ਅੰਮ੍ਰਿਤਸਰ, (ਲਖਬੀਰ)- ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਦੀ ਮੀਟਿੰਗ ਮੁੱਖ ਦਫਤਰ ਵਾਟਰ ਵਰਕਸ ਨਜ਼ਦੀਕ ਰੇਲਵੇ ਫਾਟਕ ਵਿਖੇ ਜਨਰਲ ਸਕੱਤਰ ਰਾਕੇਸ਼ ਜੈਂਤੀਪੁਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਵਿਭਾਗਾਂ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਹਾਲੇ ਤੱਕ ਅਗਸਤ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਦੇ ਪਰਿਵਾਰ ਔਕੜਾਂ ਦਾ ਸਾਹਮਣਾ ਕਰ ਰਹੇ ਹਨ ਤੇ ਕਰਮਚਾਰੀਆਂ ਦੀਆਂ ਐੱਨ. ਪੀ. ਐੱਸ. ਦੀਆਂ ਫਾਈਲਾਂ ਅਜੇ ਤੱਕ ਮੰਡਲ ਦਫਤਰਾਂ ਦੇ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਅਗਲੀ ਲੋੜੀਂਦੀ ਕਾਰਵਾਈ ਲਈ ਅੱਗੇ ਨਹੀਂ ਭੇਜੀਆਂ ਜਾ ਰਹੀਆਂ।
ਪੰਜਾਬ ਸਰਕਾਰ ਨੇ ਜਨਵਰੀ 2016 ਦੇ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਅਤੇ ਜਨਵਰੀ 2017 ਤੋਂ ਡੀ. ਏ. ਦੀ ਕਿਸ਼ਤ ਵੀ ਤਨਖਾਹਾਂ ਦੇ ਨਾਲ ਨਹੀਂ ਲਾਈ ਜਾ ਰਹੀ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ 11 ਸਤੰਬਰ ਤੱਕ ਕਰਮਚਾਰੀਆਂ ਨੂੰ ਤਨਖਾਹਾਂ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਜਥੇਬੰਦੀ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਲਈ ਰਣਨੀਤੀ ਬਣਾਏਗੀ।
ਯੂਨੀਅਨ ਦੇ ਖਜ਼ਾਨਚੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ, ਪਿਛਲੇ ਮਹੀਨਿਆਂ ਤੋਂ ਤਨਖਾਹਾਂ ਦਾ ਮੂੰਹ ਨਾ ਦੇਖਣ ਕਾਰਨ ਘਰਾਂ ਦੇ ਚੁੱਲ੍ਹੇ ਠੰਡੇ ਅਤੇ ਰੋਜ਼ਾਨਾ ਦੇ ਕੰਮ ਰੁਕ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਨੂੰ ਸਮਝੇ ਅਤੇ ਛੇਤੀ ਤੋਂ ਛੇਤੀ ਤਨਖਾਹ ਜਾਰੀ ਕਰੇ ਤਾਂ ਜੋ ਇਨ੍ਹਾਂ ਔਕੜਾਂ ਤੋਂ ਨਿਜਾਤ ਮਿਲ ਸਕੇ।
ਮੀਟਿੰਗ ਦੌਰਾਨ ਸੂਬਾ ਕੈਸ਼ੀਅਰ ਸ਼ਿਵਇੰਦਰ ਮੰਨਣ, ਸ਼ਸ਼ਪਾਲ ਸਿੰਘ ਲੱਲਾ, ਗੁਰਦੇਵ ਸਿੰਘ ਝਲਕ, ਅਸ਼ਵਨੀ ਸ਼ਰਮਾ, ਸਰਬਜੀਤ ਸਿੰਘ ਚਾਵਲਾ, ਰਣਧੀਰ ਸਿੰਘ, ਗੁਰਮੀਤ ਸਿੰਘ ਕੋਹਾਲੀ, ਕੁਲਵੰਤ ਸਿੰਘ, ਗੁਰਦਿਆਲ ਸਿੰਘ, ਲਖਬੀਰ ਚੀਮਾ, ਬਲਵਿੰਦਰ ਤੇੜਾ, ਸਤਨਾਮ ਸਿੰਘ ਚੋਗਾਵਾਂ, ਮਲਕੀਤ ਸਿੰਘ, ਮੰਗਲ ਸਿੰਘ ਤੇ ਗੁਰਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਮੁਲਾਜ਼ਮ ਸਾਥੀ ਹਾਜ਼ਰ ਸਨ।
ਪੰਜਾਬ 'ਚ ਬਲਿਊ ਵ੍ਹੇਲ ਗੇਮ ਖੇਡਣ ਦਾ ਮਾਮਲਾ ਸਾਹਮਣੇ ਆਉਣ 'ਤੇ ਚੌਕੰਨੇ ਹੋਏ ਸਕੂਲ ਪ੍ਰਬੰਧਕ ਤੇ ਮਾਪੇ
NEXT STORY