ਜਲੰਧਰ (ਬਿਊਰੋ) : ਗੰਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਵਿਚ ਇਕ 10 ਸਾਲਾ ਬੱਚੇ ’ਤੇ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੋਸ਼ਲ ਮੀਡੀਆ ’ਤੇ ਹਥਿਆਰ ਨਾਲ ਫੋਟੋ ਅਪਲੋਡ ਕਰਨ ਨੂੰ ਲੈ ਕੇ ਦਰਜ ਕੀਤਾ ਗਿਆ ਹੈ। 10 ਸਾਲਾ ਬੱਚੇ ਤੋਂ ਇਲਾਵਾ 4 ਹੋਰ ਲੋਕਾਂ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਦੀ ਡਿਊਟੀ ਛੱਡ ਕੇ ਕੋਈ ਹੋਰ ਡਿਊਟੀ ਦੇ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਾਪਸ ਸਕੂਲਾਂ ’ਚ ਭੇਜਣ ਲਈ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਵਿਭਾਗ ਵੱਲੋਂ ਹੁਣ ਨਵੀਂ ਨੀਤੀ ਤਹਿਤ ਡੀ. ਐੱਮ ਤੇ ਬੀ. ਐੱਮ. ਦੀ ਨਿਯੁਕਤੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਨਿਯੁਕਤੀ ਤੋਂ ਪਹਿਲਾਂ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਅਧਿਆਪਕਾਂ ਦਾ ਬਕਾਇਦਾ ਟੈਸਟ ਵੀ ਲਿਆ ਜਾਵੇਗਾ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਮਜੀਠਾ ਥਾਣੇ ਵਿਚ 10 ਸਾਲਾ ਬੱਚੇ ਖ਼ਿਲਾਫ਼ ਐੱਫ. ਆਈ. ਆਰ. ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਗੰਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਵਿਚ ਇਕ 10 ਸਾਲਾ ਬੱਚੇ ’ਤੇ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੋਸ਼ਲ ਮੀਡੀਆ ’ਤੇ ਹਥਿਆਰ ਨਾਲ ਫੋਟੋ ਅਪਲੋਡ ਕਰਨ ਨੂੰ ਲੈ ਕੇ ਦਰਜ ਕੀਤਾ ਗਿਆ ਹੈ। 10 ਸਾਲਾ ਬੱਚੇ ਤੋਂ ਇਲਾਵਾ 4 ਹੋਰ ਲੋਕਾਂ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਅਪਣਾ ਸਕਦੈ ਨਵੀਂ ਪ੍ਰਕਿਰਿਆ, ਹੁਣ BM ਤੇ DM ਲੱਗਣ ਲਈ ਅਧਿਆਪਕਾਂ ਨੂੰ ਪਾਰ ਕਰਨਾ ਪਵੇਗਾ ਟੈਸਟ
ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਦੀ ਡਿਊਟੀ ਛੱਡ ਕੇ ਕੋਈ ਹੋਰ ਡਿਊਟੀ ਦੇ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਾਪਸ ਸਕੂਲਾਂ ’ਚ ਭੇਜਣ ਲਈ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਵਿਭਾਗ ਵੱਲੋਂ ਹੁਣ ਨਵੀਂ ਨੀਤੀ ਤਹਿਤ ਡੀ. ਐੱਮ ਤੇ ਬੀ. ਐੱਮ. ਦੀ ਨਿਯੁਕਤੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਨਿਯੁਕਤੀ ਤੋਂ ਪਹਿਲਾਂ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਅਧਿਆਪਕਾਂ ਦਾ ਬਕਾਇਦਾ ਟੈਸਟ ਵੀ ਲਿਆ ਜਾਵੇਗਾ।
ਰਾਘਵ ਚੱਢਾ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਖ਼ਿਲਾਫ਼ ਹਾਈਕੋਰਟ ’ਚ ਮੁੜ ਪਟੀਸ਼ਨ ਦਾਇਰ
ਪੰਜਾਬ ਸਰਕਾਰ ਵਲੋਂ ਗਠਿਤ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਰਾਘਵ ਚੱਢਾ ਦੀ ਨਿਯੁਕਤੀ ਸਬੰਧੀ ਐਡਵੋਕੇਟ ਜਗਮੋਹਨ ਭੱਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਉਕਤ ਨਿਯੁਕਤੀ ਨੂੰ ਗੈਰ-ਸੰਵਿਧਾਨਕ ਦੱਸਦਿਆਂ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧ 'ਚ ਪਟੀਸ਼ਨਰ ਨੂੰ ਸਰਕਾਰ ਵਲੋਂ ਭੇਜੇ ਗਏ ਦਸਤਾਵੇਜ਼ਾਂ ’ਤੇ ਸਵਾਲ ਚੁੱਕਦੇ ਹੋਏ ਪਟੀਸ਼ਨਰ ਨੇ ਵੀਰਵਾਰ ਨੂੰ ਇਕ ਵਾਰ ਫਿਰ ਹਾਈਕੋਰਟ 'ਚ ਅਰਜ਼ੀ ਦਾਇਰ ਕੀਤੀ ਹੈ।
ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਦੀ ਗੱਡੀ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇ
ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ, ਜਿਸ ’ਚ ਉਹ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਸਾਢੇ ਛੇ ਵਜੇ ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਆਪਣੇ ਨਵਾਂਸ਼ਹਿਰ ਦੇ ਨੇੜੇ ਫਾਰਮ ਹਾਊਸ ਤੋਂ ਵਾਪਸ ਲੁਧਿਆਣਾ ਆਪਣੇ ਘਰ ਜਾ ਰਹੇ ਸਨ, ਜਿਵੇਂ ਹੀ ਉਨ੍ਹਾਂ ਦੀ ਕਾਰ ਫਿਲੌਰ ਦੇ ਨਜ਼ਦੀਕ ਗੜ੍ਹਾ ਰੋਡ ਕੋਲ ਪੁੱਜੀ ਤਾਂ ਦੂਸਰੇ ਪਾਸਿਓਂ ਮੋਟਰਸਾਈਕਲ ਚਾਲਕ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਆ ਗਿਆ, ਜਿਸ ਨਾਲ ਉਨ੍ਹਾਂ ਦੀ ਕਾਰ ਟਕਰਾ ਕੇ ਬੁਰੀ ਤਰ੍ਹਾਂ ਨਾਲ ਦੁਰਘਟਨਾਗ੍ਰਸਤ ਹੋ ਗਈ।
ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ
ਟਾਂਡਾ ਵਿਖੇ ਇਕ ਘਰ ਦੇ ਵਿਆਹ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਇਥੇ ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ ਹੋ ਗਈ। ਰੇਲਵੇ ਪੁਲਸ ਨੇ ਚੰਡੀਗੜ੍ਹ ਕਾਲੋਨੀ ਰੇਲਵੇ ਟ੍ਰੈਕ ਨਜ਼ਦੀਕ ਅੱਜ ਸਵੇਰੇ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ OP ਸੋਨੀ ਦੀਆਂ ਮੁਸ਼ਕਲਾਂ ਵਧੀਆਂ, ਵਿਜੀਲੈਂਸ ਨੇ ਜਾਰੀ ਕੀਤਾ ਸੰਮਨ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ ਓਮ ਪ੍ਰਕਾਸ਼ ਸੋਨੀ ਨੂੰ ਸੰਮਨ ਜਾਰੀ ਕੀਤਾ ਗਿਆ ਹੈ।
ਆਸਟ੍ਰੇਲੀਆਈ ਔਰਤ ਦਾ ਕਾਤਲ ਪੰਜਾਬੀ ਵਿਅਕਤੀ ਗ੍ਰਿਫ਼ਤਾਰ, ਰੱਖਿਆ ਸੀ 1 ਮਿਲੀਅਨ ਡਾਲਰ ਦਾ ਇਨਾਮ
ਕੁਈਨਜ਼ਲੈਂਡ 'ਚ ਇਕ ਆਸਟ੍ਰੇਲੀਆਈ ਔਰਤ ਦਾ ਕਤਲ ਕਰਨ ਤੋਂ ਬਾਅਦ 2018 ਤੋਂ ਫਰਾਰ ਚੱਲ ਰਹੇ 38 ਸਾਲਾ ਇਕ ਵਿਅਕਤੀ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲ ਹੀ 'ਚ, ਆਸਟ੍ਰੇਲੀਆਈ ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਇਕ ਮਿਲੀਅਨ ਡਾਲਰ ਦਾ ਇਨਾਮ ਐਲਾਨ ਕੀਤਾ ਸੀ।
ਅਕਾਲੀ ਦਲ ਨਾਲ ਗੱਠਜੋੜ ਦੀਆਂ ਖ਼ਬਰਾਂ ਦੌਰਾਨ ਭਾਜਪਾ ਆਗੂ ਨੇ ਦੱਸੀ ਕੇਂਦਰੀ ਲੀਡਰਸ਼ਿਪ ਦੇ ਦਿਲ ਦੀ ਗੱਲ
ਪੰਜਾਬ ਭਾਜਪਾ ਦੇ ਬੁਲਾਰੇ ਅਤੇ ਧੜੱਲੇਦਾਰ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਅੱਜ ਆਖਿਆ ਹੈ ਕਿ ਕੇਂਦਰੀ ਭਾਜਪਾ ਹਾਈਕਮਾਂਡ ਪੰਜਾਬ ਅੰਦਰ ਕਦੇ ਵੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ ਅਤੇ ਨਾ ਹੀ ਪੰਜਾਬ ਭਾਜਪਾ ਦੇ ਨੇਤਾ ਇਸ ਲਈ ਤਿਆਰ ਹਨ।
NIA ਨੇ ਅੱਤਵਾਦੀ ਖਾਨਪੁਰੀਆ ਨੂੰ ਅਦਾਲਤ 'ਚ ਕੀਤਾ ਪੇਸ਼, ਮਿਲਿਆ 4 ਦਿਨਾਂ ਦਾ ਰਿਮਾਂਡ
ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤੇ ਗਏ 5 ਲੱਖ ਰੁਪਏ ਦੇ ਇਨਾਮੀ ਖ਼ਾਲਿਸਤਾਨੀ ਅੱਤਵਾਦੀ ਕੁਲਵਿੰਦਰਜੀਤ ਖਾਨਪੁਰੀਆ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।
ਗੁਜਰਾਤ ’ਚ ਨਵਾਂ ਇਤਿਹਾਸ ਲਿਖੇ ਜਾਣ ’ਚ ਕੁਝ ਹੀ ਦਿਨ ਬਾਕੀ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੁਜਰਾਤ ’ਚ ਨਵਾਂ ਇਤਿਹਾਸ ਲਿਖਣ ਲਈ ਕੁਝ ਹੀ ਦਿਨ ਬਾਕੀ ਹਨ। ਮੁੱਖ ਮੰਤਰੀ ਨੇ ਗੁਜਰਾਤ ’ਚ ਬੀਤੇ ਦਿਨ ਗੁਜਰਾਤ ਦੇ ਕਰਜ਼ਨ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਲੋਕਾਂ ਨੂੰ ਰਾਹਤ ਦੇਣ ’ਚ ਨਾਕਾਮ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ’ਚ ਵੋਟਾਂ ਪੈਣ ’ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ।
ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਦੀ ਗੱਡੀ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇ
NEXT STORY