ਫਿਰੋਜ਼ਪੁਰ(ਕੁਮਾਰ) ਏਕਤਾ ਕਾਲੋਨੀ ਦੇ ਮਕਾਨ ਨੰਬਰ 80 ਵਿਚੋਂ ਅੱਜ ਦੁਪਹਿਰ ਚੋਰ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ। ਏਕਤਾ ਕਾਲੋਨੀ ਨਿਵਾਸੀ ਸੁਖਵੰਤ ਸਿੰਘ ਪੁੱਤਰ ਜਗਤਾਰ ਸਿੰਘ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਅੱਜ ਦੁਪਹਿਰ ਕਰੀਬ 12 ਵਜੇ ਘਰ 'ਚ ਕੋਈ ਨਹੀਂ ਸੀ। ਇਸ ਦੌਰਾਨ ਚੋਰ ਘਰ 'ਚ ਦਾਖਲ ਹੋ ਗਏ, ਜਿਨ੍ਹਾਂ ਨੇ ਤਾਲੇ ਤੋੜ ਕੇ ਅਲਮਾਰੀਆਾਂ 'ਚੋਂ ਕਰੀਬ ਤਿੰਨ ਤੋਲੇ ਸੋਨੇ ਦੇ ਗਹਿਣੇ ਤੇ 10 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਤੇ ਫਰਾਰ ਹੋ ਗਏ। ਪੁਲਸ ਵੱਲੋਂ ਇਸ ਘਟਨਾ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਮਹਿਲਾ ਸਿੱਖਿਆ ਪ੍ਰੋਵਾਈਡਰ ਨੂੰ ਅਧਿਆਪਕਾਂ ਨੇ ਨਹੀਂ ਕਰਨ ਦਿੱਤਾ ਜੁਆਇਨ
NEXT STORY