ਤਪਾ ਮੰਡੀ, (ਸ਼ਾਮ, ਗਰਗ, ਮਾਰਕੰਡਾ)- ਆਲ ਇੰਡੀਆ ਗ੍ਰਾਮੀਣ ਡਾਕ ਯੂਨੀਅਨ ਦੀ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਦੇ ਚੌਥੇ ਦਿਨ ਗ੍ਰਾਮਿਣ ਡਾਕ ਮੁਲਾਜ਼ਮਾਂ ਨੇ ਤਪਾ ਪੋਸਟ ਆਫਿਸ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਡਵੀਜ਼ਨ ਪ੍ਰੈੱਸ ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਜਿੰਨਾ ਸਮਾਂ ਡਾਕ ਸੇਵਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਸਮਾਂ ਗ੍ਰਾਮੀਣ ਡਾਕ ਸੇਵਕ ਕਿਸੇ ਤਰ੍ਹਾਂ ਦਾ ਕੰਮਕਾਜ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਆਲੇ-ਦੁਆਲੇ ਦੇ ਪਿੰਡਾਂ ਦੀ ਡਾਕ ਪਿੰਡਾਂ 'ਚ ਨਾ ਪਹੁੰਚਣ ਕਾਰਨ ਲੋਕਾਂ ਦੇ ਮਨਾਂ 'ਚ ਡਾਕ ਵਿਭਾਗ ਖਿਲਾਫ ਬੇਵਸਾਹੀ ਪੈਦਾ ਹੋ ਗਈ ਹੈ, ਜੇਕਰ ਇਹ ਹੜਤਾਲ ਜਲਦੀ ਨਾ ਖੁੱਲ੍ਹੀ ਤਾਂ ਪਿੰਡਾਂ 'ਚ ਸਾਰੇ ਸਰਕਾਰੀ ਕੰਮ ਪ੍ਰਭਾਵਿਤ ਹੋ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਸੰਗਰੂਰ ਹੈੱਡ ਦਫਤਰ ਅੱਗੇ ਧਰਨਾ ਦੇ ਕੇ ਸੰਚਾਰ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ। ਇਸ ਸਮੇਂ ਸੂਬਾ ਸਿੰਘ ਦਰਾਜ, ਰੂਪ ਸਿੰਘ ਮੋੜ, ਚੰਦ ਸਿੰਘ ਪੱਖੋ ਕਲਾਂ, ਸੁਰਜੀਤ ਸਿੰਘ ਘੁੰਨਸ, ਪ੍ਰੇਮ ਦਾਸ ਢਿਲਵਾਂ ਆਦਿ ਹਾਜ਼ਰ ਸਨ।
ਰਾਣਾ ਗੁਰਜੀਤ ਨੇ ਖਹਿਰਾ ਦੇ ਗ੍ਰਹਿ ਹਲਕੇ 'ਚ 'ਆਪ' ਨੂੰ ਦਿੱਤੀ ਚੁਣੌਤੀ
NEXT STORY