ਬਰਨਾਲਾ (ਵਿਵੇਕ ਸਿੰਧਵਾਨੀ)—ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲੇ 'ਚ ਪੁਲਸ ਪ੍ਰਸਾਸ਼ਨ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਆਪਣੀ ਸਮਾਜ ਪ੍ਰਤੀ ਡਿਊਟੀ ਨੂੰ ਬੜੇ ਚੰਗੇ ਢੰਗ ਨਾਲ ਨਿਭਾਇਆ ਜਾ ਰਿਹਾ ਹੈ। ਐਸ.ਐਸ.ਪੀ. ਸੰਦੀਪ ਗੋਇਲ ਦੁਆਰਾ ਜਿੱਥੇ ਸ਼ਹਿਰ 'ਚ ਕਰੋਨਾ ਵਾਇਰਸ ਦੁਆਰਾ ਵੱਡੇ-ਵੱਡੇ ਹੋਰਡਿੰਗ ਲਗਵਾਏ ਗਏ ਹਨ, ਉਥੇ ਹੁਣ ਉਹਨਾਂ ਦੁਆਰਾ ਸ਼ਹਿਰ 'ਚ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਚਾਰ ਬੂਥ ਬਣਵਾਏ ਗਏ ਹਨ, ਜਿੱਥੇ ਲੋਕਾਂ ਨੂੰ ਇੱਥੇ ਕਰੋਨਾ ਵਾਇਰਸ ਤੋਂ ਬਚਣ ਸਬੰਧੀ ਸਾਵਧਾਨੀਆਂ ਰੱਖਣ ਦੀ ਹਦਾਇਤ ਦਿੱਤੀ ਜਾਏਗੀ। ਉਥੇ ਸਾਰੇ ਬੂਥਾਂ 'ਤੇ ਸਾਬਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਬਜ਼ਾਰ 'ਚ ਆਉਣ ਵਾਲੇ ਲੋਕ ਸਾਬਣ ਨਾਲ ਆਪਣੇ ਹੱਥ ਚੰਗੀ ਤਰਾਂ ਨਾਲ ਧੋ ਸਕਣ।
ਜ਼ਿਲਾ ਪੁਲਸ ਮੁਖੀ ਸ੍ਰੀ ਗੋਇਲ ਨੇ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੁਆਰਾ ਚਾਰ ਬੂਥ ਰੇਲਵੇ ਸਟੇਸ਼ਨ ਦੇ ਨਜ਼ਦੀਕ, ਜੌੜੇ ਪੈਟਰੋਲ ਪੰਪਾਂ ਦੇ ਬਾਹਰ, ਐਸ.ਡੀ ਕਾਲਜ ਦੇ ਨਜ਼ਦੀਕ ਅਤੇ ਬਾਲਮੀਕ ਚੌਂਕ ਦੇ ਕੋਲ ਲਗਵਾਏ ਗਏ ਹਨ। ਇਸ ਤੋਂ ਇਲਾਵਾ ਪੁਲਸ ਵੱਲੋਂ ਸਪੀਕਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਤਿੰਨਾਂ ਬਜ਼ਾਰਾਂ ਸਦਰ ਬਜ਼ਾਰ, ਫਰਵਾਹੀ ਬਜ਼ਾਰ ਤੇ ਹੰਡਿਆਇਆ ਬਜ਼ਾਰ 'ਚ ਵੀ ਸਪੀਕਰ ਲਗਵਾਏ ਜਾ ਰਹੇ ਹਨ ਤਾਂ ਕਿ ਕਿਸੇ ਵੀ ਤਰਾਂ ਦੀ ਐਮਰਜੰਸੀ ਪੈਣ 'ਤੇ ਲੋਕਾਂ ਨੂੰ ਦੱਸਿਆ ਜਾ ਸਕੇ ਅਤੇ ਅਫਵਾਹਾਂ 'ਤੇ ਰੋਕ ਲਗਵਾਈ ਜਾ ਸਕੇ।
ਜਨਤਾ ਕਰਫਿਊ ਸਬੰਧੀ ਪੁੱਛੇ ਜਾਣ 'ਤੇ ਉਹਨਾਂ ਨੇ ਕਿਹਾ ਕਿ ਕੱਲ ਭਾਵ•ਐਤਵਾਰ ਨੂੰ ਜਨਤਾ ਕਰਫਿਊ ਮੌਕੇ 'ਤੇ ਕਿਸੇ ਨੂੰ ਵੀ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਜੇਕਰ ਕਿਸੇ ਨੇ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ 'ਚ ਸਾਥ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ ਅਤੇ ਜੇਕਰ ਸਾਡੇ ਇਕ ਦਿਨ ਘਰ ਬੈਠਣ ਨਾਲ ਕੁਝ ਚੰਗੇ ਨਤੀਜੇ ਆਉਂਦੇ ਹਨ ਤਾਂ ਕੀ ਹਰਜ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਸੀਂ ਤੁਹਾਡੀ ਸਹਾਇਤਾ ਲਈ ਆਪਣੇ ਘਰਾਂ ਤੋਂ ਬਾਹਰ ਹਾਂ ਅਤੇ ਤੁਸੀਂ ਆਪਣੇ ਘਰਾਂ ਦੇ ਅੰਦਰ ਰਹਿਕੇ ਸਾਨੂੰ ਸਹਿਯੋਗ ਦੇਵੋ।
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਨਤਾ ਕਰਫਿਊ ਸਖਤੀ ਨਾਲ ਲਾਗੂ ਕਰੇਗਾ ਪ੍ਰਸਾਸ਼ਨ:ਐਸ.ਡੀ.ਐਮ
NEXT STORY