ਲੁਧਿਆਣਾ (ਰਾਜ) : ਦਿੱਲੀ ਤੋਂ ਲੁਧਿਅਣਾ ਆਈ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ 2 ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਕਾਬੂ ਕੀਤਾ ਹੈ। ਫੜ੍ਹੇ ਗਏ ਮੁਲਜ਼ਮ ਨਿਸ਼ਾਨ ਸਿੰਘ ਉਰਫ ਗੌਰਵ ਅਤੇ ਮਨੀਸ਼ ਹਨ। ਦੋਵੇਂ ਹੀ ਮੁਲਜ਼ਮ ਇਸਲਾਮਗੰਜ ਦੇ ਰਹਿਣ ਵਾਲੇ ਹਨ, ਜਦੋਂਕਿ ਮੁਲਜ਼ਮਾਂ ਦੇ ਤੀਜੇ ਸਾਥੀ ਦੀ ਭਾਲ ਚੱਲ ਰਹੀ ਹੈ। ਪੁਲਸ ਮੁਤਾਬਕ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ 9 ਜੁਲਾਈ ਨੂੰ ਉਸ ਦਾ ਆਪਣੇ ਪਰਿਵਾਰ ਵਾਲਿਆਂ ਨਾਲ ਕਿਸੇ ਗੱਲ ਕਰ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਦੋਸਤ ਨਾਲ ਟ੍ਰੇਨ ਜ਼ਰੀਏ ਲੁਧਿਆਣਾ ਆ ਗਈ ਸੀ। ਉਨ੍ਹਾਂ ਨੂੰ ਰਹਿਣ ਲਈ ਕੋਈ ਕਮਰਾ ਨਹੀਂ ਮਿਲ ਰਿਹਾ ਸੀ। 11 ਜੁਲਾਈ ਨੂੰ ਉਨ੍ਹਾਂ ਦੀ ਮੁਲਾਕਾਤ ਉਕਤ ਮੁਲਜ਼ਮਾਂ ਨਾਲ ਹੋਈ, ਜਿਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਕਮਰਾ ਦਿਵਾ ਦੇਣਗੇ। ਇਸ ਤੋਂ ਬਾਅਦ ਤਿੰਨੋਂ ਮੁਲਜ਼ਮ ਉਨ੍ਹਾਂ ਨੂੰ ਸੁਭਾਨੀ ਬਿਲਡਿੰਗ ਕੋਲ ਸਥਿਤ ਇਕ ਹੋਟਲ ’ਚ ਲੈ ਗਏ ਸਨ, ਜਿੱਥੇ ਮੁਲਜ਼ਮਾਂ ਨੇ ਡਰਾ-ਧਮਕਾ ਕੇ ਲਗਾਤਾਰ ਵਾਰੀ-ਵਾਰੀ ਉਸ ਨੂੰ ਹਵਸ ਦਾ ਸ਼ਿਕਾਰ ਬਦਾਇਆ। ਇਸ ਦੌਰਾਨ ਮੁਲਜ਼ਮਾਂ ਨੇ ਮੋਬਾਇਲ ’ਤੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਸੀ।
ਇਹ ਵੀ ਪੜ੍ਹੋ : ਕੈਨੇਡਾ ’ਚ ਵਧੀਆਂ ਲੁੱਟ-ਖੋਹ, ਫਿਰੌਤੀ ਤੇ ਕਤਲ ਦੀਆਂ ਵਾਰਦਾਤਾਂ ਪੰਜਾਬੀਆਂ ਲਈ ਬਣੀਆਂ ਚਿੰਤਾ ਦਾ ਵਿਸ਼ਾ
ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੈ ਤਾਂ ਉਹ ਹੋਟਲ ’ਚੋਂ ਨਿਕਲ ਕੇ ਦਿੱਲੀ ਘਰ ਵਾਪਸ ਪੁੱਜ ਗਈ, ਉੱਥੇ ਪੁੱਜ ਕੇ ਉਸ ਨੇ ਸਾਰੀ ਘਟਨਾ ਪਰਿਵਾਰ ਨੂੰ ਦੱਸੀ ਅਤੇ ਸ਼ਿਕਾਇਤ ਵਲੋਂ ਦਿੱਲੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਦਿੱਲੀ ਪੁਲਸ ਨੇ ਜ਼ੀਰੋ ਨੰਬਰ ਕੇਸ ਦਰਜ ਕਰ ਕੇ ਲੁਧਿਆਣਾ ਪੁਲਸ ਨੂੰ ਭੇਜ ਦਿੱਤਾ। ਥਾਣਾ ਡਵੀਜ਼ਨ ਨੰ. 2 ਨੇ ਕੇਸ ਦਰਜ ਕਰ ਕੇ 2 ਮੁਲਜ਼ਮਾਂ ਨੂੰ ਫੜ ਲਿਆ, ਜਦੋਂਕਿ ਤੀਜੇ ਦਾ ਪਤਾ ਲਗਾ ਕੇ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਬਾਕੀ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ’ਚ ਵੱਡੀ ਲਾਪ੍ਰਵਾਹੀ : ਪ੍ਰਾਈਵੇਟ ਚੌਕੀਦਾਰ ਵੱਲੋਂ ਸਕੂਲ ’ਚ ਰੱਖੇ 2 ਪਿਟਬੁੱਲ ਕੁੱਤਿਆਂ ਨੇ ਨੌਜਵਾਨ ’ਤੇ ਕੀਤਾ ਹਮਲਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋਆਬਾ ਵਾਸੀਆਂ ਲਈ ਚੰਗੀ ਖ਼ਬਰ, ਆਦਮਪੁਰ ਏਅਰਪੋਰਟ ਤੋਂ ਨਾਂਦੇੜ ਸਣੇ ਕਈ ਸ਼ਹਿਰਾਂ ਲਈ ਉੱਡਣਗੀਆਂ ਉਡਾਣਾਂ
NEXT STORY