ਹੰਬੜਾਂ, (ਸਤਨਾਮ, ਅਨਿਲ , ਧਾਲੀਵਾਲ)- ਸਥਾਨਕ ਕਸਬੇ ਦੇ ਨਾਲ ਮੁੱਲਾਂਪੁਰ-ਹੰਬੜਾਂ ਜੀ. ਟੀ. ਰੋਡ 'ਤੇ ਇਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ 'ਤੇ ਇਕ ਬੱਚੀ ਤੇ ਉਸ ਦੀ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਚਾਲਕ ਗੰਭੀਰ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹੰਬੜਾਂ ਕਸਬੇ ਦੇ ਦੁਕਾਨਦਾਰ ਬ੍ਰਹਮਦੇਵ ਸ਼ਰਮਾ ਨੇ ਦੱਸਿਆ ਕਿ ਉਸ ਦਾ ਬੇਟਾ ਰਾਮ ਗੋਪਾਲ ਸ਼ਰਮਾ, ਨੂੰਹ ਸੰਗੀਤਾ ਤੇ ਉਸ ਦੀ ਤਿੰਨ ਸਾਲਾ ਪੋਤੀ ਚੇਤਨਾ ਸ਼ਾਮ ਵੇਲੇ ਧਾਮ ਕੁੱਟੀਆ ਮੁੱਲਾਂਪੁਰ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਹੰਬੜਾਂ ਨਜ਼ਦੀਕ ਇਕ ਅਣਪਛਾਤੇ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ 'ਤੇ ਸੰਗੀਤਾ ਤੇ ਉਸ ਦੀ ਬੇਟੀ ਚੇਤਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੋਪਾਲ ਸ਼ਰਮਾ ਜ਼ਖਮੀ ਹੋ ਗਏ। ਟਰੱਕ ਚਾਲਕ ਹਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਫਰਾਰ ਹੋ ਗਿਆ। ਹੰਬੜਾਂ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਤੇ ਜ਼ਖਮੀ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ।
ਕਿਸਾਨ ਕਰਜ਼ਾ ਮੁਆਫੀ 'ਤੇ ਅਕਾਲੀ ਦਲ ਦਾ ਗੁੰਮਰਾਹਪੂਰਨ ਪ੍ਰਚਾਰ, ਬਾਦਲ ਕਿਉਂ ਨਹੀਂ ਵਿਧਾਨ ਸਭਾ 'ਚ ਆਏ
NEXT STORY