ਜਲੰਧਰ (ਪ੍ਰੀਤ)— ਟੋਲ ਟੈਕਸ ਬਚਾਉਣ ਲਈ ਇੰਡੀਗੋ ਗੱਡੀ 'ਤੇ ਗਲਤ ਨੰਬਰ ਲਗਾ ਕੇ ਲੁਧਿਆਣਾ ਜਾ ਰਹੇ ਜਲੰਧਰ ਦੇ ਇਕ ਪੱਤਰਕਾਰ ਅਤੇ ਉਸ ਦਾ ਦੋਸਤ ਪੁਲਸ ਦੇ ਹੱਥੇ ਚੜ੍ਹ ਗਏ। ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਪੱਤਰਕਾਰ ਜਤਿੰਦਰ ਸ਼ਰਮਾ ਵਾਸੀ ਅਵਤਾਰ ਨਗਰ ਅਤੇ ਉਸ ਦੇ ਮਿੱਤਰ ਵਿਕਾਸ ਸਦਾਨਾ ਵਾਸੀ ਅਲੀ ਮੁਹੱਲਾ ਨੂੰ ਹਿਰਾਸਤ 'ਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਲਾਡੋਵਾਲੀ ਰੋਡ 'ਤੇ ਪੁਲਸ ਟੀਮ ਵੱਲੋਂ ਨਾਕਾਬੰਦੀ ਦੌਰਾਨ ਟਾਟਾ ਇੰਡੀਗੋ ਕਾਰ ਨੂੰ ਰੋਕਿਆ। ਜਾਂਚ ਦੌਰਾਨ ਗੱਡੀ 'ਤੇ ਲੱਗਾ ਨੰਬਰ ਅਤੇ ਰਜਿਸਟਰੇਸ਼ਨ ਨੰਬਰ ਗਲਤ ਪਾਇਆ ਗਿਆ। ਪੁਲਸ ਟੀਮ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੀ ਡਿੱਗੀ 'ਚੋਂ ਇਕ ਹੋਰ ਨੰਬਰ ਦੀ ਪਲੇਟ ਪਾਈ ਗਈ। ਮਾਮਲਾ ਸ਼ੱਕੀ ਹੁੰਦੇ ਹੀ ਥਾਣਾ ਨਵੀਂ ਬਾਰਾਂਦਰੀ ਦੇ ਇੰਸਪੈਕਟਰ ਬਲਬੀਰ ਸਿੰਘ ਦੀ ਅਗਵਾਈ 'ਚ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਕਾਰ ਸਵਾਰ ਜਤਿੰਦਰ ਸ਼ਰਮਾ ਅਤੇ ਵਿਕਾਸ ਸਦਾਨਾ ਨੂੰ ਹਿਰਾਸਤ 'ਚ ਲੈ ਲਿਆ। ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਜਾਂਚ 'ਚ ਪਤਾ ਚੱਲਿਆ ਕਿ ਜਤਿੰਦਰ ਸ਼ਰਮਾ ਪੱਤਰਕਾਰ ਹੈ ਅਤੇ ਵਿਕਾਸ ਸਦਾਨਾ ਉਸ ਦਾ ਮਿੱਤਰ ਹੈ।
ਦਰਅਸਲ ਜਤਿੰਦਰ ਸ਼ਰਮਾ ਨੇ ਲੁਧਿਆਣਾ ਆਪਣੇ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ। ਉਸ ਨੇ ਆਪਣੇ ਦੋਸਤ ਵਿਕਾਸ ਨੂੰ ਬੁਲਾਇਆ। ਵਿਕਾਸ ਇੰਡੀਗੋ ਕਾਰ ਟੈਕਸੀ ਚਲਾਉਂਦਾ ਹੈ। ਲੁਧਿਆਣਾ ਜਾਂਦੇ ਸਮੇਂ ਫਿਲੌਰ ਨੇੜੇ ਲੱਗੇ ਟੋਲ ਬੈਰੀਅਰ ਦਾ ਖਰਚ ਬਚਾਉਣ ਲਈ ਵਿਕਾਸ ਦੀ ਇੰਡੀਗੋ ਕਾਰ 'ਤੇ ਜਤਿੰਦਰ ਨੇ ਟੈਂਪਰੇਰੀ ਨੰਬਰ ਦੀ ਪਲੇਟ ਲਗਾ ਦਿੱਤੀ। ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਜਤਿੰਦਰ ਸ਼ਰਮਾ ਕੋਲ ਪ੍ਰੈੱਸ ਦਾ ਕਾਰਡ ਵੀ ਹੈ। ਦੋਵਾਂ ਨੂੰ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
300 ਕਰੋੜ ਦੇ ਜਾਅਲੀ ਬਿੱਲਾਂ 'ਤੇ ਜਾਰੀ ਹੋ ਗਿਆ ਸੈਂਟਰਲ ਐਕਸਾਈਜ਼ ਰਿਫੰਡ
NEXT STORY