ਤਲਵੰਡੀ ਸਾਬੋ (ਰਮਨਦੀਪ ਸੋਢੀ) : ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਮੌਕੇ ਤਲਵੰਡੀ ਸਾਬੋ ਵਿਖੇ ਕਾਂਗਰਸ ਵਲੋਂ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਾਂਗਰਸ ਵਲੋਂ ਪਹਿਲੀਆਂ ਰੈਲੀਆਂ ਵਾਂਗ ਇਸ ਰੈਲੀ 'ਚ ਵੀ ਇਕੱਠ ਕਰਨ ਲਈ ਕਲਾਕਾਰਾਂ ਦੀ ਸਹਾਰਾ ਲਿਆ ਜਾ ਰਿਹਾ ਹੈ। ਕਾਂਗਰਸ ਨੇ ਧਾਰਮਿਕ ਪ੍ਰੋਗਰਾਮ ਹੋਣ ਦੇ ਬਾਵਜੂਦ ਵੀ ਗਾਇਕ ਵੀਰ ਦਵਿੰਦਰ ਦੀ ਜੋੜੀ ਦਾ ਅਖਾੜਾ ਲਗਵਾਇਆ ਹੈ। ਇਸ ਰੈਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਦਾਰਦ ਹਨ ਜਦਕਿ ਮਨਪ੍ਰੀਤ ਸਿੰਘ ਬਾਦਲ ਅਤੇ ਕਿੱਕੀ ਢਿੱਲੋਂ ਤੋਂ ਇਲਾਵਾ ਮਾਲਵੇ ਦਾ ਕੋਈ ਵੱਡਾ ਲੀਡਰ ਰੈਲੀ ਵਿਚ ਸ਼ਾਮਿਲ ਨਹੀਂ ਹੋਇਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਸਰਕਾਰ ਮਾਲੀ ਹਾਲਾਤ ਖਰਾਬ ਹੋਣ ਦੀ ਦੁਹਾਈ ਪਾਉਂਦੀ ਹੈ ਉਥੇ ਹੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ 'ਚ ਕਲਾਕਾਰਾਂ 'ਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮਾਨਸਾ ਵਿਚ ਹੋਏ ਕਰਜ਼ਾ ਮੁਆਫੀ ਦੇ ਪ੍ਰੋਗਰਾਮ ਵਿਚ ਗੁਰਦਾਸ ਮਾਨ ਅਤੇ ਜਲੰਧਰ ਵਿਚ ਹੋਈ ਰੈਲੀ ਦੌਰਾਨ ਮਾਸਟਰ ਸਲੀਮ ਅਤੇ ਸੰਗਰੂਰ ਵਿਚ ਰਣਜੀਤ ਬਾਵਾ ਨੂੰ ਬੁਲਾਇਆ ਗਿਆ ਸੀ।
ਰੁਲਦਾ ਸਿੰਘ ਕਤਲ ਕੇਸ : ਢਾਈ ਸਾਲ ਬਾਅਦ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਗੋਲਡੀ ਅਦਾਲਤ 'ਚ ਪੇਸ਼
NEXT STORY