ਬਟਾਲਾ—ਇਕ ਮਾਂ ਦੀਆਂ ਉਮੀਦਾਂ ਉਸ ਵੇਲੇ ਜਾਗ ਪਈਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦੇ ਪੁੱਤਰ ਦੀ ਮੌਤ ਨਹੀਂ ਹੋਈ ਸਗੋਂ ਉਹ ਜਿਉਂਦਾ ਹੈ। ਦਰਅਸਲ, ਇਰਾਕ ਮੋਸੁਲ ਸ਼ਹਿਰ ਦੀ ਜੇਲ 'ਚ 39 ਭਾਰਤੀਆਂ ਦੇ ਹੋਣ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਭਾਵਨਾ ਪੇਸ਼ ਕੀਤੀ ਹੈ। ਜਿਸ ਤੋਂ ਬਾਅਦ ਇਕ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ।
3 ਸਾਲ ਪਹਿਲਾਂ ਮੋਸੁਲ ਗਿਆ ਸੀ ਧਰਮਿੰਦਰ
ਜਾਣਕਾਰੀ ਮੁਤਾਬਕ ਪਿੰਡ ਤਲਵੰਡੀ ਝੂਰਾ ਵਾਸੀ ਧਰਮਿੰਦਰ ਕੁਮਾਰ 3 ਸਾਲ ਪਹਿਲਾਂ ਨੌਕਰੀ ਦੇ ਸਿਲਸਿਲੇ 'ਚ ਮੋਸੁਲ (ਇਰਾਕ) ਗਿਆ ਸੀ, ਜਿਥੇ ਉਸ ਨੂੰ ਬੰਧਕ ਬਣਾ ਲਿਆ ਗਿਆ। ਸੋਮਵਾਰ ਨੂੰ ਧਰਮਿੰਦਰ ਦੀ ਮਾਂ ਕਵਲਜੀਤ ਨੇ ਦੱਸਿਆ ਕਿ ਪਿਛਲੇ ਕੁਝ ਸਾਲ ਪਹਿਲਾਂ ਇਰਾਕ ਤੋਂ ਛੁਟ ਕੇ ਆਏ ਪਿੰਡ ਕਾਲਾ ਅਫਗਾਨਾ ਦੇ ਰਹਿਣ ਵਾਲੇ ਹਰਜੀਤ ਮਸੀਹ ਨੇ ਬਟਾਲਾ ਪਹੁੰਚ ਕੇ ਇਹ ਗੱਲ ਫੈਲਾ ਦਿੱਤੀ ਕਿ ਇਰਾਕ 'ਚ ਸਾਰੇ ਬੰਧਕਾ ਨੂੰ ਗੋਲੀ ਮਾਰ ਦਿੱਤੀ ਅਤੇ ਸਿਰਫ ਉਹੀ ਬਚ ਕੇ ਵਾਪਸ ਆਇਆ ਹੈ, ਜਿਸ ਤੋਂ ਬਾਅਦ ਸਾਰਾ ਪਰਿਵਾਰ ਉਸ ਦੀ ਸਲਾਮਤੀ ਦੀਆਂ ਪ੍ਰਾਰਥਨਾ ਕਰ ਰਿਹਾ ਹੈ।
ਭਰਾ ਨੂੰ ਰੱਖੜੀ ਬੰਨ੍ਹਣ ਲਈ ਤਰਸ ਰਹੀ ਹੈ ਭੈਣ
ਵਿਦੇਸ਼ ਮੰਤਰੀ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਧਰਮਿੰਦਰ ਦੇ ਪਰਿਵਾਰ ਨੇ ਕਿਹਾ ਕਿ ਸਰਕਾਰ ਇਸ ਹਕੀਕਤ ਦਾ ਖੁਲਾਸਾ ਜਲਦੀ ਤੋਂ ਜਲਦੀ ਕਰੇ। ਕਵਲਜੀਤ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ ਨੂੰ ਦਿੱਲੀ ਸੱਦਿਆ ਸੀ ਪਰ ਕੁਝ ਘਰੇਲੂ ਮਜਬੂਰੀਆਂ ਕਾਰਨ ਉਹ ਦਿੱਲੀ ਨਹੀਂ ਜਾ ਸਕੇ। ਵਿਦੇਸ਼ ਮੰਤਰੀ ਦੀ ਗੱਲ ਨਾਲ ਉਨ੍ਹਾਂ ਦੇ ਮਨ ਨੂੰ ਹੌਸਲਾ ਮਿਲੀਆਂ ਕਿ ਉਨ੍ਹਾਂ ਦਾ ਬੇਟਾ ਜਿੰਦਾ ਹੈ। ਉਧਰ, ਧਰਮਿੰਦਰ ਦੀ ਭੈਣ ਨੇ ਸਰਕਾਰ ਨੂੰ ਰੱਖੜੀ ਦੇ ਮੌਕੇ 'ਤੇ ਭਰਾ ਨੂੰ ਇਰਾਕ ਤੋਂ ਵਾਪਸ ਲਿਆਉਣ ਦੀ ਗੁਹਾਰ ਲਾਈ ਹੈ। ਤਾਂਕਿ ਪਿਛਲੇ 3 ਸਾਲ ਤੋਂ ਸਾਂਭ ਕੇ ਰੱਖੀ ਰੱਖੜੀ ਨੂੰ ਆਪਣੇ ਭਰਾ ਦੇ ਗੁੱਟ 'ਤੇ ਬੰਨ ਸਕੇ।
ਵਿਦੇਸ਼ 'ਚੋਂ ਵਾਪਸ ਪਰਤੇ ਨੌਜਵਾਨ ਨੇ ਸੁਣਾਈ ਦੁੱਖ ਭਰੀ ਦਾਸਤਾਨ, ਸਾਹਮਣੇ ਲਿਆਂਦਾ ਰੌਂਗਟੇ ਖੜੇ ਕਰ ਦੇਣ ਵਾਲਾ ਸੱਚ
NEXT STORY