ਜਲੰਧਰ - ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਇਕ ਮੇਲ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਹਾਈਕੋਰਟ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਨੂੰ ਖ਼ਾਲੀ ਕਰਵਾਇਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਦੇ ਅਧੀਨ ਪੈਂਦੇ 8 ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਦੇ ਬਨੂੜ ਸਬ-ਤਹਿਸੀਲ ਅਤੇ ਤਹਿਸੀਲ 'ਚ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
1. ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫ਼ੈਸਲਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਸਖ਼ਤ ਫ਼ਰਮਾਨ
ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਿਧਾਂਤਾਂ ਦੀ ਵੱਡੀ ਉਲੰਘਣਾ ਕਰਾਰ ਦਿੱਤਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫ਼ੈਸਲਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਸਖ਼ਤ ਫ਼ਰਮਾਨ
2. ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਇਲਾਕੇ ਕਰ 'ਤੇ ਸੀਲ
ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਇਕ ਮੇਲ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਹਾਈਕੋਰਟ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਨੂੰ ਖ਼ਾਲੀ ਕਰਵਾਇਆ ਗਿਆ ਹੈ। ਕੋਰਟ ਰੂਮ ਅਤੇ ਪੂਰੀ ਇਮਾਰਤ ਖ਼ਾਲੀ ਕਰਵਾ ਲਈ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਇਲਾਕੇ ਕਰ 'ਤੇ ਸੀਲ
3. ਕੇਂਦਰ ਦਾ ਇਕ ਹੋਰ 'ਪੰਜਾਬ ਵਿਰੋਧੀ' ਫ਼ੈਸਲਾ! ਨਹੀਂ ਹੋਣ ਦਿਆਂਗੇ ਲਾਗੂ: CM ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਡੈਮ ਬਾਰੇ ਜਾਰੀ ਕੀਤੇ ਗਏ ਨਵੇਂ ਫ਼ਰਮਾਨ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਇਸ ਫ਼ੈਸਲੇ ਬਾਰੇ ਸਵਾਲ ਪੁੱਛਿਆ ਹੈ ਕਿ ਉਹ ਹੁਣ ਪੰਜਾਬ ਦੇ ਨਾਲ ਖੜ੍ਹੇ ਹਨ ਜਾਂ ਫ਼ਿਰ ਕੇਂਦਰ ਦੇ ਇਸ ਫ਼ੈਸਲੇ ਦੇ ਹੱਕ ਵਿਚ?
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕੇਂਦਰ ਦਾ ਇਕ ਹੋਰ 'ਪੰਜਾਬ ਵਿਰੋਧੀ' ਫ਼ੈਸਲਾ! ਨਹੀਂ ਹੋਣ ਦਿਆਂਗੇ ਲਾਗੂ: CM ਮਾਨ
4. ਪੰਜਾਬ 'ਚ ਵੱਡਾ ਐਨਕਾਊਂਟਰ
ਗੁਰਦਾਸਪੁਰ ਦੇ ਪਿੰਡ ਦੋਸਤਪੁਰ ਨੇੜੇ ਪੁਲਸ ਅਤੇ ਬਦਮਾਸ਼ ਵਿਚ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਠਭੇੜ 'ਚ ਬਦਮਾਸ਼ ਵੱਲੋਂ ਪੁਲਸ 'ਤੇ ਗੋਲੀ ਚਲਾਈ ਗਈ ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਵੀ ਜਵਾਬੀ ਫਾਇਰਿੰਗ ਕਰਦਿਆਂ ਗੋਲੀ ਚਲਾਈ , ਜਿਸ 'ਚ ਬਦਮਾਸ਼ ਜ਼ਖਮੀ ਹੋ ਗਿਆ ਹੈ। ਪੁਲਸ ਨੇ ਇਲਾਜ ਲਈ ਉਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਵੱਡਾ ਐਨਕਾਊਂਟਰ
5. ਰਾਜਪੁਰਾ ਦੇ 8 ਪਿੰਡਾਂ ਨੂੰ ਮੋਹਾਲੀ 'ਚ ਕੀਤਾ ਗਿਆ ਸ਼ਾਮਲ, ਪੜ੍ਹੋ ਪੂਰੀ LIST
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਦੇ ਅਧੀਨ ਪੈਂਦੇ 8 ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਦੇ ਬਨੂੜ ਸਬ-ਤਹਿਸੀਲ ਅਤੇ ਤਹਿਸੀਲ 'ਚ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਰਾਜਪੁਰਾ ਦੇ 8 ਪਿੰਡਾਂ ਨੂੰ ਮੋਹਾਲੀ 'ਚ ਕੀਤਾ ਗਿਆ ਸ਼ਾਮਲ, ਪੜ੍ਹੋ ਪੂਰੀ LIST
6. ਬੀਕਾਨੇਰ 'ਚ ਗਰਜੇ PM ਮੋਦੀ, ਕਿਹਾ- 'ਸਿੰਦੂਰ ਮਿਟਾਉਣ ਵਾਲੇ ਮਿੱਟੀ 'ਚ ਮਿਲਾ ਦਿੱਤੇ ਗਏ'
'ਆਪ੍ਰੇਸ਼ਨ ਸਿੰਦੂਰ' ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਬੀਕਾਨੇਰ ਦੇ ਇਕ ਦਿਨਾ ਦੌਰੇ 'ਤੇ ਹਨ। ਇੱਥੇ ਉਨ੍ਹਾਂ ਨੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਬੀਕਾਨੇਰ-ਮੁੰਬਈ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਵਿਖਾਈ। ਇੱਥੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਕਸਿਤ ਭਾਰਤ ਦਾ ਸਾਡਾ ਸੰਕਲਪ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਬੀਕਾਨੇਰ 'ਚ ਗਰਜੇ PM ਮੋਦੀ, ਕਿਹਾ- 'ਸਿੰਦੂਰ ਮਿਟਾਉਣ ਵਾਲੇ ਮਿੱਟੀ 'ਚ ਮਿਲਾ ਦਿੱਤੇ ਗਏ'
7. ਸ੍ਰੀ ਹੇਮਕੁੰਟ ਸਾਹਿਬ ਯਾਤਰਾ ਆਰੰਭ: ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਪਹਿਲਾ ਜਥਾ ਰਵਾਨਾ
ਸਿੱਖਾਂ ਦੇ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ 25 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਉਸੇ ਦਿਨ ਹੀ ਗੁਰਦੁਆਰਾ ਸਾਹਿਬ ਦੇ ਕਪਾਟ ਵੀ ਖੁੱਲ੍ਹ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਵਿਖੇ ਜਾਣ ਲਈ ਅੱਜ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਪਹਿਲਾ ਜਥਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸ੍ਰੀ ਹੇਮਕੁੰਟ ਸਾਹਿਬ ਯਾਤਰਾ ਆਰੰਭ: ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਪਹਿਲਾ ਜਥਾ ਰਵਾਨਾ
8. ਅਮਰੀਕਾ 'ਚ ਭਾਰਤੀ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ
ਅਮਰੀਕਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਟੈਕਸਾਸ ਸੂਬੇ ਵਿੱਚ ਇੱਕ ਬੇਘਰ ਭਾਰਤੀ ਨੇ ਆਸਟਿਨ ਸਿਟੀ ਵਿੱਚ ਇੱਕ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ, ਜਿਸ ਵਿੱਚ 30 ਸਾਲਾ ਭਾਰਤੀ ਉੱਦਮੀ ਅਕਸ਼ੈ ਗੁਪਤਾ ਦੀ ਬੱਸ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬੀਤੇ ਦਿਨ ਦੀ ਸ਼ਾਮ ਨੂੰ ਵਾਪਰੀ। ਅਕਸ਼ੈ ਗੁਪਤਾ ਨੂੰ ਮਾਰਨ ਵਾਲਾ ਇੱਕ ਭਾਰਤੀ ਵਿਅਕਤੀ ਸੀ। ਜਿਸ ਨੇ ਚੱਲਦੀ ਬੱਸ ਵਿੱਚ ਇਸ ਘਟਨਾ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾ ਦਿੱਤੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਅਮਰੀਕਾ 'ਚ ਭਾਰਤੀ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ
9. ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert
ਦੇਸ਼ ਦੇ ਪ੍ਰਮੁੱਖ ਨਿੱਜੀ ਬੈਂਕਾਂ ਵਿੱਚੋਂ ਇਕ ਇੰਡਸਇੰਡ ਬੈਂਕ ਨੂੰ ਆਪਣੀ ਸਥਾਪਨਾ ਤੋਂ ਬਾਅਦ ਪਹਿਲੀ ਵਾਰੀ ਵੱਡਾ ਝਟਕਾ ਲੱਗਾ ਹੈ। ਵਿੱਤ ਸਾਲ 2025 ਦੀ ਆਖਰੀ ਤਿਮਾਹੀ (ਜਨਵਰੀ ਤੋਂ ਮਾਰਚ) ਦੌਰਾਨ ਬੈਂਕ ਨੂੰ 2,236 ਕਰੋੜ ਰੁਪਏ ਦਾ ਘਾਟਾ ਹੋਇਆ। ਪਿਛਲੇ ਸਾਲ ਇਸੇ ਸਮੇਂ ਬੈਂਕ ਨੇ 2,347 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ। ਇਹ ਘਾਟਾ ਪਿਛਲੇ 18 ਸਾਲਾਂ ਵਿੱਚ ਬੈਂਕ ਲਈ ਪਹਿਲਾ ਹੈ ਅਤੇ ਇਸਦਾ ਮੁੱਖ ਕਾਰਨ ਸੀ - ਬੈਂਕ ਦੇ ਅੰਦਰ ਵਿੱਤੀ ਧੋਖਾਧੜੀ ਅਤੇ ਲੇਖਾ-ਜੋਖਾ ਵਿੱਚ ਗੰਭੀਰ ਖਾਮੀਆਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert
10. ਵੈਭਵ ਸੂਰਿਆਵੰਸ਼ੀ ਦੀ ਭਾਰਤੀ ਟੀਮ 'ਚ ਐਂਟਰੀ, ਇੰਗਲੈਂਡ ਦੌਰੇ ਲਈ ਟੀਮ ਦਾ ਐਲਾਨ
ਅਗਲੇ ਮਹੀਨੇ ਇੰਗਲੈਂਡ ਦੌਰੇ ਲਈ ਮੁੰਬਈ ਦੇ ਆਯੁਸ਼ ਮਹਾਤਰੇ ਨੂੰ ਭਾਰਤ ਦੀ ਅੰਡਰ-19 ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ 14 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 24 ਜੂਨ ਤੋਂ ਸ਼ੁਰੂ ਹੋਣ ਵਾਲੇ ਇਸ ਦੌਰੇ ਵਿੱਚ 50 ਓਵਰਾਂ ਦਾ ਅਭਿਆਸ ਮੈਚ ਉਸ ਤੋਂ ਬਾਅਦ ਪੰਜ ਮੈਚਾਂ ਦੀ ਯੂਥ ਵਨਡੇ ਸੀਰੀਜ਼ ਤੇ ਇੰਗਲੈਂਡ ਅੰਡਰ-19 ਵਿਰੁੱਧ ਦੋ ਮਲਟੀ-ਡੇ ਮੈਚ ਸ਼ਾਮਲ ਹੋਣਗੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਵੈਭਵ ਸੂਰਿਆਵੰਸ਼ੀ ਦੀ ਭਾਰਤੀ ਟੀਮ 'ਚ ਐਂਟਰੀ, ਇੰਗਲੈਂਡ ਦੌਰੇ ਲਈ ਟੀਮ ਦਾ ਐਲਾਨ
ਆ ਗਈਆਂ ਗਰਮੀਆਂ ਦੀਆਂ ਛੁੱਟੀਆਂ! 26 ਜੂਨ ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ
NEXT STORY