ਜਲੰਧਰ, (ਰਾਕੇਸ਼ ਬਹਿਲ, ਸੋਮਨਾਥ ਕੈਂਥ)- ਤਿਕੜਮਬਾਜ਼ ਪਾਵਰਫੁਲ ਲਾਬੀ ਕਿਸੇ ਵੀ ਕੀਮਤ 'ਤੇ ਸੁਰੇਸ਼ ਕੁਮਾਰ ਦੀ ਵਾਪਸੀ ਨੂੰ ਰੋਕਣਾ ਚਾਹੁੰਦੀ ਹੈ ਅਤੇ ਸੁਰੇਸ਼ ਕੁਮਾਰ ਦੀ ਪ੍ਰਬਲ ਕੁੰਡਲੀ ਕਾਰਨ ਇਨ੍ਹਾਂ ਤਿਕੜਮਬਾਜ਼ ਅਫਸਰਾਂ ਦੀਆਂ ਚਾਲਾਂ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਅਜਿਹਾ ਪਤਾ ਲੱਗਾ ਹੈ ਕਿ ਕਾਲਾ ਜਾਦੂ ਕਰਵਾਉਣ ਦੇ ਮਾਹਿਰ ਇਕ ਵੱਡੇ ਆਦਮੀ ਨੇ ਕਾਲਾ ਜਾਦੂ ਕਰਨ ਦੇ ਮਾਹਿਰ ਜੋਤਿਸ਼ੀ ਨੂੰ ਇਸ ਲਈ ਕੁਝ ਹੋਰ ਉਪਾਅ ਕਰਨ ਨੂੰ ਕਿਹਾ ਹੈ। ਇਸ ਦੇ ਲਈ ਮਾਤਾ ਬਗਲਾਮੁਖੀ ਮੰਦਰ 'ਚ ਮੁੜ ਪੂਜਾ ਵੀ ਹੋ ਚੁੱਕੀ ਹੈ।
ਇਸ ਲਾਬੀ ਨੂੰ ਅੰਦਰੋਂ ਡਰ ਹੈ ਕਿ ਸੁਰੇਸ਼ ਕੁਮਾਰ ਮੁੜ ਪਾਵਰ 'ਚ ਆਉਂਦੇ ਹਨ ਤਾਂ ਇਸ ਲਾਬੀ ਦਾ ਸਫਾਇਆ ਹੋ ਸਕਦਾ ਹੈ। ਇਸ ਕਾਰਨ ਇਸ ਲਾਬੀ ਨੇ ਆਪਣਾ ਪੂਰਾ ਜ਼ੋਰ ਇਸ ਗੱਲ 'ਤੇ ਲਾ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਸੁਰੇਸ਼ ਕੁਮਾਰ ਦੀ ਵਾਪਸੀ ਨਾ ਹੋ ਸਕੇ। ਇਸ ਲਾਬੀ ਦੇ ਅੰਦਰ ਡਰ ਦਾ ਇਕ ਕਾਰਨ ਇਹ ਵੀ ਹੈ ਕਿ ਖੁਦ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਰੇਸ਼ ਕੁਮਾਰ ਦੀ ਵਾਪਸੀ ਚਾਹੁੰਦੇ ਹਨ। ਸੁਰੇਸ਼ ਕੁਮਾਰ ਨੂੰ ਪ੍ਰਸ਼ਾਸਕੀ ਕੰਮ ਦਾ ਲੰਮਾ ਤਜਰਬਾ ਹੈ ਅਤੇ ਸਰਕਾਰ ਨੂੰ ਵਿੱਤੀ ਸੰਕਟ ਤੋਂ ਉਭਰਨ ਵਿਚ ਸੁਰੇਸ਼ ਕੁਮਾਰ ਦੀ ਖਾਸ ਭੂਮਿਕਾ ਹੈ। ਕਾਂਗਰਸ ਪਾਰਟੀ ਦਾ ਮੁੱਖ ਐਲਾਨ-ਪੱਤਰ ਬਣਾਉਣ ਤੋਂ ਲੈ ਕੇ ਕਿਸਾਨਾਂ ਦੀਆਂ ਕਰਜ਼ਾ ਮੁਆਫੀ ਤੱਕ ਲਈ ਨੀਤੀਆਂ ਬਣਾਉਣ ਵਿਚ ਵੀ ਸੁਰੇਸ਼ ਕੁਮਾਰ ਨੇ ਵੱਡੀ ਜ਼ਿੰਮੇਵਾਰੀ ਬਣਾਈ ਹੈ।
ਪੰਜਾਬ ਦੇ ਕੁਝ ਹੋਰ ਵੱਡੇ ਅਫਸਰ ਵੀ ਇਸ ਲਾਬੀ ਦੇ ਨਿਸ਼ਾਨੇ 'ਤੇ
ਇਹੀ ਨਹੀਂ ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਦੇ ਵੱਡੇ ਪਰਦੇ 'ਤੇ ਕਾਬਜ਼ ਰਹੀ ਇਕ ਵਿਸ਼ੇਸ਼ ਲਾਬੀ ਵੀ ਇਨ੍ਹਾਂ ਦਾ ਸਾਥ ਦੇ ਰਹੀ ਹੈ। ਸੁਰੇਸ਼ ਕੁਮਾਰ ਨਾਲ ਪੰਜਾਬ ਦੇ ਕੁਝ ਹੋਰ ਵੱਡੇ ਅਫਸਰ ਵੀ ਇਸ ਲਾਬੀ ਦੇ ਨਿਸ਼ਾਨੇ 'ਤੇ ਹਨ। ਇਹ ਲਾਬੀ ਕਾਫੀ ਸਮਾਂ ਸੱਤਾ 'ਤੇ ਕਾਬਜ਼ ਰਹੀ ਹੈ। ਆਈ. ਐੱਸ. ਐੱਸ. ਤੋਂ ਲੈ ਕੇ ਆਈ. ਪੀ. ਐੱਸ. ਵਰਗੇ ਅਫਸਰ ਇਸ ਸ਼ਕਤੀਸ਼ਾਲੀ ਲਾਬੀ ਦੇ ਨਾਲ ਹਨ। ਇਸ ਲਾਬੀ ਦਾ ਇਰਾਦਾ ਕਿਸੇ ਵੀ ਤਰ੍ਹਾਂ ਸੱਤਾ 'ਤੇ ਕਾਬਜ਼ ਹੋਣਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਕੱਤਰੇਤ ਵਿਚ ਇਸ ਸਮੇਂ ਇਸ ਲਾਬੀ ਨੇ ਟੀ-ਟਾਕ ਅਤੇ ਕਲੱਬ ਮੀਟਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਾਵਰਫੁਲ ਲਾਬੀ ਦੀ ਪੰਜਾਬ ਤੋਂ ਬਾਹਰ ਮੀਟਿੰਗ, ਅਗਲੀ ਰਣਨੀਤੀ ਤੈਅ
ਸੂਤਰਾਂ ਮੁਤਾਬਕ ਇਸ ਪਾਵਰਫੁਲ ਲਾਬੀ ਦੇ ਇਕ ਵਿਅਕਤੀ ਨੇ ਬੀਤੇ ਐਤਵਾਰ ਨੂੰ ਪੰਜਾਬ ਤੋਂ ਬਾਹਰ ਇਕ ਵੱਡੇ ਕਲੱਬ 'ਚ ਮੀਟਿੰਗ ਕਰਕੇ ਇਸ ਦੀ ਅੱਗੇ ਦੀ ਰਣਨੀਤੀ ਤੈਅ ਕੀਤੀ। ਇਸ ਰਣਨੀਤੀ ਤਹਿਤ ਹੁਣ ਕਾਨੂੰਨ ਅਤੇ ਮੀਡੀਆ ਦਾ ਡਰ ਦਿਖਾਇਆ ਜਾਵੇਗਾ। ਇਹ ਡਰ ਦਿਖਾਉਣ ਲਈ ਮਾਹੌਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਕੁਝ ਨੇਤਾਵਾਂ ਨੂੰ ਇਸ ਕੰਮ ਵਿਚ ਲਾਇਆ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਸ਼ਨੀਵਾਰ ਨੂੰ ਵੀ ਸੁਰੇਸ਼ ਕੁਮਾਰ ਦੇ ਵਿਰੋਧੀਆਂ ਨੇ ਆਪਣੀ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ ਮੀਟਿੰਗ ਕੀਤੀ ਸੀ।
ਰਣਨੀਤੀ ਅਜਿਹੀ ਕਿ ਸੁਰੇਸ਼ ਕੁਮਾਰ ਖੁਦ ਪਿੱਛੇ ਹਟ ਜਾਣ
ਸੂਤਰਾਂ ਦਾ ਕਹਿਣਾ ਹੈ ਕਿ ਸੀ. ਐੱਮ. ਨਾਲ ਜੁੜੇ ਹੋਏ ਇਕ ਪਾਵਰਫੁਲ ਆਦਮੀ ਨੇ ਆਪਣੇ ਖਾਸ ਲੋਕਾਂ ਨੂੰ ਵੀ ਇਸ ਕੰਮ ਵਿਚ ਲਾਇਆ ਹੈ। ਇਸ ਆਦਮੀ ਨੇ ਸੁਰੇਸ਼ ਕੁਮਾਰ ਦੇ ਰਾਹ ਵਿਚ ਕਾਨੂੰਨੀ ਅੜਿੱਕਾ ਪਾਉਣ ਦੀ ਰਣਨੀਤੀ ਤੈਅ ਕੀਤੀ ਹੈ। ਇਸ ਦੇ ਨਾਲ ਕੁਝ ਅਜਿਹਾ ਵੀ ਪਲਾਨ ਕੀਤਾ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਖੁਦ ਹੀ ਪਿੱਛੇ ਹਟ ਜਾਣ।
ਛੱਪੜ ਦੇ ਓਵਰਫਲੋਅ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY