ਮੋਗਾ, (ਅਜ਼ਾਦ)- ਮੋਗਾ ਜ਼ਿਲੇ ਦੇ ਪਿੰਡ ਦੀ ਇਕ ਲਡ਼ਕੀ ਨੂੰ ਪੰਜਾਬ ਪੁਲਸ ਪੀ.ਏ.ਪੀ ਕਮਾਂਡੋ ਵਿਚ ਤਾਇਨਾਤ ਇਕ ਲਡ਼ਕੇ ਵਲੋਂ ਵਿਆਹ ਦਾ ਝਾਂਸਾ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਪੀਡ਼੍ਹਤ ਲਡ਼ਕੀ ਦੀ ਸ਼ਿਕਾਇਤ ਤੇ ਕਾਂਸਟੇਬਲ ਸਰਬਜੀਤ ਸਿੰਘ ਨਿਵਾਸੀ ਪਿੰਡ ਝੰਡੇਆਣਾ ਸ਼ਰਕੀ ਦੇ ਖਿਲਾਫ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀਡ਼ਤਾ ਨੇ ਕਿਹਾ ਕਿ ਜਦ ਉਹ 2010 ਵਿਚ ਸਕੂਲ ਵਿਚ ਪਡ਼੍ਹਦੀ ਸੀ ਤਾਂ ਕਥਿਤ ਦੋਸ਼ੀ ਲਡ਼ਕਾ ਉਸਦਾ ਪਿੱਛਾ ਕਰਦਾ ਸੀ,ਜਿਸ ਤੇ ਉਸਦੇ ਨਾਲ ਦੋਸ਼ਤੀ ਹੋ ਗਈ ਤੇ ਉਸਨੇ ਮੈਂਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸਨੇ ਕਿਹਾ ਕਿ ਕਥਿਤ ਦੋਸ਼ੀ ਲਡ਼ਕਾ ਸਰਬਜੀਤ ਸਿੰਘ 2011 ਵਿਚ ਪੁਲਸ ਵਿਚ ਭਰਤੀ ਹੋ ਗਿਆ। ਉਸਨੇ ਕਿਹਾ ਕਿ ਸਾਡੀ ਫੋਨ ਤੇ ਕਈ ਵਾਰ ਗੱਲਬਾਤ ਵੀ ਹੁੰਦੀ ਰਹੀ। ਪਰ ਭਰਤੀ ਹੋਣ ਦੇ ਬਾਅਦ ਉਸਨੇ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਜਦ ਵੀ ਮੈਂ ਉਸ ਨੂੰ ਫੋਨ ਕਰਦੀ ਤਾਂ ਉਹ ਮੈਂਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਅਤੇ ਕਹਿੰਦਾ ਉਹ ਉਸ ਤੇ ਤੇਜਾਬ ਪਾ ਦੇਵੇਗਾ ਅਤੇ ਉਸਨੇ ਮੈਂਨੂੰ ਸੋਸ਼ਲ ਮੀਡੀਆ ਤੇ ਸਾਡੀ ਫੋਟੋ ਵਾਇਰਲ ਕਰਨ ਦੀ ਵੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਸ ਨੂੰ ਬਦਨਾਮ ਕਰ ਦੇਵੇਗਾ,ਜਿਸ ਕਾਰਨ ਮੈਂ ਡਰ ਗਈ। ਇਸ ਤਰਾਂ ਕਥਿਤ ਦੋਸ਼ੀ ਨੇ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਆਪਣੀ ਹਵਸ ਦਾ ਸਿਕਾਰ ਬਣਾਇਆ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀਐਸਪੀ ਨਿਹਾਲ ਸਿੰਘ ਵਾਲਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ ਕਰਨ ਦੇ ਲਈ ਬੁਲਾਇਆ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਪੰਜਾਬ ਪੁਲਸ ਪੀ.ਏ.ਪੀ ਕਮਾਂਡੋ ਵਿਚ ਤਾਇਨਾਤ ਸਰਬਜੀਤ ਸਿੰਘ ਦੇ ਖਿਲਾਫ ਵੱਖ ਵੱਖ ਧਰਾਵਾਂ ਦੇ ਤਹਿਤ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਬਲਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਪੁਲਸ ਪਾਰਟੀ ਤੇ ਹਮਲਾ ਕਰਕੇ ਉਸ ਨੂੰ ਛੁਡਵਾਇਆ, 16 ਨਾਮਜ਼ਦ
ਜਾਣਕਾਰੀ ਦੇ ਅਨੁਸਾਰ ਜਦ ਬੀਤੀ ਰਾਤ ਥਾਣਾ ਅਜੀਤਵਾਲ ਦੇ ਇੰਚਾਰਜ ਪਲਵਿੰਦਰ ਸਿੰਘ, ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਝੰਡੇਆਣਾ ਸਰਕੀ ਵਿਚ ਕਥਿਤ ਦੋਸ਼ੀ ਸਰਬਜੀਤ ਸਿੰਘ ਨੂੰ ਕਾਬੂ ਕਰਨ ਦੇ ਲਈ ਉਨਾਂ ਦੇ ਘਰ ਪੱੁਜੇ ਤਾਂ ਉਥੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਪਾਰਟੀ ਦੇ ਨਾਲ ਧੱਕਾ ਮੱੁਕੀ ਕਰਨ ਲੱਗੀ। ਇਸ ਦੌਰਾਨ ਉਨਾਂ ਸਰਬਜੀਤ ਸਿੰਘ ਨੂੰ ਭਜਾ ਦਿੱਤਾ। ਲੋਕਾਂ ਵਲੋਂ ਕੀਤੀ ਗਈ ਧੱਕਾ ਮੱੁਕੀ ਦੇ ਦੌਰਾਨ ਥਾਣੇਦਾਰ ਬਲਵਿੰਦਰ ਸਿੰਘ ਨੂੰ ਵੀ ਸੱਟਾਂ ਲੱਗੀਆਂ ਅਤੇ ਇਸ ਦੌਰਾਨ ਉਹ ਇਕ ਹੌਲਦਾਰ ਹਰਵਿੰਦਰ ਸਿੰਘ ਦਾ ਪਰਸ ਖੋਹ ਕੇ ਲੈ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਅਜੀਤਵਾਲ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਕਿਹਾ ਕਿ ਸਰਬਜੀਤ ਸਿੰਘ ਸਮੇਤ 16 ਵਿਅਕਤੀਆਂ ਜਿੰਨਾਂ ਵਿਚ ਦਰਸ਼ਨ ਸਿੰਘ, ਡਿੰਪਲ, ਗੋਹਨਾ, ਬਲਦੀਪ ਸਿੰਘ, ਰਿੰਕੂ, ਰਾਜਦੀਪ ਸਿੰਘ, ਅੰਗਰੇਜ ਸਿੰਘ, ਰਵੀ, ਬਿੰਦਰ ਕੌਰ, ਰਣਜੀਤ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ, ਸੁਮਨਦੀਪ ਕੌਰ, ਰਜਿੰਦਰ ਕੌਰ, ਚਰਨੋ ਸਾਰੇ ਨਿਵਾਸੀ ਪਿੰਡ ਝੰਡੇਆਣਾ ਸਰਕੀ ਅਤੇ ਕੱੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਅ/ਧ 417 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਪੁਲਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਸਿੱਧੂ ਨੂੰ ਵੱਡਾ ਇਸ਼ਾਰਾ ਛੇਤੀ ਲੱਗੇਗਾ ਸਿਆਸੀ ਛੁਹਾਰਾ!
NEXT STORY