ਜਲੰਧਰ (ਵਰੁਣ)— ਹਾਈਵੇਅ 'ਤੇ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ 'ਤੇ ਟ੍ਰੈਫਿਕ ਪੁਲਸ ਸਖਤੀ ਕਰਨ ਦੀ ਤਿਆਰੀ ਵਿਚ ਹੈ। ਟ੍ਰੈਫਿਕ ਪੁਲਸ ਦੇ ਅਧਿਕਾਰੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ ਕਿ ਹਾਈਵੇਅ 'ਤੇ ਖੜ੍ਹੀਆਂ ਗੱਡੀਆਂ ਦੇ ਚਲਾਨ ਨਹੀਂ, ਸਗੋਂ ਹਾਈਵੇਅ ਐਕਟ ਦੇ ਤਹਿਤ ਕੇਸ ਵੀ ਦਰਜ ਕੀਤਾ ਜਾਵੇ।
ਧੁੰਦ ਕਾਰਨ ਵਿਜੀਬਿਲਟੀ ਜ਼ੀਰੋ ਹੋਣ ਕਾਰਨ ਟ੍ਰੈਫਿਕ ਪੁਲਸ ਇਸ ਯੋਜਨਾ 'ਤੇ ਕੰੰਮ ਕਰ ਰਹੀ ਹੈ। ਅਕਸਰ ਹਾਈਵੇਅ 'ਤੇ ਖੜ੍ਹੇ ਵਾਹਨਾਂ ਕਾਰਨ ਹੋਏ ਦਰਦਨਾਕ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਹਾਈਵੇਅ 'ਤੇ ਗੱਡੀਆਂ ਖੜ੍ਹੀਆਂ ਹੋਣ 'ਤੇ ਪੁਲਸ ਸਮੇਂ-ਸਮੇਂ 'ਤੇ ਚਲਾਨ ਤਾਂ ਕੱਟਦੀ ਆਈ ਹੈ ਪਰ ਹੁਣ ਟ੍ਰੈਫਿਕ ਪੁਲਸ ਨੇ ਯੋਜਨਾ ਤਿਆਰ ਕੀਤੀ ਹੈ ਕਿ ਜੇਕਰ ਕੋਈ ਦਿਨ ਜਾਂ ਰਾਤ ਕਿਸੇ ਵੇਲੇ ਵੀ ਹਾਈਵੇਅ 'ਤੇ ਗੱਡੀ ਖੜ੍ਹੀ ਕਰਦਾ ਹੈ ਤਾਂ ਫੜੇ ਜਾਣ 'ਤੇ ਉਸ 'ਤੇ ਸਬੰਧਤ ਥਾਣੇ 'ਚ ਹਾਈਵੇ ਐਕਟ ਅਧੀਨ ਕੇਸ ਦਰਜ ਕੀਤਾ ਜਾਵੇਗਾ। ਏ. ਸੀ. ਪੀ. ਟ੍ਰੈਫਿਕ ਜੰਗ ਬਹਾਦਰ ਸ਼ਰਮਾ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਅੱਗੇ ਪ੍ਰਸਤਾਵ ਰੱਖਿਆ ਹੈ। ਇਸ ਬਾਰੇ ਮੀਟਿੰਗ ਵੀ ਕੀਤੀ ਜਾ ਰਹੀ ਹੈ। ਜੇਕਰ ਪ੍ਰਸਤਾਵ ਪਾਸ ਹੁੰਦਾ ਹੈ ਤਾਂ ਹਾਈਵੇਅ ਪੈਟਰੋਲਿੰਗ ਟੀਮਾਂ ਦੀ ਵੀ ਮਦਦ ਲਈ ਜਾਵੇਗੀ। ਹਾਈਵੇ ਪੈਟਰੋਲਿੰਗ ਦੀਆਂ ਟੀਮਾਂ ਹਾਈਵੇਅ 'ਤੇ ਖੜ੍ਹੀਆਂ ਗੱਡੀਆਂ ਦੀ ਸੂਚਨਾ ਸਬੰਧਤ ਥਾਣਿਆਂ ਦੀਆਂ ਪੁਲਸ ਨੂੰ ਦੇਣਗੀਆਂ ਅਤੇ ਪੁਲਸ ਦੇ ਆਉਣ ਤੋਂ ਬਾਅਦ ਹੀ ਹਾਈਵੇ ਪੈਟਰੋਲਿੰਗ ਟੀਮ ਉਥੋਂ ਜਾਵੇਗੀ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਵੀ ਅਜਿਹੇ ਚਾਲਕਾਂ ਦੀ ਸੂਚਨਾ ਥਾਣਾ ਪੁਲਸ ਨੂੰ ਦੇਵੇਗੀ।
ਸੁੱਚੀ ਪਿੰਡ ਦੇ ਬਾਹਰ ਖੜ੍ਹੇ ਟੈਂਕਰਾਂ ਤੋਂ ਜ਼ਿਆਦਾ ਪਰੇਸ਼ਾਨੀ
ਸੁੱਚੀ ਪਿੰਡ 'ਚ ਆਉਣ-ਜਾਣ ਵਾਲੇ ਟੈਂਕਰਾਂ ਕਾਰਨ ਜ਼ਿਆਦਾ ਪਰੇਸ਼ਾਨੀ ਹੈ। ਉਥੇ ਖੜ੍ਹੇ ਟੈਂਕਰਾਂ 'ਚੋਂ ਤੇਲ ਦੀ ਚੋਰੀ ਤਾਂ ਹੁੰਦੀ ਹੀ ਹੈ, ਇਸ ਤੋਂ ਇਲਾਵਾ ਹਾਈਵੇਅ ਅਤੇ ਸਲਿਪ ਰੋਡ 'ਤੇ ਵੀ ਟੈਂਕਰ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਕਦੇ ਵੀ ਹਾਦਸਾ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਰਹਿਣ ਵਾਲੇ ਲੋਕ ਇਸ ਬਾਰੇ ਪੁਲਸ ਕਮਿਸ਼ਨਰ ਨੂੰ ਮੰਗ-ਪੱਤਰ ਦੇ ਚੁੱਕੇ ਹਨ ਪਰ ਕੁਝ ਸਮੇਂ ਲਈ ਸਖਤੀ ਕੀਤੀ ਜਾਂਦੀ ਹੈ ਅਤੇ ਬਾਅਦ 'ਚ ਫਿਰ ਟੈਂਕਰ ਖੜ੍ਹੇ ਕਰ ਦਿੱਤੇ ਜਾਂਦੇ ਹਨ।
823 ਸਾਲਾਂ ਬਾਅਦ ਮੁੜ ਵਾਪਸ ਆਵੇਗਾ ਫਰਵਰੀ 2019 ਦਾ ਖਾਸ ਮਹੀਨਾ
NEXT STORY