ਨਵਾਂਸ਼ਹਿਰ (ਮਨੋਰੰਜਨ) - ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਲਦ ਨਿਪਟਾਉਣ ਲਈ ਕੇਂਦਰ ਸਰਕਾਰ ਨੇ 'ਵਾਹਨ 4 ਸਾਫਟਵੇਅਰ' ਸਾਰੇ ਟਰਾਂਸਪੋਰਟ ਦਫਤਰਾਂ ਵਿਚ ਇੰਸਟਾਲ ਕਰਵਾਇਆ ਸੀ ਪਰ ਇਹ ਅਜੇ ਤੱਕ ਪੂਰੀ ਤਰ੍ਹਾਂ ਨਾਲ ਅਪਡੇਟ ਨਹੀਂ ਹੋ ਸਕਿਆ। ਨਾਲ ਹੀ ਪੰਜਾਬ ਸਰਕਾਰ ਨੇ ਜੋ ਪ੍ਰਾਈਵੇਟ ਕੰਪਨੀ ਸਮਾਰਟ ਚਿਪ ਪਹਿਲਾਂ ਆਰ.ਸੀਜ਼ ਅਤੇ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਕਰਦੀ ਸੀ, ਉਸ ਦੇ ਨਾਲ ਆਪਣਾ ਕੰਟਰੈਕਟ ਖਤਮ ਕਰ ਦਿੱਤਾ ਹੈ ਅਤੇ ਨਵੀਂ ਕੰਪਨੀ ਐੱਨ.ਆਈ.ਸੀ.ਟੀ. ਨੂੰ ਇਹ ਕੰਮ ਸੌਂਪ ਦਿੱਤਾ ਹੈ।
ਮੰਗਲਵਾਰ ਤੋਂ ਸਮਾਰਟ ਚਿਪ ਕੰਪਨੀ ਵੱਲੋਂ ਕੰਮ ਬੰਦ ਕਰਨ ਤੋਂ ਬਾਅਦ ਹੁਣ ਜ਼ਿਲੇ ਵਿਚ ਆਰ.ਸੀਜ਼ ਅਤੇ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਰੁਕ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਨਵੀਆਂ ਆਰ.ਸੀਜ਼ ਦੇ ਲਈ 30 ਨਵੀਆਂ ਐਪਲੀਕੇਸ਼ਨਸ ਜਮ੍ਹਾ ਹੋ ਰਹੀਆਂ ਹਨ ਪਰ ਇਸ ਦਾ ਕੰਮ ਰੁਕਿਆ ਪਿਆ ਹੈ। ਜਦੋਂਕਿ ਨਵੇਂ ਸਾਫਟਵੇਅਰ ਅਨੁਸਾਰ ਨਵੀਂ ਆਰ.ਸੀ. ਬਣਾਉਣ ਲਈ 24 ਘੰਟੇ ਵਿਚ ਟੈਕਸ ਜਮ੍ਹਾ ਕਰਵਾਉਣਾ ਹੁੰਦਾ ਹੈ। ਵਾਹਨ 4 ਸਾਫਟਵੇਅਰ ਰਾਹੀਂ 22 ਦਿਨ ਬਾਅਦ ਨਵੀਂ ਆਰ.ਸੀ. ਅਪਲਾਈ ਕੀਤੀ ਜਾ ਸਕਦੀ ਹੈ। ਇਸ 'ਤੇ 24 ਘੰਟੇ ਵਿਚ ਪੈਸੇ ਟੈਕਸ ਦੇ ਰੂਪ ਵਿਚ ਜਮ੍ਹਾ ਕਰਵਾਉਣੇ ਪੈਂਦੇ ਹਨ। ਜੇਕਰ 24 ਘੰਟੇ ਦਾ ਸਮਾਂ ਨਿਕਲ ਜਾਵੇ ਤਾਂ ਫਿਰ ਤੋਂ ਰਜਿਸਟਰਡ ਕਰਨਾ ਪਵੇਗਾ ਪਰ ਹਾਲਾਤ ਇਹ ਹੈ ਕਿ ਜਿੰਨੀਆਂ ਵੀ ਫਾਈਲਾਂ ਆ ਰਹੀਆਂ ਹਨ, ਉਨ੍ਹਾਂ 'ਚੋਂ ਅੱਧੀਆਂ 24 ਘੰਟੇ ਦਾ ਸਮਾਂ ਪਾਰ ਕਰ ਜਾਂਦੀਆਂ ਹਨ।
ਨਹੀਂ ਸ਼ੁਰੂ ਹੋਇਆ ਨਵੀਂ ਕੰਪਨੀ ਐੱਨ.ਆਈ.ਸੀ.ਟੀ. ਦਾ ਸਾਫਟਵੇਅਰ
ਹੁਣ ਅੱਗੇ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਸਾਰਾ ਕੰਮ ਸਾਰਥੀ 4.0 ਵਿਚ ਹੋਣਾ ਹੈ, ਜੋ ਕੇਂਦਰੀ ਏਜੰਸੀ ਐੱਨ.ਆਈ.ਸੀ.ਟੀ. ਦਾ ਸਾਫਟਵੇਅਰ ਹੈ। ਇਸ ਨਾਲ ਦੇਸ਼ ਦੇ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਵੇਰਵਾ ਇਕ ਹੀ ਸਾਫਟਵੇਅਰ ਵਿਚ ਜੁਟਾਇਆ ਜਾ ਰਿਹਾ ਹੈ। ਕਈ ਜ਼ਿਲਿਆਂ 'ਚ ਇਹ ਸਾਫਟਵੇਅਰ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ।
ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤਾ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ
NEXT STORY