ਨਾਭਾ (ਜੈਨ)-ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਗੁੰਮਰਾਹ ਕੀਤਾ। ਅੱਤਵਾਦ ਸਮੇਂ ਨੌਜਵਾਨਾਂ ਨੂੰ ਭੜਕਾਇਆ ਗਿਆ, ਜਦਕਿ ਸੁਖਬੀਰ ਬਾਦਲ ਖੁਦ ਵਿਦੇਸ਼ ਘੁੰਮਦਾ ਰਿਹਾ। ਲਗਭਗ 25 ਹਜ਼ਾਰ ਬੇਗੁਨਾਹ ਲੋਕਾਂ ਦਾ ਖੂਨ ਪੰਜਾਬ ਵਿਚ ਅੱਤਵਾਦੀਆਂ ਨੇ ਕੀਤਾ। ਅੱਤਵਾਦ, ਗੈਂਗਸਟਰ (ਗੈਂਗਵਾਰ) ਤੇ ਨਸ਼ਾ ਅਕਾਲੀ ਦਲ ਦੀ ਹੀ ਦੇਣ ਹੈ। ਧਰਮਸੌਤ ਨੇ ਅੱਗੇ ਕਿਹਾ ਕਿ ਸੁਖਬੀਰ, ਮਜੀਠੀਆ ਤੇ ਢੀਂਡਸਾ ਪਰਿਵਾਰ ਆਪਣੀ ਕਮਜ਼ੋਰੀਆਂ ਨੂੰ ਛੁਪਾਉਣ ਲਈ ਹੁਣ ਪੋਲ ਖੋਲ੍ਹ ਰੈਲੀਆਂ ਕਰ ਰਹੇ ਹਨ, ਜਦਕਿ ਪਿਛਲੇ 10 ਸਾਲਾਂ ਦੌਰਾਨ ਇਨ੍ਹਾਂ ਨੇ ਕੀ ਕੁਝ ਕੀਤਾ ਬਾਰੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਅਤੇ ਅਕਾਲੀ ਆਗੂਆਂ ਦੇ ਮਾੜੇ ਸਕੈਂਡਲਾਂ ਦੀ ਪੋਲ ਖੁੱਲ੍ਹ ਰਹੀ ਹੈ ਕਿ ਕਿਵੇਂ ਨੌਜਵਾਨਾਂ ਨੂੰ ਮਾੜੀ ਸੰਗਤ ਤੇ ਗਲਤ ਰਸਤੇ ਪਾ ਕੇ ਜਵਾਨੀ ਖਰਾਬ ਕੀਤੀ ਗਈ।
ਧਰਮਸੌਤ ਨੇ ਕਿਹਾ ਕਿ ਪਿਛਲੇ 11 ਮਹੀਨਿਆਂ ਦੌਰਾਨ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਚੋਣਾਂ ਸਮੇਂ ਕੀਤੇ ਅਨੇਕ ਵਾਅਦੇ ਲੜੀਵਾਰ ਪੂਰੇ ਕਰਨੇ ਆਰੰਭ ਕਰ ਦਿੱਤੇ ਹਨ, ਜਿਸ ਤੋਂ ਅਕਾਲੀ ਆਗੂ ਬੁਖਲਾਹਟ ਵਿਚ ਹਨ। ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਸਪੱਸ਼ਟ ਹੈ ਕਿ ਗੈਂਗਸਟਰਾਂ ਨੂੰ ਅਕਾਲੀਆਂ ਨੇ ਹਮੇਸ਼ਾ ਪਨਾਹ ਦਿੱਤੀ ਅਤੇ ਆਪਣੀ ਮਰਜ਼ੀ ਅਨੁਸਾਰ ਇਸਤੇਮਾਲ ਕਰ ਕੇ ਮਾਹੌਲ ਖਰਾਬ ਕੀਤਾ। ਇਸ ਸਮੇਂ ਸੀਨੀਅਰ ਕੌਂਸਲਰ ਦਲੀਪ ਕੁਮਾਰ ਬਿੱਟੂ, ਅਮਰਦੀਪ ਸਿੰਘ ਖੰਨਾ ਜਨਰਲ ਸਕੱਤਰ ਜ਼ਿਲਾ ਕਾਂਗਰਸ, ਰਾਈਸ ਮਿਲਰਜ਼ ਆਗੂ ਵੇਦ ਪ੍ਰਕਾਸ਼ ਲਾਡੀ, ਰਜਨੀਸ਼ ਮਿੱਤਲ, ਮੁਨੀਸ਼ ਕੁਮਾਰ, ਚਰਨਜੀਤ ਬਾਤਿਸ਼ ਪੀ. ਏ. ਤੇ ਹੋਰ ਆਗੂ ਹਾਜ਼ਰ ਸਨ।
ਅਖੌਤੀ ਆਗੂ 'ਰਾਈ ਦਾ ਪਹਾੜ' ਬਣਾ ਕੇ ਕਰ ਰਹੇ ਹਨ ਕੌਂਸਲ ਨੂੰ ਖਰਾਬ
NEXT STORY