ਅੰਮ੍ਰਿਤਸਰ (ਅਰੁਣ) - ਸਕੂਟਰ 'ਤੇ ਆ ਰਹੀ ਔਰਤ ਤੇ ਉਸ ਦੀ 4 ਮਹੀਨੇ ਦੀ ਬੱਚੀ ਨੂੰ ਬੁਰੀ ਤਰ੍ਹਾਂ ਕੁਚਲ ਕੇ ਦੌੜੇ ਇਕ ਟਰੈਕਟਰ-ਟਰਾਲੀ ਚਾਲਕ ਖਿਲਾਫ ਥਾਣਾ ਰਾਮਬਾਗ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਮ੍ਰਿਤਕ ਔਰਤ ਸਿਮਰਨਜੀਤ ਕੌਰ ਦੀ ਨਣਾਨ ਕੁਲਵਿੰਦਰ ਕੌਰ ਬਚ ਗਈ, ਜਿਸ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਭਰਜਾਈ ਸਿਮਰਨਜੀਤ ਕੌਰ, ਉਸ ਦੀ 4 ਮਹੀਨੇ ਦੀ ਲੜਕੀ ਮਨਪ੍ਰੀਤ ਕੌਰ ਤੇ ਉਹ ਸਕੂਟਰ 'ਤੇ ਕਾਰਪੋਰੇਸ਼ਨ ਹਸਪਤਾਲ ਆ ਰਹੀਆਂ ਸਨ, ਵੇਰਕਾ ਚੌਕ ਨੇੜੇ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਦੇ ਚਾਲਕ ਨੇ ਟੱਕਰ ਮਾਰ ਦੇਣ ਮਗਰੋਂ ਸਿਮਰਨਜੀਤ ਤੇ ਉਸ ਦੀ ਲੜਕੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਇਕ ਪਾਸੇ ਡਿੱਗਣ ਨਾਲ ਬਚ ਗਈ। ਪੁਲਸ ਮੌਕੇ ਤੋਂ ਦੌੜੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਦੀ ਭਾਲ ਕਰ ਰਹੀ ਹੈ।
ਪੰਜਾਬ 'ਚ ਗੈਂਗਸਟਰ ਤੇ ਨਸ਼ਾ ਅਕਾਲੀ ਦਲ ਦੀ ਦੇਣ : ਧਰਮਸੌਤ
NEXT STORY