ਅੰਮ੍ਰਿਤਸਰ, (ਮਹਿੰਦਰ)- ਸੁਰਖੀਆਂ 'ਚ ਚੱਲ ਰਹੇ ਇੰਪਰੂਵਮੈਂਟ ਟਰੱਸਟ ਦਫਤਰ ਦੇ ਕਰੋੜਾਂ ਦੇ ਘਪਲੇ ਵਿਚ ਉਸ ਸਮੇਂ ਨਵੇਂ ਪਹਿਲੂ ਸਾਹਮਣੇ ਆਏ, ਜਦ ਜਾਂਚ ਦੌਰਾਨ ਟਰੱਸਟ ਦਫਤਰ ਦੇ ਚੇਅਰਮੈਨ ਦੇ ਨਾਂ 'ਤੇ ਗੁਪਤ ਤੌਰ 'ਤੇ ਖੋਲ੍ਹੇ ਗਏ ਇਕ ਅਜਿਹੇ ਬੈਂਕ ਖਾਤੇ ਦਾ ਖੁਲਾਸਾ ਹੋਇਆ ਜਿਸ ਵਿਚ 2013 ਤੋਂ 2017 ਤੱਕ 4 ਸਾਲਾਂ ਵਿਚ ਬਿਨਾਂ ਆਡਿਟ ਦੇ ਕਰੀਬ 58 ਕਰੋੜ ਰੁਪਏ ਦਾ ਗਲਤ ਤਰੀਕੇ ਨਾਲ ਲੈਣ-ਦੇਣ ਹੁੰਦਾ ਰਿਹਾ। ਇਸ ਵਿਚ ਨਾ ਸਿਰਫ ਸਥਾਨਕ ਗ੍ਰੀਨ ਐਵੀਨਿਊ 'ਚ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਅਤੇ ਟਰੱਸਟ ਦਫਤਰ ਵਿਚ ਡੀ. ਸੀ. ਐੱਫ. ਏ. ਦੇ ਅਹੁਦੇ 'ਤੇ ਰਹੇ ਦਮਨ ਭੱਲਾ ਦੀ ਹੀ ਮਿਲੀਭੁਗਤ ਸਾਹਮਣੇ ਆ ਰਹੀ ਹੈ, ਬਲਕਿ ਆਡਿਟ ਕਰਨ ਵਾਲੇ ਟਰੱਸਟ ਦੇ ਸੀ. ਏ. ਸੰਜੇ ਕਪੂਰ ਦੀ ਭੂਮਿਕਾ ਕਿਤੇ ਨਾ ਕਿਤੇ ਸ਼ੱਕੀ ਦਿਖਾਈ ਦੇ ਰਹੀ ਹੈ।
ਗੁਪਤ ਤਰੀਕੇ ਨਾਲ 4 ਸਾਲਾਂ ਤੱਕ ਚੱਲਦੇ ਰਹੇ ਇਸ ਬੈਂਕ ਖਾਤੇ ਵਿਚ ਆਖਿਰ ਕਿਹੜੇ ਲੋਕਾਂ ਵੱਲੋਂ ਰੁਪਏ ਜਮ੍ਹਾ ਕਰਵਾਏ ਜਾਂਦੇ ਰਹੇ ਅਤੇ ਪ੍ਰਾਈਵੇਟ ਲੋਕਾਂ ਅਤੇ ਪ੍ਰਾਈਵੇਟ ਫਰਮਾਂ ਦੇ ਨਾਂ 'ਤੇ ਕਿਵੇਂ ਭਾਰੀ ਰਕਮਾਂ ਵਾਲੇ ਚੈੱਕ ਤੇ ਪੇ-ਆਰਡਰ ਜਾਰੀ ਹੁੰਦੇ ਰਹੇ, ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਪਰ ਕਰੋੜਾਂ ਦੇ ਇਸ ਵੱਡੇ ਘਪਲੇ ਵਿਚ ਸ਼ਾਮਿਲ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਲਈ ਪੁਲਸ ਸਥਾਨਕ ਲੋਕਲ ਬਾਡੀ ਵਿਭਾਗ ਦੇ ਸੀ. ਵੀ. ਓ. (ਚੀਫ ਵਿਜੀਲੈਂਸ ਆਫਿਸ) ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਵਿਭਾਗੀ ਜਾਂਚ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।
ਇਸ ਵਿਵਾਦਤ ਬੈਂਕ ਖਾਤੇ ਨੂੰ ਖੰਗਾਲੇ ਜਾਣ 'ਤੇ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਡੀ. ਸੀ. ਐੱਫ. ਏ. ਰਹੇ ਦਮਨ ਭੱਲਾ ਨਾ ਸਿਰਫ ਖੁਦ, ਬਲਕਿ ਆਪਣੇ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਟਰੱਸਟ ਦੇ ਇਸ ਬੈਂਕ ਖਾਤੇ ਤੋਂ ਭਾਰੀ ਰਕਮ ਟਰਾਂਸਫਰ ਕਰਵਾਉਂਦੇ ਰਹੇ ਹਨ। ਇਹੀ ਨਹੀਂ, ਇਸ ਬੈਂਕ ਖਾਤੇ ਤੋਂ ਉਨ੍ਹਾਂ ਨੇ ਇਕ ਮਹਿੰਗੇ ਮੋਬਾਇਲ ਦੀ ਕੀਮਤ ਦਾ ਭੁਗਤਾਨ ਵੀ ਕੀਤਾ ਸੀ।
ਪੰਜਾਬ ਪੁਲਸ ਦਾ ਇਹ ਸਿਪਾਹੀ ਪਾਉਂਦਾ ਹੈ ਖਲੀ ਨੂੰ 'ਮਾਤ'
NEXT STORY