ਸੁਰਸਿੰਘ/ਭਿੱਖੀਵਿੰਡ (ਗੁਰਪ੍ਰੀਤ ਸਿੰਘ ਢਿੱਲੋਂ) : ਭਿੱਖੀਵਿੰਡ ਦੇ ਇਕ ਜੋੜੇ ਨੇ ਮੰਗਲਵਾਰ ਨੂੰ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਰੱਖੇ ਇਕ ਸਾਦੇ ਸਮਾਗਮ ਦੌਰਾਨ ਦਲਬੀਰ ਸਿੰਘ ਅਤੇ ਸੁਰਿੰਦਰ ਕੌਰ ਨੇ ਆਪਣੇ ਪਰਿਵਾਰ ਦੇ 21 ਮੈਂਬਰਾਂ ਦੀ ਹਾਜ਼ਰੀ ਵਿਚ ਕੇਕ ਕੱਟ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੇ 51ਵੇਂ ਸਾਲ 'ਚ ਕਦਮ ਰੱਖਿਆ। ਜ਼ਿਕਰਯੋਗ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਵਿਆਹ ਦੇ ਬੰਧਣ ਵਿਚ ਬੱਝੀ ਇਹ ਜੋੜੀ ਅੱਜ ਵੀ ਪੂਰੀ ਤੰਦਰੁਸਤ ਹੈ। ਉਨ੍ਹਾਂ ਦੇ ਬੇਟੇ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਖੇਤੀਬਾੜੀ ਨਾਲ ਹੀ ਆਪਣਾ ਪਿਆਰ ਰੱਖਿਆ ਅਤੇ ਆਪਣੀ ਜ਼ਿੰਦਗੀ ਦੇ ਇਸ ਲੰਬੇ ਪੜਾਅ ਵਿਚ ਉਨ੍ਹਾਂ ਭਰਵੀਂ ਮਿਹਨਤ ਕਰਕੇ ਪਰਿਵਾਰ ਨੂੰ ਖੁਸ਼ਹਾਲ ਬਣਾਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਆਪਣੇ ਖਾਣ-ਪੀਣ 'ਤੇ ਕਾਫੀ ਕੰਟਰੋਲ ਰੱਖਿਆ ਅਤੇ ਹੁਣ ਵੀ ਸੈਰ ਆਦਿ ਕਰਦੇ ਰਹਿੰਦੇ ਹਨ। ਉਨ੍ਹਾਂ ਵੱਲੋਂ ਦਿੱਤੀ ਚੰਗੀ ਸੇਧ ਕਰਕੇ ਹੀ ਪੰਜਾਬ ਪੁਲਸ ਵਿਚ ਤਾਇਨਾਤ ਉਨ੍ਹਾਂ ਦੇ ਪੁੱਤਰਾਂ ਸਮੇਤ ਪੂਰੇ ਪਰਿਵਾਰ ਦਾ ਇਲਾਕੇ ਵਿਚ ਚੰਗਾ ਸਨਮਾਨ ਹੈ।
ਮਜ਼ਦੂਰਾਂ ਨੂੰ ਬੰਨ੍ਹ ਕੇ ਟਰੈਕਟਰ ਲੈ ਕੇ ਫਰਾਰ
NEXT STORY