ਬਨੂੜ (ਗੁਰਪਾਲ) - ਪੁਲਸ ਨੇ ਝਪਟ ਮਾਰ ਕੇ ਮੋਬਾਈਲ ਖੋਹਣ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਸ਼ਮਿੰਦਰ ਸਿੰਘ ਨੇ ਦੱਸਿਆ ਕਿ ਬਨੂੜ ਦੇ ਵਾਰਡ ਨੰਬਰ 13 ਅਧੀਨ ਪੈਂਦੇ ਜੈਨ ਮੁਹੱਲੇ ਦੇ ਵਸਨੀਕ ਇਕ ਨੌਜਵਾਨ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 24 ਅਕਤੂਬਰ ਦੀ ਰਾਤ ਨੂੰ ਤਕਰੀਬਨ 10 ਕੁ ਵਜੇ ਚੰਡੀਗੜ੍ਹ ਤੋਂ ਆ ਰਹੀ ਸੀ। ਜਦੋਂ ਉਹ ਪੈਦਲ ਸ਼ਹਿਰ ਦੀ ਹਦੂਦ ਵਿਚ ਸਥਿਤ ਵਿਸ਼ਵਕਰਮਾ ਮੰਦਰ ਸਾਹਮਣੇ ਪੁੱਜੀ ਤਾਂ ਪਿੱਛੋਂ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਆਏ। ਥੱਪੜ ਮਾਰ ਕੇ ਉਸ ਦਾ ਮੋਬਾਇਲ ਖੋਹ ਲਿਆ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਸ਼ੀ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਬੀਤੇ ਦਿਨ ਇਹ ਨੌਜਵਾਨ ਚੋਰੀ ਕੀਤਾ ਮੋਬਾਇਲ ਬਨੂੜ ਵਿਖੇ ਕਿਸੇ ਦੁਕਾਨਦਾਰ ਕੋਲ ਵੇਚਣ ਆ ਗਏ। ਉਥੇ ਮੌਜੂਦ ਲੜਕੀ ਦੇ ਭਰਾ ਨੇ ਮੋਬਾਇਲ ਪਛਾਣ ਲਿਆ। ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਬਹਾਦਰ ਰਾਮ ਨੇ ਦੋਵਾਂ ਨੌਜਵਾਨਾਂ ਨੂੰ ਚੋਰੀ ਦੇ ਮੋਬਾਇਲ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।
ਇੰਸ. ਸ਼ਮਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੌਜਵਾਨਾਂ ਦੀ ਪਛਾਣ ਮਨਵਿੰਦਰ ਸਿੰਘ ਪੁੱਤਰ ਸਵ. ਗੁਰਬੰਤ ਸਿੰਘ ਵਾਸੀ ਹਵੇਲੀ ਵਾਸੀ ਵਾਰਡ ਨੰਬਰ 1 ਬਨੂੜ ਤੇ ਜਗਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਮੱਦੋਮਾਜਰਾ ਥਾਣਾ ਸੁਹਾਣਾ ਜ਼ਿਲਾ ਮੋਹਾਲੀ ਵਜੋਂ ਹੋਈ ਹੈ।
ਗੁਰਦੁਆਰਾ ਸਾਹਿਬ 'ਚ ਹੋਈ ਅੱਧੀ ਰਾਤ ਨੂੰ ਚੋਰੀ
NEXT STORY