ਲੁਧਿਆਣਾ (ਰਾਮ) : ਔਰਤ ਨੇ 15 ਲੱਖ ਰੁਪਏ ਲੈ ਕੇ ਵੀ ਇੰਗਲੈਂਡ ਦਾ ਵੀਜ਼ਾ ਨਹੀਂ ਲਗਵਾਇਆ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਮੁਲਜ਼ਮ ਔਰਤ ਖਿਲਾਫ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਔਰਤ ਦੀ ਪਛਾਣ ਇੰਦਰਜੀਤ ਕੌਰ ਨਿਵਾਸੀ ਚੰਡੀਗੜ੍ਹ ਰੋਡ ਨੇੜੇ ਮੋਹਿਨੀ ਰਿਜ਼ਾਰਟ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਵੇਗਾ ਮਿਡ-ਡੇ ਮੀਲ ਦਾ ਸਵਾਦ, ਨਵਾਂ ਮੈਨਿਊ ਹੋਇਆ ਜਾਰੀ
ਸ਼ਿਕਾਇਤਕਰਤਾ ਜਸਵਿੰਦਰ ਕੌਰ ਨਿਵਾਸੀ ਡਾਬਾ ਰੋਡ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਲਈ ਇੰਦਰਜੀਤ ਕੌਰ ਨੂੰ 15 ਲੱਖ ਰੁਪਏ ਦਿੱਤੇ ਸਨ ਪਰ 15 ਲੱਖ ਰੁਪਏ ਲੈਣ ਤੋਂ ਬਾਅਦ ਉਸ ਨੇ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਅਜਿਹਾ ਕਰ ਕੇ ਉਸ ਨੇ ਉਸ ਨਾਲ ਧੋਖਾਦੇਹੀ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਮੁਲਜ਼ਮ ਔਰਤ ਪੁਲਸ ਦੀ ਪਕੜ ਤੋਂ ਬਾਹਰ ਹੈ ਅਤੇ ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
15 ਲੱਖ ਲੈ ਕੇ ਵੀ ਨਾ ਲਗਵਾਇਆ ਇੰਗਲੈਂਡ ਦਾ ਵੀਜ਼ਾ, ਔਰਤ ਖ਼ਿਲਾਫ਼ ਪਰਚਾ ਦਰਜ
NEXT STORY