ਬਟਾਲਾ, (ਬੇਰੀ)- ਚੋਰਾਂ ਨੇ ਬਟਾਲਾ ਦੇ ਖੰਡਾ ਖੋਲਾ ਸਥਿਤ ਸਵਰਨਕਾਰ ਦੇ ਘਰ ਲੱਖਾਂ ਦਾ ਸਾਮਾਨ ਚੋਰੀ ਕਰਨ ਉਪਰੰਤ ਉਸ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ।
ਇਸ ਸਬੰਧੀ ਘਰ ਦੇ ਮਾਲਕ ਰਾਕੇਸ਼ ਕੁਮਾਰ ਤੇ ਅਮਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਖੰਡਾ ਖੋਲਾ ਅੱਚਲੀ ਗੇਟ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਚੱਕਰੀ ਬਾਜ਼ਾਰ 'ਚ ਕੁਮਾਰ ਜਿਊਲਰਜ਼ ਨਾਂ ਦੀ ਦੁਕਾਨ ਹੈ ਅਤੇ ਉਹ ਸੋਨੇ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਪਿਛਲੀ ਰਾਤ ਵੀ ਉਨ੍ਹਾਂ ਦਾ ਪਰਿਵਾਰ ਖਾਣਾ ਖਾਣ ਤੋਂ ਬਾਅਦ ਸੌਂ ਗਿਆ। ਅੱਜ ਸਵੇਰੇ ਉਹ ਉੱਠੇ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਤੇ ਅਲਮਾਰੀ ਦਾ ਲਾਕਰ ਵੀ ਟੁੱਟਿਆ ਹੋਇਆ ਸੀ।
ਰਾਕੇਸ਼ ਕੁਮਾਰ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਛਾਣਬੀਣ ਕਰਨ 'ਤੇ ਪੱਤਾ ਲੱਗਾ ਕਿ ਅੱਧੀ ਰਾਤ ਸਮੇਂ ਚੋਰਾਂ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਜਿਥੇ ਅਲਮਾਰੀ ਦੇ ਲਾਕਰ 'ਚੋਂ 10 ਗ੍ਰਾਮ ਸੋਨਾ ਅਤੇ 5 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਦੇ ਹੋਸ਼ ਉੱਡ ਗਏ ਜਦੋਂ ਉਨ੍ਹਾਂ ਦੇਖਿਆ ਕਿ ਘਰ 'ਚ ਟੇਬਲ 'ਤੇ ਰੱਖੀਆਂ ਦੁਕਾਨ ਦੀਆਂ ਚਾਬੀਆਂ ਗਾਇਬ ਸਨ। ਇਸ ਤੋਂ ਬਾਅਦ ਉਹ ਤੁਰੰਤ ਆਪਣੀ ਦੁਕਾਨ ਕੁਮਾਰ ਜਿਊਲਰਜ਼ 'ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਡਾਊਨ ਸੀ ਤੇ ਤਾਲੇ ਟੁੱਟੇ ਪਏ ਸਨ ਅਤੇ ਚੋਰ ਅੰਦਰੋਂ ਢਾਈ ਕਿਲੋ ਚਾਂਦੀ, ਇਕ ਪੈਕੇਟ ਸੋਨੇ ਦੀਆਂ ਤੀਲੀਆਂ, ਇਕ ਮੁੰਦਰੀਆਂ ਦਾ ਪੈਕੇਟ 150 ਗ੍ਰਾਮ ਚੋਰੀ ਕਰ ਕੇ ਲੈ ਜਾ ਚੁੱਕੇ ਸਨ। ਰਾਕੇਸ਼ ਕੁਮਾਰ ਤੇ ਅਮਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੇ ਦੁਕਾਨ 'ਚੋਂ ਸਾਢੇ 9 ਲੱਖ ਰੁਪਏ ਦੀ ਚੋਰੀ ਹੋਈ ਹੈ, ਜਿਸ ਦੀ ਭਰਪਾਈ ਕਰਨਾ ਬਹੁਤ ਹੀ ਮੁਸ਼ਕਲ ਹੈ। ਇਸ ਸੰਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਲੜਾਈ ਦੌਰਾਨ ਚੱਲੀਆਂ ਗੋਲੀਆਂ, 4 ਜ਼ਖਮੀ
NEXT STORY