ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-37, 40 ਅਤੇ 41 ’ਚ ਰਾਤ ਨੂੰ 18 ਗੱਡੀਆਂ ਦੇ ਸ਼ੀਸ਼ੇ ਤੋਡ਼ ਕੇ ਸਾਮਾਨ ਚੋਰੀ ਕਰਨ ਵਾਲੇ ਪੰਜ ਨਾਬਾਲਗਾਂ ਸਮੇਤ ਸੱਤ ਵਿਦਿਆਰਥੀਆਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਇਨ੍ਹਾਂ ’ਚੋਂ ਸੈਕਟਰ-40 ਸਥਿਤ ਮਾਡਲ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਅਧਿਆਪਕ ਨੇ ਤਿੰਨ ਦਿਨ ਗੈਰ-ਹਾਜ਼ਰ ਰਹਿਣ ’ਤੇ ਸਾਰਿਆਂ ਸਾਹਮਣੇ ਝਿਡ਼ਕਿਆ ਸੀ। ਇਸਦਾ ਬਦਲਾ ਲੈਣ ਲਈ ਉਸਨੇ ਆਪਣੇ ਦੋਸਤਾਂ ਨਾਲ ਪਹਿਲਾਂ ਬੀਅਰ ਪੀਤੀ ਅਤੇ ਫਿਰ ਸਾਰੇ ਬਦਲਾ ਲੈਣ ਨਿਕਲ ਗਏ। ਪੰਜ ਦੋਸ਼ੀ ਵਿਦਿਆਰਥੀ ਸੈਕਟਰ-10, 37, 39 ਅਤੇ 40 ਮਾਡਲ ਸਕੂਲ ’ਚ ਪਡ਼੍ਹਦੇ ਹਨ, ਜਦੋਂਕਿ ਦੋ ਦੋਸ਼ੀਆਂ ਦੀ ਪਹਿਚਾਣ ਸੈਕਟਰ-41 ਨਿਵਾਸੀ ਮਨਦੀਪ ਸਿੰਘ, ਬੁਟਰੇਲਾ ਨਿਵਾਸੀ ਯਸ਼ ਆਨੰਦ ਦੇ ਰੂਪ ’ਚ ਹੋਈ। ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਗੱਡੀਆਂ ’ਚੋਂ ਚੋਰੀ ਕੀਤਾ ਗਿਆ ਸਾਮਾਨ ਵੀ ਬਰਾਮਦ ਕਰ ਲਿਆ ਹੈ। ਸੈਕਟਰ-39 ਥਾਣਾ ਪੁਲਸ ਨੇ ਪੰਜਾਂ ਨਾਬਾਲਗਾਂ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ, ਜਦੋਂਕਿ ਮਨਦੀਪ ਅਤੇ ਯਸ਼ ਆਨੰਦ ਨੂੰ ਪੁਲਸ ਮੰਗਲਵਾਰ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕਰੇਗੀ।
ਜਿਸਨੂੰ ਅਧਿਆਪਕ ਨੇ ਝਿਡ਼ਕਿਆ ਸੀ, ਉਸਨੂੰ ਪੁਲਸ ਨੇ ਸੈਕਟਰ-40 ਤੋਂ ਫਡ਼ਿਆ
ਪੁਲਸ ਨੇ ਦੱਸਿਆ ਕਿ ਮਨਦੀਪ ਸਿੰਘ ਕੁਰਾਲੀ ਸਥਿਤ ਕਾਲਜ ’ਚ ਬੀ. ਏ. ਦਾ ਵਿਦਿਆਰਥੀ ਹੈ, ਜਦੋਂਕਿ ਯਸ਼ਆਨੰਦ ਓਪਨ ਬੋਰਡ ਤੋਂ ਬਾਰਵੀਂ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਕੁਨੈਕਟ ਕੰਪਨੀ ’ਚ ਸੇਲਸਜ਼ਮੈਨ ਦੀ ਨੌਕਰੀ ਕਰਦਾ ਹੈ। ਸੈਕਟਰ-39 ਥਾਣਾ ਇੰਚਾਰਜ ਰਾਜਦੀਪ ਸਿੰਘ ਨੂੰ ਸੂਚਨਾ ਮਿਲੀ ਕਿ 26 ਜੁਲਾਈ ਦੀ ਰਾਤ ਨੂੰ ਗੱਡੀਆਂ ਦੇ ਸ਼ੀਸ਼ੇ ਤੋਡ਼ਨ ਵਾਲਾ ਇਕ ਵਿਦਿਆਰਥੀ ਸੈਕਟਰ-40 ’ਚ ਘੁੰਮ ਰਿਹਾ ਹੈ। ਇਸ ’ਤੇ ਸੈਕਟਰ-40 ’ਚ ਨਾਕਾ ਲਾਇਆ ਗਿਆ ਅਤੇ ਉਸਨੂੰ ਕਾਬੂ ਕਰ ਲਿਆ ਗਿਆ। ਦੋਸ਼ੀ ਵਿਦਿਆਰਥੀ ਨੇ ਪੁੱਛਗਿਛ ’ਚ ਦੱਸਿਆ ਕਿ ਉਸਨੇ ਛੇ ਸਾਥੀਆਂ ਨਾਲ ਮਿਲ ਕੇ ਰਾਤ ਨੂੰ ਘਰਾਂ ਦੇ ਬਾਹਰ ਖਡ਼੍ਹੀਅਾਂ ਗੱਡੀਆਂ ਦੇ ਸ਼ੀਸ਼ੇ ਤੋਡ਼ੇ ਸਨ। ਵਿਦਿਆਰਥੀ ਨੇ ਦੱਸਿਆ ਕਿ ਉਹ ਸੈਕਟਰ-40 ਸਥਿਤ ਮਾਡਲ ਸਕੂਲ ’ਚ 12ਵੀਂ ਕਲਾਸ ’ਚ ਪਡ਼੍ਹਦਾ ਹੈ। ਇਕੋਨੋਮਿਕਸ ਦੀ ਅਧਿਆਪਕਾ ਨੇ ਉਸਨੂੰ ਡਾਂਟ ਦਿੱਤਾ ਸੀ। ਬਦਲਾ ਲੈਣ ਲਈ ਉਸਨੇ ਸੈਕਟਰ-43 ਨਿਵਾਸੀ ਅਧਿਆਪਕਾ ਦੀ ਗੱਡੀ ਦੇ ਸ਼ੀਸ਼ੇ ਤੋਡ਼ਨ ਦੀ ਯੋਜਨਾ ਬਣਾਈ ਸੀ।
ਅਧਿਆਪਕਾ ਦੀ ਗੱਡੀ ਬਚ ਗਈ
ਰਾਤ ਨੂੰ ਉਸਨੇ ਆਪਣੇ ਦੋਸਤਾਂ ਨੂੰ ਘਰ ਦੀ ਛੱਤ ’ਤੇ ਬੁਲਾਇਆ। ਉਥੇ ਸਾਰਿਆਂ ਬੀਅਰ ਪੀਤੀ ਅਤੇ ਸੈਕਟਰ-43 ’ਚ ਕਲਾਸ ਅਧਿਆਪਕਾ ਦੀ ਗੱਡੀ ਦੇ ਸ਼ੀਸ਼ੇ ਤੋਡ਼ਨ ਨਿਕਲ ਪਏ। ਦੋਸ਼ੀ ਵਿਦਿਆਰਥੀ ਨੇ ਦੱਸਿਆ ਕਿ ਸੈਕਟਰ-43 ’ਚ ਅਧਿਆਪਕ ਦੀ ਗੱਡੀ ਤੋਂਂ ਥੋਡ਼੍ਹੀ ਦੂਰ ਪੀ. ਸੀ. ਆਰ. ਖਡ਼੍ਹੀ ਸੀ। ਫਡ਼ੇ ਜਾਣ ਦੇ ਡਰ ਕਾਰਨ ਸਾਰੇ ਸੱਤ ਵਿਦਿਆਰਥੀ ਵਾਪਸ ਸੈਕਟਰ-41 ਆਉਣ ਲੱਗੇ। ਜਦੋਂ ਉਹ ਸੈਕਟਰ-37 ਦੇ ਮਾਡਲ ਸਕੂਲ ਕੋਲ ਪਹੁੰਚੇ ਤਾਂ ਸਾਰਿਆਂ ਨੇ ਪੱਥਰ ਚੁੱਕ ਕੇ ਗੱਡੀਆਂ ਦੇ ਸ਼ੀਸ਼ੇ ਤੋਡ਼ਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਚਾਰ ਵਿਦਿਆਰਥੀਆਂ ਨੇ ਗੱਡੀਆਂ ਦੇ ਅੰਦਰੋਂ ਸਾਮਾਨ ਚੋਰੀ ਕਰ ਲਿਆ।
ਨਾਜਾਇਜ਼ ਕਾਲੋਨੀਆਂ ਬਾਰੇ ਨਵੀਂ ਪਾਲਿਸੀ ਤੋਂ ਸਿੱਧੂ ਨਾਖੁਸ਼
NEXT STORY