂ 'ਤੇ ਪਿੰਡ ਦੁਲਦੀ ਦੇ 6 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਸੀ।
ਉਸ ਦੇ ਪਰਿਵਾਰ ਨੇ ਪੁਲਸ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਦੱਸਿਆ ਕਿ ਪੁਲਸ ਵਲੋਂ ਐੱਫ.ਆਈ. ਆਰ. ਦਰਜ ਕੀਤੇ ਜਾਣ ਦੇ ਬਾਵਜੂਦ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ, ਜਿਸ ਦੇ ਚਲਦੇ ਨਿਆ ਲੈਣ ਲਈ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਦਾ ਰਸਤਾ ਅਪਣਾਉਣਾ ਪਿਆ ਹੈ। ਰੋਸ ਪ੍ਰਦਰਸ਼ਨ ਦੇ ਕੁਝ ਸਮੇਂ ਬਾਅਦ ਪੁਲਸ ਵਲੋਂ ਨਿਆ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ ਤਾਂ ਮ੍ਰਿਤਕ ਦੇ ਪਰਿਵਾਰ ਨੇ ਰੋਸ ਪ੍ਰਦਰਸ਼ਨ ਬੰਦ ਕਰ ਲਾਸ਼ ਨੂੰ ਉਠਾ ਲਿਆ। ਜਦ ਇਸ ਸੰਬੰਧ 'ਚ ਨਾਭਾ ਕੋਤਵਾਲੀ ਦੇ ਐੱਸ. ਐੱਚ.ਓ. ਸੁਖਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਗੈਸ ਰਿਪੇਅਰਿੰਗ ਦੀ ਆੜ 'ਚ ਗੈਸ ਭਰਨ ਵਾਲੇ ਦੁਕਾਨਦਾਰ 'ਤੇ ਕੇਸ ਦਰਜ
NEXT STORY