ਨਵਾਂਸ਼ਹਿਰ, (ਤ੍ਰਿਪਾਠੀ,ਮਨੋਰੰਜਨ)- ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ ਕਰਮਚਾਰੀਆਂ ਦੀਆਂ ਲਮਕਦੀਆਂ ਮੰਗਾਂ ਪੂਰੀਅਾਂ ਕਰਵਾਉਣ ਲਈ ਗੇਟ ਰੈਲੀ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਅਸ਼ੋਕ ਰੋਡ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਅਾਂ ਮੰਗਾਂ ਨੂੰ ਮਨਜ਼ੂਰ ਕਰ ਕੇ ਲਾਗੂ ਕਰਨ ਦੀ ਥਾਂ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਨਾਲ ਸਮੂਹ ਕਰਮਚਾਰੀਆਂ ’ਚ ਸਰਕਾਰ ਖਿਲਾਫ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਛੇਤੀ ਕੋਈ ਫੈਸਲਾ ਨਾ ਲਿਆ ਤਾਂ ਉਨ੍ਹਾਂ ਦੀ ਯੂਨੀਅਨ 25 ਜੂਨ ਨੂੰ ਪੰਜਾਬ ਭਰ ’ਚ ਪਨਬਸ ਬੱਸਾਂ ਦਾ ਚੱਕਾ ਜਾਮ ਕਰ ਕੇ ਹਡ਼ਤਾਲ ਕਰੇਗੀ। ਇਸ ਮੌਕੇ ਹਰਦੀਪ ਸਿੰਘ ਕਾਹਲੋਂ, ਸਰਵਣ ਸਿੰਘ, ਜਗਰੂਪ ਸਿੰਘ, ਪਰਮਜੀਤ ਸਿੰਘ, ਜੋਗਾ ਸਿੰਘ, ਦਲਜੀਤ ਸਿੰਘ ਸੋਢੀ, ਪ੍ਰਿੰਸ, ਹਰਦੀਪ ਸਿੰਘ, ਬਿੱਲੂ, ਸੋਢੀ ਸਿੰਘ, ਦਵਿੰਦਰ ਕੁਮਾਰ ਐਟਕ, ਮਨਜੀਤ ਸਿੰਘ ਇੰਟਕ, ਹਰਮੇਸ਼ ਲਾਲ ਵਰਕਸ਼ਾਪ ਯੂਨੀਅਨ, ਪਰਮਵੀਰ ਸਿੰਘ, ਗੁਰਜਿੰਦਰ ਸਿੰਘ ਗਿੱਲ ਆਦਿ ਮੌਜੂਦ ਸਨ।

ਰੂਪਨਗਰ, (ਵਿਜੇ)- ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਰੂਪਨਗਰ ਡਿਪੂ ਦੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕਰ ਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸਮੂਹ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮ ਪ੍ਰਤੀ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ, ਜਦਕਿ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਇਸ ਲਈ 25 ਜੂਨ ਨੂੰ ਇਕ ਦਿਨ ਦੀ ਮੁਕੰਮਲ ਹਡ਼ਤਾਲ ਕਰ ਕੇ ਵਿਭਾਗ ਦੀਆਂ 104 ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਜਸਵਿੰਦਰ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਗਦੀਪ ਸਿੰਘ, ਅਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਇਹ ਹਨ ਮੰਗਾਂ
-ਪਨਬਸ ਕਰਮਚਾਰੀਆਂ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
-ਪੰਜਾਬ ਐਂਡ ਹਾਈਕੋਰਟ ਦੇ ਫ਼ੈਸਲੇ ਤਹਿਤ ਬਰਾਬਰ ਕੰਮ ਬਰਾਬਰ ਤਨਖਾਹ ਦੇ ਆਦੇਸ਼ਾਂ ਨੂੰ ਲਾਗੂ ਕੀਤਾ ਜਾਵੇ।
-ਠੇਕੇ ’ਤੇ ਕੰਮ ਕਰਦੇ ਹੋਏ 3 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਕਰਮਚਾਰੀਆਂ ਨੂੰ ਕੰਟਰੈਕਟਰ ’ਤੇ ਲਿਆਂਦਾ ਜਾਵੇ।
-ਪੰਜਾਬ ਦੇ ਮੁੱਖ ਮੰਤਰੀ ਦੇ ਵਾਅਦੇ ਅਨੁਸਾਰ ਉਕਤ ਤਿੰਨੋ ਮੰਗਾਂ ਨੂੰ ਛੇਤੀ ਪੂਰਾ ਕਰ ਕੇ ਲਾਗੂ ਕੀਤਾ ਜਾਵੇ।
ਕਾਂਗਰਸੀਆਂ ਨੇ ਪਿੰਡ ਕਾਲ਼ਾ ਟਿੱਬਾ ਵਿਖੇ ਲਗਾਏ ਮੋਦੀ ਹਾਏ-ਹਾਏ ਦੇ ਨਾਅਰੇ
NEXT STORY