ਚੰਡੀਗੜ੍ਹ- ਪੰਜਾਬ ਵਿਜੀਲੈਂਸ ਦੀ ਟੀਮ ਨੇ ਇਕ ਵਾਰ ਫਿਰ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੇ ਘਰ ਛਾਪੇਮਾਰੀ ਕੀਤੀ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲਸ ਵੱਲੋਂ ਕਿਸ ਮਾਮਲੇ ਨੂੰ ਲੈ ਕੇ ਦੇਰ ਰਾਤ ਸਾਬਕਾ ਡੀ. ਜੀ. ਪੀ. ਚੰਡੀਗੜ੍ਹ ਸੈਕਟਰ 20 'ਤੇ ਰਿਹਾਇਸ਼ 'ਚ ਛਾਪਮਾਰੀ ਕੀਤੀ ਗਈ।
ਇਹ ਵੀ ਪੜ੍ਹੋ- BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਬਰਾਮਦ
ਸੁਮੇਧ ਸੈਣੀ ਦੇ ਵਕੀਲ ਹਰਮਨਪ੍ਰੀਤ ਸਿੰਘ ਵੀ ਰਿਹਾਇਸ਼ 'ਤੇ ਪਹੁੰਚ ਗਏ ਹਨ ਪਰ ਵੀਜੀਲੈਂਸ ਵੱਲੋਂ ਉਨ੍ਹਾਂ ਨੂੰ ਵੀ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਹਾਲਾਂਕਿ ਦੇਰ ਰਾਤ ਸਥਾਨਕ ਪੁਲਸ ਥਾਣੇ ਦੇ ਐੱਸ. ਐੱਚ. ਓ. ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ- ਅਮਨਜੋਤ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਬੋਲੇ ਰਾਮੂਵਾਲੀਆ, ਕਿਹਾ-ਮੇਰੀ ਧੀ ਨੇ ਸ਼ਹੀਦਾਂ ਨਾਲ ਕਮਾਇਆ ਧ੍ਰੋਹ (ਵੀਡੀਓ)
ਐਡਵੋਕੇਟ ਰਮਨਪ੍ਰੀਤ ਸਿੰਘ ਅਤੇ ਵਿਜੀਲੈਂਸ ਵਿਚਕਾਰ ਬਹਿਸ਼ ਵੀ ਦੇਖੀ ਗਈ। ਰਮਨਪ੍ਰੀਤ ਨੇ ਕਿਹਾ ਕਿ ਇਹ ਨਿੱਜੀ ਜਾਇਦਾਦ ਹੈ ਅਤੇ ਇਹ ਸੰਪਤੀ ਤੁਹਾਡੀ ਹਿਰਾਸਤ 'ਚ ਨਹੀਂ ਆਉਂਦੀ ਇਸ ਲਈ ਤੁਸੀਂ ਮੈਨੂੰ ਅੰਦਰ ਜਾਣ ਤੋਂ ਰੋਕ ਨਹੀਂ ਸਕਦੇ। ਤੁਸੀਂ ਜਿਹੜੀ ਵੀ ਕਾਰਵਾਈ ਕਰਨੀ ਹੈ, ਉਸ ਲਈ ਪਹਿਲਾਂ ਸਥਾਨਕ ਪੁਲਸ (ਯੂਟੀ ਪੁਲਸ) ਨੂੰ ਸੂਚਿਤ ਕਰੋ। ਇਸ 'ਤੇ ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਕੰਮ 'ਚ ਦਖਲ ਨਾ ਦੇਣ ਉਹ ਪੂਰੀ ਤਰ੍ਹਾਂ ਕਾਨੂੰਨ ਅਨੁਸਾਰ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ
ਜਦੋਂ ਸੈਣੀ ਦੇ ਵਕੀਲ ਨੂੰ ਵਿਜੀਲੈਂਸ ਅਧਿਕਾਰੀਆਂ ਨੇ ਪੁੱਛਿਆ ਕਿ ਉਹ ਅੰਦਰ ਹਨ ਤਾਂ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਅੰਦਰ ਨਹੀਂ ਹਨ। ਉਨ੍ਹਾਂ ਨੂੰ ਤਾਂ ਸੁਰੱਖਿਆ ਕਰਮਚਾਰੀਆਂ ਦੁਆਰਾ ਸੂਚਿਤ ਕੀਤਾ ਗਿਆ ਹੈ ਕਿਉਂਕਿ ਉਹ ਉਨ੍ਹਾਂ ਦਾ ਕੇਸ ਲੜਦੇ ਹਨ ਅਤੇ ਲਗਾਤਾਰ ਉਨ੍ਹਾਂ ਦੇ ਸੰਪਰਕ 'ਚ ਹਨ। ਇਸ ਲਈ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਵੱਲੋਂ ਹੀ ਮੈਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਅਧਿਕਾਰੀ ਵੀ ਇਹ ਨਹੀਂ ਦੱਸ ਰਹੇ ਕਿ ਉਹ ਕਿਸ ਕੇਸ 'ਚ ਛਾਪੇਮਾਰੀ ਕਰਨ ਦੇ ਲਈ ਇਥੇ ਪੁੱਜੇ ਹਨ।
ਅਮਨਜੋਤ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਬੋਲੇ ਰਾਮੂਵਾਲੀਆ, ਕਿਹਾ-ਮੇਰੀ ਧੀ ਨੇ ਸ਼ਹੀਦਾਂ ਨਾਲ ਕਮਾਇਆ ਧ੍ਰੋਹ (ਵੀਡੀਓ)
NEXT STORY