ਮੋਹਾਲੀ, (ਰਾਣਾ)- ਸ਼ਹਿਰ ਵਿਚ ਪੁਲਸ ਵਿਭਾਗ ਦੇ ਨਾਲ-ਨਾਲ ਪੀ. ਸੀ. ਆਰ. ਅਤੇ ਪੀ. ਸੀ. ਆਰ. ਬਾਈਕ ਵਿਚ ਕਾਫ਼ੀ ਵਾਧਾ ਹੋਇਆ ਹੈ । ਉਸ ਦੇ ਬਾਵਜੂਦ ਵੀ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਇਥੇ ਕਈ ਵਾਰਦਾਤਾਂ ਤਾਂ ਅਜਿਹੀ ਹਨ ਜੋ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਚੁੱਕੀਆਂ ਹਨ ਫਿਰ ਵੀ ਪੁਲਸ ਮੁਲਜ਼ਮਾਂ ਨੂੰ ਲੱਭਣ ਵਿਚ ਸਫਲ ਨਹੀਂ ਹੋ ਸਕੀ । ਅਜਿਹੀਆਂ ਵਾਰਦਾਤਾਂ ਨਾਲ ਰਿਹਾਇਸ਼ੀ ਲੋਕ ਵੀ ਕਾਫ਼ੀ ਦਹਿਸ਼ਤ ਵਿਚ ਜਿਉਣ ਨੂੰ ਮਜ਼ਬੂਰ ਹਨ ਕਿਉਂਕਿ ਜੇਕਰ ਕੋਈ ਪਰਿਵਾਰ ਪ੍ਰੋਗਰਾਮ ਅਟੈਂਡ ਕਰਨ ਲਈ ਘਰ ਤੋਂ ਬਾਹਰ ਜਾਂਦਾ ਹੈ ਤਾਂ ਪਿੱਛੇ ਤੋਂ ਚੋਰ ਉਸ ਘਰ ਨੂੰ ਨਿਸ਼ਾਨਾ ਬਣਾ ਦਿੰਦੇ ਹਨ ।
ਇਹ ਵਾਪਰੀਆਂ ਹਨ ਵਾਰਦਾਤਾਂ
1. ਫਿਲਮ ਪ੍ਰੋਡੱਕਸ਼ਨ ਦੇ ਮਾਲਕ ਗੌਰਵ ਸ਼ਰਮਾ ਨੇ ਆਪਣੀ ਬਲੈਰੋ ਕਾਰ ਘਰ ਦੇ ਬਾਹਰ ਖੜੀ ਕੀਤੀ ਸੀ ਜਿਸ ਨੂੰ 5 ਮਾਰਚ ਦੀ ਰਾਤ ਡੇਢ ਵਜੇ ਦੋ ਵਿਅਕਤੀ ਲਾਕ ਤੋੜ ਕੇ ਲੈ ਗਏ । ਇਹ ਪੂਰੀ ਘਟਨਾ ਉਥੇ ਨਾਲ ਹੀ ਲੱਗੇ ਘਰ ਦੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ।
2. 4 ਮਾਰਚ ਨੂੰ ਥਾਣਾ ਫੇਜ਼-8 ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਫੇਜ਼-9 ਸਥਿਤ ਆਈ. ਐੱਸ. ਬਿੰਦਰਾ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਕੋਲ ਖੜੀ ਇਕ ਕਾਰ ਨੂੰ ਚੋਰਾਂ ਨੇ ਚੋਰੀ ਕਰ ਲਈ । ਜਿਸ ਤੋਂ ਬਾਅਦ ਕਾਰ ਦੀ ਮਾਲਕ ਮਹਿਲਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਨਾਲ ਹੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਵੀ ਕੈਦ ਹੋ ਗਈ ਸੀ। ਸੀ. ਸੀ. ਟੀ. ਵੀ. ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਚੋਰ ਕਰੀਬ ਅੱਧੇ ਘੰਟੇ ਤਕ ਪੇਚਕਸ ਜਾਂ ਸਕੇਲ ਨਾਲ ਕਾਰ ਦਾ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹੇ । ਕਾਫ਼ੀ ਸਮੇਂ ਤਕ ਉਨ੍ਹਾਂ ਤੋਂ ਕਾਰ ਦਾ ਦਰਵਾਜਾ ਨਹੀਂ ਖੁਲਿਆ ਪਰੰਤੂ ਜਿਵੇਂ-ਤਿਵੇਂ ਚੋਰਾਂ ਨੇ ਕਾਰ ਦਾ ਦਰਵਾਜਾ ਖੋਲਿਆ ਅਤੇ ਉਸ ਤੋਂ ਬਾਅਦ ਉਹ ਕਾਰ ਦਾ ਬੋਨਟ ਖੋਲਕੇ ਵਾਈਰਿੰਗ ਨਾਲ ਛੇੜਖਾਨੀ ਕਰਨ ਲੱਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਾਰ ਸਟਾਰਟ ਕੀਤੀ ।
3. ਫਰਵਰੀ ਨੂੰ ਮਟੌਰ ਵਿਚ ਰਹਿਣ ਵਾਲੇ ਡਿਫੈਂਸ ਮੰਤਰਾਲੇ ਦੇ ਅਧਿਕਾਰੀ ਕੁਲਦੀਪ ਸਿੰਘ ਆਪਣੀ ਪਤਨੀ ਅਤੇ ਪਿਤਾ ਨਾਲ ਖਰੜ ਗਿਆ ਹੋਇਆ ਸੀ ਜਦੋਂ ਉਹ ਵਾਪਸ ਪਰਤਿਆ ਤਾਂ ਉਨ੍ਹਾਂ ਨੇ ਵੇਖਿਆ ਕਿ ਘਰ ਦਾ ਦਰਵਾਜਾ ਟੁੱਟਿਆ ਪਿਆ ਸੀ ਅਤੇ ਅੰਦਰ ਸਾਮਾਨ ਬਿਖਰਿਆ ਪਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ । ਚੋਰ ਉਨ੍ਹਾਂ ਦੇ ਘਰ ਤੋਂ ਜੋ ਵੀ ਇਲੈਕਟ੍ਰਿਕ ਦਾ ਸਾਮਾਨ, ਸੋਨੇ-ਚਾਂਦੀ ਦੀ ਜਵੈਲਰੀ ਆਪਣੇ ਨਾਲ ਲੈ ਗਏ ਆਰਟੀਫਿਸ਼ਇਲ ਜਵੈਲਰੀ ਉਥੇ ਹੀ ਛੱਡ ਗਏ ।
4. ਫਰਵਰੀ ਨੂੰ ਫੇਜ਼-7 ਦੀ ਕੋਠੀ ਵਿਚ ਪਤੀ-ਪਤਨੀ ਤੋਂ ਗੰਨ ਪੁਆਇੰਟ 'ਤੇ ਲੁੱਟਣ ਦੀ ਵਾਰਦਾਤ ਹੋਈ ਸੀ ਪਰੰਤੂ ਲੁਟੇਰੇ ਉਸ ਵਿਚ ਕਾਮਯਾਬ ਨਹੀਂ ਹੋ ਸਕੇ । ਇਨ੍ਹਾਂ ਲੁਟੇਰਿਆਂ ਦਾ ਵੀ ਮਟੌਰ ਥਾਣਾ ਪੁਲਸ ਅਜੇ ਤਕ ਪਤਾ ਨਹੀਂ ਲਗਾ ਸਕੀ।
5. ਜਨਵਰੀ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿਚ ਖਰੜ ਦਾ ਰਹਿਣ ਵਾਲਾ ਅਭੀ ਸਿੰਘ ਆਪਣੀ ਪਤਨੀ ਡੇਢ ਮਹੀਨਾ ਦੀ ਗਰਭਵਤੀ ਗਿਆ ਸੀ । ਜਿਥੇ ਉਸ ਦੀ ਪਤਨੀ ਪਰਚੀ ਬਣਵਾਉਣ ਲਈ ਲਈਨ ਵਿਚ ਲੱਗ ਗਈ ਅਤੇ ਉਸ ਦਾ ਪਤੀ ਛੋਟੇ ਬੱਚੇ ਨੂੰ ਲੈ ਕੇ ਬਾਹਰ ਬੈਠ ਗਿਆ । ਉਸ ਦੀ ਪਤਨੀ ਦੇ ਹੱਥ ਵਿਚ ਲਿਫਾਫਾ ਸੀ ਜਿਸ ਵਿਚ ਉਸ ਦਾ ਮੋਬਾਈਲ ਫੋਨ, 4 ਹਜ਼ਾਰ ਕੈਸ਼, ਆਧਾਰ ਕਾਰਡ ਅਤੇ ਮੰਗਲਸੂਤਰ ਸੀ । ਜੋ ਚੋਰੀ ਹੋ ਗਿਆ ਹਸਪਤਾਲ ਵਿਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਚੈਕ ਕਰਨ 'ਤੇ ਪਤਾ ਲੱਗਾ ਕਿ ਕੁਰਸੀ 'ਤੇ ਬੈਠੀ ਇਕ ਔਰਤ ਉਸ ਦਾ ਲਿਫਾਫਾ ਲੈ ਕੇ ਜਾ ਰਹੀ ਸੀ । ਜਿਸ ਦਾ ਅਜੇ ਤਕ ਕੁੱਝ ਪਤਾ ਨਹੀਂ ਲੱਗਿਆ ।
6. ਜਨਵਰੀ ਚੋਰਾਂ ਨੇ ਸੈਕਟਰ-78 ਸਥਿਤ ਮਾਰਬਲ ਵਪਾਰੀ ਰਵੀ ਮਹੇਸ਼ਵਰੀ ਦੇ ਘਰ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਉਥੋਂ ਕਰੀਬ 25 ਹਜ਼ਾਰ ਨਗਦੀ, ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਮਹਿੰਗੀਆਂ ਸਾੜੀਆਂ ਚੋਰੀ ਲਈਆ ਸਨ। ਚੋਰ ਜਾਂਦੇ ਸਮੇਂ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਅਤੇ ਕੀਮਤੀ ਸਾਮਾਨ ਵੀ ਆਪਣੇ ਨਾਲ ਲੈ ਗਏ।
ਹੱਤਿਆ ਦੇ ਮਾਮਲੇ 'ਚ ਮੁਲਜ਼ਮ ਨੂੰ ਦਿੱਤਾ ਦੋਸ਼ੀ ਕਰਾਰ ਭਲਕੇ ਸੁਣਾਈ ਜਾਵੇਗੀ ਸਜ਼ਾ
NEXT STORY