ਰਾਜਪੁਰਾ (ਹਰਵਿੰਦਰ)-ਸਿਟੀ ਪੁਲਸ ਨੇ ਇਕ ਔਰਤ ਸਮੇਤ 4 ਲੋਕਾਂ ਵਿਰੁੱਧ 13 ਲੱਖ 22 ਹਜ਼ਾਰ ਰੁਪਏ ਦਾ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਮਹਿੰਦਰ ਸਿੰਘ ਵਾਸੀ ਨਲਾਸ ਰੋਡ ਰਾਜਪੁਰਾ ਨੇ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਹਰਨੇਕ ਸਿੰਘ ਤੇ ਕਮਲਜੀਤ ਕੌਰ ਵਾਸੀ ਚਮਾਰੂ, ਵਰਿੰਦਰ ਕੁਮਾਰ ਅਮਲੋਹ ਨੇ ਉਸ ਨੂੰ ਗੁੰਮਰਾਹ ਕੀਤਾ ਹੈ। ਦੋਸ਼ੀਆਂ ਨੇ ਧੋਖੇ ਨਾਲ ਆਪਣੀ ਕੰਪਨੀ ਵਿਚ ਮੇਰੇ 14 ਲੱਖ 22 ਹਜ਼ਾਰ ਰੁਪਏ ਲਵਾ ਦਿੱਤੇ। ਬਾਅਦ ਵਿਚ ਸਿਰਫ ਇਕ ਲੱਖ ਰੁਪਏ ਵਾਪਸ ਕੀਤੇ। ਬਾਕੀ ਦੇ 13 ਲੱਖ 22 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ। ਇਸ ਸਬੰਧੀ ਸਿਟੀ ਪੁਲਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਉਕਤ ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਕ ਪਾਸੜ ਪਿਆਰ 'ਚ ਤਲਾਕਸ਼ੁਦਾ ਦੋ ਬੱਚਿਆਂ ਦੀ ਮਾਂ ਨੂੰ ਕਤਲ ਕਰਨ ਵਾਲਾ ਗ੍ਰਿਫਤਾਰ
NEXT STORY