ਤਰਨਤਾਰਨ (ਰਮਨ) - ਕੁੱਝ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਇਕ ਭਾਰਤੀ ਜਨਤਾ ਪਰਟੀ ਕਿਸਾਨ ਮੋਰਚੇ ਦੀ ਸਭਾ ‘ਚ ਵਰਕਰਾਂ ਨੂੰ ਭੜਕਾਉਂਦੇ ਹੋਏ ਜੈਸਾ ਕੋ ਤੈਸਾ ਦੀ ਮਿਸਾਲ ਦਿੰਦੇ ਹੋਏ ਡੰਡੇ ਫੜਣ ਅਤੇ ਜਮਾਨਤ ਦੀ ਪਰਵਾਹ ਨਾ ਕਰਨ ਸਬੰਧੀ ਵੀਡੀਓ ਵਾਇਰਲ ਹੋਈ ਸੀ। ਵਾਇਰਲ ਵੀਡੀਓ ਦੇ ਸਬੰਧ ’ਚ ਖੱਟੜ ਖ਼ਿਲਾਫ਼ ਪਰਚਾ ਦਰਜ ਕਰਨ ਲਈ ਜ਼ਿਲ੍ਹੇ ਦੀ ਮਹਿਲਾ ਐਡਵੋਕੇਟ ਨੇ ਡੀ.ਜੀ.ਪੀ ਪੰਜਾਬ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਵਾਇਰਲ ਹੋਈ ਵੀਡੀਓ ’ਚ ਵੱਖ-ਵੱਖ ਲੋਕਾਂ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੀ ਬੈਠਕ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਸਾਫ਼ ਸ਼ਬਦਾਂ ‘ਚ ਕਿਹਾ ਜਾ ਰਿਹਾ ਹੈ ਕਿ ਤੁਸੀ ਹਰਿਆਣਾ ਦੇ ਹਰ ਜ਼ਿਲ੍ਹੇ ‘ਚ 500 ਤੋਂ 1000 ਦੇ ਕਰੀਬ ਕਿਸਾਨਾਂ ਨੂੰ ਇੱਕਠੇ ਕਰੋ ਅਤੇ ਵਲੰਟੀਅਰ ਦੇ ਰੂਪ ‘ਚ ਖੜੇ ਕਰਦੇ ਹੋਏ ਜੈਸੇ ਕੋ ਤੈਸਾ ਦੀ ਨੀਤੀ ਅਪਨਾਉਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਖ਼ਿਲਾਫ਼ ਬੀ.ਜੀ.ਪੀ ਵਰਕਰਾਂ ਨੂੰ ਡੰਡੇ ਫੜਣ ਦੀ ਗੱਲ ਵੀ ਬਿਨਾਂ ਸੰਕੋਚ ਕੀਤੀ ਗਈ ਹੈ, ਜੋ ਠੀਕ ਨਹੀਂ ਹੈ। ਇਸ ਵੀਡੀਓ ‘ਚ ਮੁੱਖ ਮੰਤਰੀ ਖੱਟੜ ਵਰਕਰਾਂ ਨੂੰ ਜ਼ਮਾਨਤ ਦੀ ਪਰਵਾਹ ਨਾ ਕਰਨ ਅਤੇ ਜੇਲ੍ਹ ਤੋਂ ਵੱਡਾ ਨੇਤਾ ਬਣ ਬਾਹਰ ਆਉਣ ਦੀ ਸਲਾਹ ਵੀ ਦੇ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ
ਮੈਡਮ ਚੱਬਾ ਨੇ ਇਸ ਵੀਡੀਓ ਸਬੰਧੀ ਕਿਸਾਨਾਂ ਖ਼ਿਲਾਫ਼ ਆਪਣੇ ਵਰਕਰਾਂ ਨੂੰ ਭੜਕਾਉਣ ਲਈ ਮੁੱਖ ਮੰਤਰੀ ਖੱਟੜ ਖ਼ਿਲਾਫ਼ ਪਰਚਾ ਦਰਜ ਕਰਨ ਲਈ ਡੀ.ਜੀ.ਪੀ ਪੰਜਾਬ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਚੱਬਾ ਨੇ ਕਿਹਾ ਕਿ ਮੁੱਖ ਮੰਤਰੀ ਇਕ ਜ਼ਿੰਮੇਵਾਰ ਵਿਅਕਤੀ ਹਨ, ਜੋ ਕਿਸਾਨਾਂ ਖ਼ਿਲਾਫ਼ ਬੋਲਦੇ ਚੰਗੇ ਨਹੀਂ ਲੱਗਦੇ।
ਸ਼ੱਕ ਦੀਆਂ ਨਜ਼ਰਾਂ ’ਚ ਹਨ ਪੰਜਾਬ ਕਾਂਗਰਸ ਦੇ ਐਲਾਨ, ਉੱਠਣ ਲੱਗੇ ਕਈ ਸਵਾਲ
NEXT STORY