ਚੰਡੀਗੜ੍ਹ (ਪਾਲ) — ਏਮਜ਼ ਦਿੱਲੀ ਦੇ ਬਾਅਦ ਹੁਣ ਜੀ. ਐੱਮ. ਸੀ. ਐੱਚ. 32 ਉੱਤਰ ਭਾਰਤ ਦਾ ਅਜਿਹਾ ਪਹਿਲਾ ਸਰਕਾਰੀ ਹਸਪਤਾਲ ਬਣ ਗਿਆ ਹੈ, ਜਿਥੇ ਬੱਚਿਆਂ ਨੂੰ ਹੋਣ ਵਾਲੇ ਕੈਂਸਰ ਰੈਟੀਨੋਬਲਾਸਟੋਮਾ ਦਾ ਇਲਾਜ ਹੋਵੇਗਾ। ਜੀ. ਐੱਮ. ਸੀ. ਐੱਚ. 5 ਸਾਲਾਂ ਤੋਂ ਇਸ ਦੇ ਇਲਾਜ ਦੀ ਸਹੂਲਤ ਜਾਨੀ ਬ੍ਰੇਕੀ ਥੈਰੇਪੀ ਨੂੰ ਹਸਪਤਾਲ ਵਿਚ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਪਹਿਲਾਂ 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਵਿਚ ਹੋਣ ਵਾਲੇ ਕੈਂਸਰ ਦੇ ਇਲਾਜ ਲਈ ਮਰੀਜ਼ਾਂ ਨੂੰ ਹੈਦਰਾਬਾਦ ਰੈਫਰ ਕਰ ਦਿੱਤਾ ਜਾਂਦਾ ਸੀ ਪਰ ਜੀ. ਐੱਮ. ਸੀ. ਐੱਚ. 'ਚ ਇਸਦਾ ਇਲਾਜ ਸ਼ੁਰੂ ਹੋਣ ਨਾਲ ਹੁਣ ਮਰੀਜ਼ਾਂ ਨੂੰ ਰੈਫਰ ਨਹੀਂ ਕਰਨਾ ਪਵੇਗਾ। ਜੀ. ਐੱਮ. ਸੀ. ਐੱਚ. 32 ਦੇ ਸੀਨੀਅਰ ਆਈ ਸਰਜਨ ਅਤੇ ਵਿਭਾਗ ਦੇ ਹੈੱਡ ਪ੍ਰੋ. ਸੁਦੇਸ਼ ਆਰੀਆ ਨੇ ਦੱਸਿਆ ਕਿ ਪੂਰੇ ਉੱਤਰ ਭਾਰਤ ਵਿਚ ਜੀ. ਐੱਮ. ਸੀ. ਐੱਚ. ਏਮਜ਼ ਦੇ ਬਾਅਦ ਪਹਿਲਾ ਹਸਪਤਾਲ ਬਣ ਗਿਆ ਹੈ, ਜਿਥੇ ਰੈਟੀਨੋਬਲਾਸਟੋਮਾ ਦਾ ਇਲਾਜ ਸੰਭਵ ਹੋਵੇਗਾ।
ਡਾਇਗਨੋਸ ਹੋਵੇ ਜਲਦੀ ਤਾਂ ਬਚ ਸਕੇਗੀ ਅੱਖ
ਇਕ ਨਾਰਮਲ ਵਿਅਕਤੀ ਦੀ ਅੱਖ ਦੀ ਪੁਤਲੀ ਦੇ ਅੰਦਰ ਝਾਕਣ 'ਤੇ ਨੀਲਾ ਅਤੇ ਹਰੇ ਰੰਗ ਵਰਗਾ ਪ੍ਰਤੀਬਿੰਬ ਦਿਖਾਈ ਦਿੰਦਾ ਹੈ ਪਰ ਰੈਟੀਨੋਬਲਾਸਟੋਮਾ 'ਚ ਅੱਖ ਦੀ ਪੁਤਲੀ ਵਿਚ ਚਿੱਟਾ ਬਿੰਬ ਦਿਖਾਈ ਦਿੰਦਾ ਹੈ। ਉਥੇ ਹੀ ਛੋਟੇ ਬੱਚਿਆਂ ਵਿਚ ਬੋਲ ਨਾ ਸਕਣ ਕਾਰਨ ਇਸ ਬੀਮਾਰੀ ਦਾ ਪਤਾ ਦੇਰ ਨਾਲ ਲਗਦਾ ਹੈ, ਜਿਸ ਕਾਰਨ ਇਲਾਜ ਵਿਚ ਦੇਰੀ ਹੋ ਜਾਂਦੀ ਹੈ। ਡਾਕਟਰਾਂ ਦੀ ਮੰਨੀਏ ਤਾਂ ਜਿੰਨੀ ਜਲਦੀ ਇਸ ਬੀਮਾਰੀ ਦਾ ਡਾਇਗਨੋਸ ਹੋਵੇਗਾ, ਓਨਾ ਇਲਾਜ ਸੌਖਾ ਹੋ ਜਾਂਦਾ ਹੈ। ਅੱਖ ਕੱਢਣ ਤੋਂ ਬਚਾਈ ਜਾ ਸਕਦੀ ਹੈ। ਇਸ ਕੈਂਸਰ ਦੀਆਂ 4 ਸਟੇਜਾਂ ਹੁੰਦੀਆਂ ਹਨ, ਜਿਸ ਨਾਲ ਸ਼ੁਰੂਆਤੀ ਦੌਰ ਵਿਚ ਕੈਂਸਰ ਅੱਖ ਦੇ ਅੰਦਰ, ਉਸਦੇ ਬਾਅਦ ਅੱਖ ਦੇ ਬਾਹਰ ਅਤੇ ਫਿਰ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ। ਜਨਮ ਤੋਂ ਹੀ ਹੋਣ ਵਾਲੀ ਇਸ ਬੀਮਾਰੀ ਵਿਚ ਬੱਚੇ ਨੂੰ ਇਲਾਜ ਲਈ ਪਹਿਲੀ ਸਟੇਜ ਵਿਚ ਲਿਆਂਦਾ ਜਾਵੇ ਤਾਂ ਉਸਦਾ ਇਲਾਜ ਵੀ ਸੌਖਾ ਹੋ ਜਾਂਦਾ ਹੈ ਪਰ ਜੇਕਰ ਬੱਚੇ ਨੂੰ ਦੇਰੀ ਨਾਲ ਲਿਆਂਦਾ ਜਾਵੇ ਤਾਂ ਜਾਨ ਬਚਾਉਣ ਲਈ ਉਸਦੀ ਅੱਖ ਕੱਢਣੀ ਪੈਂਦੀ ਹੈ।
ਜੀ. ਐੱਮ. ਸੀ. ਐੱਚ. ਆਈ ਵਿਭਾਗ ਦੀ ਐਸੋਸੀਏਟ ਡਾ. ਸੁਬੀਨਾ ਨਾਰੰਗ ਦੀ ਮੰਨੀਏ ਤਾਂ ਹਸਪਤਾਲ ਵਿਚ ਪਿਛਲੇ ਕਈ ਸਾਲਾਂ ਤੋਂ ਇਸ ਥੈਰੇਪੀ ਨੂੰ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਬਾਅਦ ਟ੍ਰੀਟਮੈਂਟ ਤੇ ਮਸ਼ੀਨਾਂ 'ਤੇ 2 ਕਰੋੜ ਰੁਪਏ ਦੀ ਲਾਗਤ ਆਈ ਹੈ। ਸ਼ੁੱਕਰਵਾਰ ਨੂੰ ਸੰਸਦ ਮੈਂਬਰ ਕਿਰਨ ਖੇਰ ਨੇ ਜੀ. ਐੱਮ. ਸੀ. ਐੱਚ. 32 ਵਿਚ ਇਸ ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ ਸਿਹਤ ਸਕੱਤਰ ਅਨੁਰਾਗ ਅਗਰਵਾਲ ਅਤੇ ਜੀ. ਐੱਮ. ਸੀ. ਐੱਚ. ਦੇ ਪ੍ਰੋ. ਡਾ. ਅਸ਼ੋਕ ਕੁਮਾਰ ਜਨਮੇਜਾ ਆਦਿ ਹਾਜ਼ਰ ਸਨ।
ਕੱਲ ਮਨਾਇਆ ਜਨਮਦਿਨ, ਅੱਜ ਛਾਇਆ ਮਾਤਮ
NEXT STORY