ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਵੱਲੋਂ ਭਗੌੜੇ ਐਲਾਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਮੁਹਿੰਮ ਦੌਰਾਨ 2 ਹੋਰ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਸੰਤੋਸ਼ ਸ਼ਾਹ ਪੁੱਤਰ ਨਰਾਇਣ ਸ਼ਾਹ ਵਾਸੀ ਗਲੀ ਨੰ. 1 ਸੁੰਦਰ ਨਗਰ ਨੂੰ ਬੀਤੇ ਸਾਲ 13 ਅਗਸਤ ਨੂੰ ਸੱਟੇਬਾਜ਼ੀ ਦਾ ਧੰਦਾ ਕਰਨ ਦੇ ਦੋਸ਼ 'ਚ ਧਾਰਾ 13-ਏ, 3-67 ਤਹਿਤ ਦਰਜ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਦੋਸ਼ੀ ਨੂੰ ਸੀ. ਆਰ. ਪੀ. ਸੀ. ਦੀ ਧਾਰਾ 299 ਤਹਿਤ ਭਗੌੜਾ ਐਲਾਨ ਦਿੱਤਾ ਸੀ।
ਇਸੇ ਤਰ੍ਹਾਂ ਪੀ. ਓ. ਸਟਾਫ਼ ਦੇ ਕਰਮਚਾਰੀਆਂ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਪੱਟੀ ਨੂੰ 30 ਮਾਰਚ 2013 ਨੂੰ ਚੋਰੀ ਦੇ ਦੋਸ਼ 'ਚ ਧਾਰਾ 379 ਤੇ 411 ਤਹਿਤ ਦਰਜ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ।
ਤਨਖਾਹਾਂ ਨਾ ਮਿਲਣ ਕਾਰਨ ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮਾਂ ਦੇ ਘਰਾਂ 'ਚ ਚੁੱਲ੍ਹੇ ਪਏ ਠੰਡੇ
NEXT STORY