ਮੋਰਿੰਡਾ (ਖੁਰਾਣਾ, ਅਰਨੌਲੀ) - ਪਹਿਲਵਾਨ ਇੰਸਪੈਕਟਰ ਪਰਮਿੰਦਰ ਸਿੰਘ ਡੂਮਛੇੜੀ ਦਾ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਚ ਹੋਈਆਂ ਵਿਸ਼ਵ ਪੁਲਸ ਕੁਸ਼ਤੀ ਖ਼ੇਡਾਂ ਵਿਚ ਦੋ ਸੋਨ ਤਮਗੇ ਜਿੱਤਣ ਤੋਂ ਬਾਅਦ ਪਹਿਲੀ ਵਾਰ ਅਪਣੇ ਜੱਦੀ ਪਿੰਡ ਡੂਮਛੇੜੀ ਪਹੁੰਚਣ 'ਤੇ ਨਗਰ ਤੇ ਇਲਾਕਾ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਵੇਰ ਤੋਂ ਹੀ ਤੇਜ਼ ਮੀਂਹ ਪੈਣ ਦੇ ਬਾਵਜੂਦ ਪਰਮਿੰਦਰ ਸਿੰਘ ਡੂਮਛੇੜੀ ਦੇ ਪ੍ਰਸ਼ੰਸਕ ਉਸ ਦੇ ਸਵਾਗਤ 'ਚ ਖੜ੍ਹੇ ਉਸਦਾ ਇੰਤਜ਼ਾਰ ਕਰ ਰਹੇ ਸਨ। ਵਿਸ਼ਵ ਪੁਲਸ ਖੇਡਾਂ ਦੇ ਜੇਤੂ ਪਹਿਲਵਾਨ ਪਰਮਿੰਦਰ ਸਿੰਘ ਜਿਵੇਂ ਹੀ ਖੁੱਲ੍ਹੀ ਜੀਪ 'ਚ ਸਵਾਰ ਹੋ ਕੇ ਪਿੰਡ ਪੁੱਜੇ ਤਾਂ ਇਲਾਕਾ ਨਿਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਉਸਦਾ ਜ਼ਬਰਦਸਤ ਸਵਾਗਤ ਕੀਤਾ। ਪਰਮਿੰਦਰ ਸਿੰਘ ਦਾ ਸਨਮਾਨ ਕਰਨ ਲਈ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਪਿਤਾ ਨਿਰਮਲ ਸਿੰਘ, ਮਾਤਾ ਦਲਬੀਰ ਕੌਰ, ਦਾਦੀ ਹਮੀਰ ਕੌਰ, ਅਮਰਿੰਦਰ ਸਿੰਘ ਭਰਾ, ਪਹਿਲਵਾਨ ਕੁਲਤਾਰ ਸਿੰਘ ਤੇ ਪਹਿਲਵਾਨ ਨੇਤਰਪਾਲ ਤੇ ਪਾਲਾ ਵੀ ਮੌਜੂਦ ਸਨ।
ਇਸ ਮੌਕੇ ਰੁਸਤਮੇ ਹਿੰਦ ਨੇ ਕਿਹਾ ਕਿ ਪ੍ਰਸ਼ੰਸਕਾਂ ਦੀ ਭੀੜ ਨੂੰ ਦੇਖ ਕੇ ਮੈਂ ਜਿਥੇ ਮਾਣ ਮਹਿਸੂਸ ਕਰ ਰਿਹਾ ਹਾਂ, ਉਥੇ ਹੀ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਵੀ ਕਰਦਾ ਹਾਂ। ਪਹਿਲਵਾਨ ਪਰਮਿੰਦਰ ਸਿੰਘ ਨੇ ਇੰਸਪੈਕਟਰ ਕਲਭੂਸ਼ਨ ਸ਼ਰਮਾ ਥਾਣਾ ਮੁਖੀ ਮੋਰਿੰਡਾ ਦਾ ਵੀ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨ 'ਤੇ ਧੰਨਵਾਦ ਕੀਤਾ। ਇਸ ਮੌਕੇ ਹਰਚੰਦ ਸਿੰਘ, ਦਵਿੰਦਰ ਸਿੰਘ ਮਝੈਲ, ਹਰਵਿੰਦਰ ਸਿੰਘ ਡਿੰਪੀ, ਨੇਤਰ ਸਿੰਘ ਸਰਪੰਚ, ਸ਼ੇਰ ਸਿੰਘ, ਦਰਬਾਰਾ ਸਿੰਘ, ਨੰਬਰਦਾਰ ਹਰਨੇਕ ਸਿੰਘ, ਵਰਿੰਦਰ ਸਿੰਘ, ਭੁਪਿੰਦਰ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਜੀਤ ਸਿੰਘ ਆਗੂ ਆਪ, ਹਰਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਹਿਲਾਂ ਸ਼ਿਕਾਇਤਕਰਤਾਵਾਂ ਨੂੰ ਨੰਗਾ ਕਰਕੇ ਕੁੱਟਿਆ, ਹੁਣ ਮਿਲ ਰਹੀਆਂ ਧਮਕੀਆਂ
NEXT STORY