ਪੰਚਕੂਲਾ — ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਜ਼ਿੰਮੇਦਾਰ ਡੇਰਾ ਸਮਰਥਕ ਆਦਿੱਤਯ ਇੰਸਾ ਅਤੇ ਸੁਰਿੰਦਰ ਧਿਮਾਨ ਸਮੇਤ 5 ਲੋਕਾਂ 'ਤੇ ਕੇਸ ਦਰਜ ਕੀਤਾ ਸੀ। ਸੂਤਰਾਂ ਦੇ ਅਨੁਸਾਰ ਅਦਿੱਤਯ ਇੰਸਾ ਅਤੇ ਸੁਰਿੰਦਰ ਧੀਮਾਨ ਸਮੇਤ 5 ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਸੀ। ਸੂਤਰਾਂ ਦੇ ਅਨੁਸਾਰ ਅਦਿੱਤਯ ਇੰਸਾ ਅਤੇ ਸੁਰਿੰਦਰ ਧੀਮਾਨ ਦੇਸ਼ ਛੱਡ ਕੇ ਭੱਜ ਸਕਦਾ ਹੈ। ਇਸ ਲਈ ਪੁਲਸ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਦੇਸ਼ ਦੇ ਸਾਰੇ ਹਵਾਈ ਅੱਡੇ,ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਪਬਲਿਕ ਪਲੇਸ 'ਤੇ ਪੁਲਸ ਜ਼ੋਰਦਾਰ ਤਲਾਸ਼ ਕਰ ਰਹੀ ਹੈ।
ਜਿਕਰਯੋਗ ਹੈ ਕਿ ਪੁਲਸ ਨੇ 26 ਅਗਸਤ ਨੂੰ ਅਦਿੱਤਯ ਇੰਸਾ, ਸੁਰਿੰਦਰ ਧੀਮਾਨ, ਦਿਲਾਵਰ ਇੰਸਾ, ਪਵਨ ਇੰਸਾ ਅਤੇ ਮੋਹਿੰਦਰ ਇੰਸਾ ਦੇ ਖਿਲਾਫ ਦੰਗਾ ਭੜਕਾਉਣ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਪੁਲਸ ਇੰਨਾ ਦੋਸ਼ੀਆਂ ਦੇ ਘਰ ਅਤੇ ਰਿਸ਼ਤੇਦਾਰਾਂ ਦੇ ਘਰ ਤਲਾਸ਼ੀ ਲੈ ਰਹੀ ਹੈ। ਹਰਿਆਣਾ ਪੁਲਸ ਦੀ ਟੀਮ ਇੰਨਾ ਦੀ ਤਲਾਸ਼ 'ਚ ਨੇਪਾਲ ਬਾਰਡਰ ਤੱਕ ਭੇਜੀ ਗਈ ਹੈ।
ਜੀ. ਐੱਸ. ਟੀ. ਇੰਟੈਲੀਜੈਂਸ ਦੀ ਟੀਮ ਵਲੋਂ ਸ਼ਹਿਰ ਦੇ ਨਾਮੀ ਪੈਕੇਜਰ 'ਤੇ ਛਾਪੇਮਾਰੀ
NEXT STORY