ਪਟਿਆਲਾ, (ਬਲਜਿੰਦਰ)- ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ਨੇ ਫੁਹਾਰਾ ਚੌਕ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ। ਜਿਉਂ ਹੀ ਟੀਮ ਲੀਲਾ ਭਵਨ ਵਿਖੇ ਪਹੁੰਚੀ ਤਾਂ ਉਥੇ ਦੁਕਾਨਦਾਰਾਂ ਨਾਲ ਜ਼ਬਰਦਸਤ ਝਡ਼ਪ ਹੋ ਗਈ। ਹਾਲਾਤ ਉਸ ਸਮੇਂ ਕਾਫੀ ਨਾਜ਼ੁਕ ਬਣ ਗਏ ਜਦੋਂ ਇਕ ਦੁਕਾਨਦਾਰ ਨਿਗਮ ਟੀਮ ਦੇ ਸਾਹਮਣੇ ਵਿਰੋਧ ਵਜੋਂ ਨੰਗਾ ਹੋ ਗਿਆ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਉਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਇਕ ਪਾਸੇ ਲੈ ਗਈ। ਦੁਕਾਨਦਾਰ ਨਾਲ ਉਸ ਦੇ ਪਰਿਵਾਰ ਦੇ ਕੁੱਝ ਮਹਿਲਾ ਮੈਂਬਰ ਵੀ ਸਨ। ਦੁਕਾਨਦਾਰ ਹਟਾਏ ਜਾ ਰਹੇ ਕਬਜ਼ਿਆਂ ਦਾ ਵਿਰੋਧ ਕਰ ਰਹੇ ਸਨ। ਨਿਗਮ ਟੀਮ ਅਤੇ ਦੁਕਾਨਦਾਰਾਂ ਵਿਚ ਇੱਥੇ ਆਪਸ ਵਿਚ ਕਾਫੀ ਤੂੰ-ਤੂੰ ਮੈਂ-ਮੈਂ ਹੋਈ ਤੇ ਮਾਹੌਲ ਕਾਫੀ ਦੇਰ ਤੱਕ ਗਰਮ ਰਿਹਾ। ਇਸ ਦੇ ਬਾਵਜੂਦ ਨਿਗਮ ਟੀਮ ਨੇ ਆਪਣੀ ਮੁਹਿੰਮ ਜਾਰੀ ਰੱਖੀ ਅਤੇ ਨਾਜਾਇਜ਼ ਕਬਜ਼ੇ ਹਟਾਏ। ਇਸ ਤੋਂ ਬਾਅਦ ਟੀਮ ਨੇ ਸਡ਼ਕਾਂ ’ਤੇ ਪਏ ਸਾਮਾਨ ਨੂੰ ਜ਼ਬਤ ਕੀਤਾ। ਲੀਲਾ ਭਵਨ ਵਿਖੇ ਇਸ ਤੋਂ ਪਹਿਲਾਂ ਵੀ ਇਸੇ ਥਾਂ ’ਤੇ ਕਈ ਵਾਰ ਨਿਗਮ ਟੀਮ ਨਾਲ ਝੜਪ ਹੁੰਦੀ ਰਹੀ ਹੈ। ਇਨਕਮ ਟੈਕਸ ਰੋਡ ’ਤੇ ਰੇਹਡ਼ੀਆਂ ਲਾਏ ਜਾਣ ਦਾ ਮੁੱਦਾ ਵੀ ਕਈ ਦਿਨਾਂ ਤੋਂ ਗਰਮ ਹੈ। ਕੁੱਝ ਦੁਕਾਨਦਾਰ ਇਸ ਮਾਮਲੇ ਨੂੰ ਲੈ ਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਵੀ ਮਿਲੇ ਸਨ। ਇਸ ਇਲਾਕੇ ਵਿਚ ਹਮੇਸ਼ਾ ਹੀ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਨੂੰ ਲੈ ਕੇ ਨਿਗਮ ਦੀ ਟੀਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਇਨ੍ਹੀਂ ਦਿਨੀਂ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਹਰ ਰੋਜ਼ ਇਕ ਸਡ਼ਕ ਤੋਂ ਕਬਜ਼ੇ ਹਟਾਏ ਜਾ ਰਹੇ ਹਨ। ਆਏ ਦਿਨ ਨਿਗਮ ਟੀਮ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਲੈਂਡ ਬ੍ਰਾਂਚ ਦੇ ਸੁਪਰਡੈਂਟ ਰਵਦੀਪ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਜ਼ਿਆਦਾ ਸਾਮਾਨ ਨਾ ਰੱਖਣ। ਇਸ ਕਾਰਨ ਦੋਨੋੋਂ ਪਾਸੇ ਸਾਮਾਨ ਰੱਖਣ ਨਾਲ ਸਡ਼ਕਾਂ ਤੰਗ ਹੋ ਜਾਂਦੀਆਂ ਹਨ ਅਤੇ ਟ੍ਰੈਫਿਕ ਜਾਮ ਲਗਦੇ ਹਨ। ਲੋਕਾਂ ਨੂੰ ਲੰਘਣਾ ਮੁਸ਼ਕਲ ਹੁੰਦਾ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਨਗਰ ਨਿਗਮ ਨੂੰ ਹੀ ਹੁੰਦਾ ਹੈ।
ਪਾਕਿਸਤਾਨ ਰਵਾਨਾ ਹੋਇਆ ਸਿੱਖ ਜੱਥਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY