ਮਲੋਟ (ਸ਼ਾਮ ਜੁਨੇਜਾ) : ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਵਿਜੀਲੈਂਸ ਬਿਓਰੋਂ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮਲੋਟ ਵਿਖੇ ਇਕ ਕਾਰਵਾਈ ਤਹਿਤ ਪਟਵਾਰੀ ਨੂੰ 3000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਮਾਹਲਾ ਸਿੰਘ ਵਾਸੀ ਪਿੰਡ ਮਲੋਟ ਨੇ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਵਿਚ ਕਿਹਾ ਕਿ ਉਸਨੇ ਆਪਣੇ ਪਿਤਾ ਦੀ 29 ਕਨਾਲਾਂ ਜ਼ਮੀਨ ਤਬਦੀਲ ਵਸੀਅਤ ਅਤੇ ਆਪਣੇ ਭਰਾ ਗੁਰਿੰਦਰ ਸਿੰਘ ਵੱਲੋਂ 2 ਕਨਾਲ ਜ਼ਮੀਨ ਦੀ ਤਬਦੀਲ ਲਈ 31 ਅਕਤੂਬਰ ਨੂੰ ਪਟਵਾਰੀ ਮਲੋਟ ਨਰਿੰਦਰ ਕੁਮਾਰ ਨੀਟਾ ਦੁੱਗਲ ਨੂੰ ਮਿਲਿਆ ਜਿਨ੍ਹਾਂ ਨੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤ ਕਰਤਾ ਅਨੁਸਾਰ ਉਸਨੇ ਸਿਫਾਰਿਸ਼ ਵੀ ਕਰਾਈ ਪਰ ਪਟਵਾਰੀ ਵੱਲੋਂ ਵਾਰ-ਵਾਰ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ’ਤੇ ਪਟਵਾਰੀ ਨੇ ਉਸ ਪਾਸੋਂ 2 ਹਜ਼ਾਰ ਲੈ ਲਏ।
ਬਾਅਦ ਵਿਚ 1 ਦਸੰਬਰ 2023 ਨੂੰ ਜਦੋਂ ਉਹ ਇਸ ਕੰਮ ਸਬੰਧੀ ਦੁਬਾਰਾ ਪਟਵਾਰੀ ਨਰਿੰਦਰ ਕੁਮਾਰ ਨੀਟਾ ਕੋਲ ਗਿਆ ਤਾਂ ਉਸਨੇ 1 ਹਜ਼ਾਰ ਦੂਸਰੀ ਵਾਰ ਲਿਆ ਅਤੇ ਹੋਰ ਪੈਸੇ ਦੀ ਮੰਗ ਕੀਤੀ ਜਾਣ ਲੱਗੀ ਜਿਸ ਦੀ ਰਿਕਾਰਡਿੰਗ ਸੁਰਜੀਤ ਸਿੰਘ ਨੇ ਆਪਣੇ ਫੋਨ ਵਿਚ ਕਰ ਲਈ। ਇਸ ਤੋਂ ਬਾਅਦ ਸੁਰਜੀਤ ਸਿੰਘ ਨੇ ਵਿਜੀਲੈਂਸ ਬਿਓਰੋਂ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਕੀਤੀ। ਅੱਜ ਇੰਸਪੈਕਟਰ ਅਮਨਦੀਪ ਸਿੰਘ ਮਾਨ ਦੀ ਅਗਵਾਈ ਹੇਠ ਵਿਜੀਲੈਂਸ ਬਿਓਰੋਂ ਦੀ ਟੀਮ ਵੱਲੋਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਪਟਵਾਰੀ ਨਰਿੰਦਰ ਕੁਮਾਰ ਦੁੱਗਲ ਵੱਲੋਂ ਸੁਰਜੀਤ ਸਿੰਘ ਪਾਸੋਂ 3 ਹਜਾਰ ਰੁਪਏ ਰਿਸ਼ਵਤ ਦੇਣ ਤੋਂ ਬਾਅਦ ਰੰਗੇ ਹੱਥੀ ਕਾਬੂ ਕਰ ਲਿਆ।
ਭਿਆਨਕ ਹਾਦਸੇ ਨੇ ਪਰਿਵਾਰ ’ਚ ਪਵਾਏ ਕੀਰਣੇ, 8 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ
NEXT STORY