ਜਲੰਧਰ (ਵੈਬ ਡੈਸਕ): ਉਮਰ ਵੱਧਣ ਦੇ ਨਾਲ ਸਰੀਰ 'ਚ ਕਮਜ਼ੋਰੀ ਆਉਣਾ ਆਮ ਗੱਲ ਹੈ ਪਰ ਅੱਜ ਦੇ ਸਮੇਂ 'ਚ ਲੋਕ ਗਲਤ ਲਾਈਫ ਸਟਾਈਲ ਅਤੇ ਸੁਆਦ ਨੂੰ ਲੈ ਕੇ ਪੋਸ਼ਟਿਕ ਅਤੇ ਹੈਲਦੀ ਚੀਜ਼ਾਂ ਨੂੰ ਨਹੀਂ ਖਾਂਦੇ। ਇਸ ਕਰਕੇ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗਦੀ ਹੈ। ਅੱਜ ਵਿਸ਼ਵ ਸਿਹਤ ਦਿਵਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਉਮਰ ਲਈ ਕਿੰਨਾ ਪੋਸ਼ਕ ਤੱਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ
20 ਸਾਲ ਦੀ ਉਮਰ 'ਚ
ਇਸ ਉਮਰ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਦੌਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਉਮਰ 'ਚ ਕਾਲਜ ਦੇ ਬੱਚੇ ਆਉਂਦੇ ਹਨ। ਇਨ੍ਹਾਂ ਸਾਰੇ ਪੋਸ਼ਕ ਤੱਤਾਂ ਤੋਂ ਭਰਪੂਰ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਕ ਰਿਸਰਚ ਮੁਤਾਬਕ ਇਨ੍ਹਾਂ ਨੌਜਵਾਨਾਂ ਨੂੰ ਆਪਣੀ ਡੇਲੀ ਡਾਈਟ 'ਚ 50 ਗ੍ਰਾਮ ਪ੍ਰੋਟੀਨ, 28 ਗ੍ਰਾਮ ਫਾਈਬਰ ਲੈਣਾ ਚਾਹੀਦਾ ਹੈ ਪਰ ਇਹ ਕੇਵਲ 35-45 ਪ੍ਰੋਟੀਨ ਅਤੇ 12-15 ਗ੍ਰਾਮ ਫਾਈਬਰ ਗ੍ਰਹਿਣ ਕਰਦੇ ਹਨ। ਇਸ ਸਮੇਂ 'ਚ ਇਨ੍ਹਾਂ ਨੂੰ ਇਹ ਸਹੀ ਮਾਤਰਾ ਦੇ ਨਾਲ ਬਾਕੀ ਦੇ ਤੱਤ ਜਿਵੇਂ ਕਿ ਵਿਟਾਮਿਨ, ਕੈਲਸ਼ੀਅਮ, ਆਇਰਨ, ਜ਼ਿੰਕ ਆਦਿ ਤੋਂ ਯੁਕਤ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਨਹੀਂ ਤਾਂ ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਇਨ੍ਹਾਂ ਨੂੰ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਖੂਨ ਦੀ ਕਮੀ, ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
30 ਸਾਲ ਦੀ ਉਮਰ 'ਚ
ਇਸ ਉਮਰ ਦੇ ਲੋਕ ਨੌਕਰੀ ਕਰਨ ਵਾਲੇ ਹੁੰਦੇ ਹਨ। ਇਸ ਉਮਰ 'ਚ ਲੋਕਾਂ 'ਚ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਦੇ ਸ਼ੁਰੂਆਤੀ ਲੱਛਣ ਦਿਖਾਈ ਦਿੰਦੇ ਹਨ। ਇਸ ਸਮੇਂ ਇਨ੍ਹਾਂ ਨੂੰ ਵੱਖ-ਵੱਖ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਹਰੀਆਂ ਸਬਜ਼ੀਆਂ, ਵਿਟਾਮਿਨ ਸੀ ਯੁਕਤ ਫਲ, ਦਾਲ ਪਾਣੀ ਆਦਿ ਦਾ ਭਰਪੂਰ ਮਾਤਰਾ 'ਚ ਸੇਵਨ ਕਰਨਾ ਚਾਹੀਦਾ ਹੈ ਤਾਂਕਿ ਬੀਮਾਰੀਆਂ ਤੋਂ ਬਚਿਆ ਜਾ ਸਕੇ।
40 ਸਾਲ ਅਤੇ ਇਸ ਤੋਂ ਵਧ ਦੀ ਉਮਰ 'ਚ
ਇਸ ਉਮਰ 'ਚ ਲੋਕ ਸਰੀਰਕ ਰੂਪ ਤੋਂ ਕੰਮਜ਼ੋਰ ਹੋਣ ਦੇ ਕਾਰਨ ਬੀਮਾਰੀਆਂ ਦੇ ਸ਼ਿਕਾਰ ਜਲਦੀ ਹੋਣ ਲੱਗਦੇ ਹਨ। ਗੱਲ ਜੇਕਰ ਔਰਤਾਂ ਦੀ ਕੀਤੀ ਜਾਵੇ ਤਾਂ ਉਨ੍ਹਾਂ 'ਚ ਇਸ ਉਮਰ 'ਚ ਆਇਰਨ ਅਤੇ ਕੈਲਸ਼ੀਅਮ ਦੀ ਕਮੀ ਹੋਣ ਲੱਗਦੀ ਹੈ। ਇਸ ਦੇ ਲਈ ਇਸ ਉਮਰ ਦੇ ਲੋਕਾਂ ਨੂੰ ਰੋਜ਼ਾਨਾ1,200 ਐੱਮ.ਜੀ. ਕੈਲਸ਼ੀਅਮ ਅਤੇ ਵਿਟਾਮਿਨ ਡੀ. ਨਾਲ ਭਰਪੂਰ ਚੀਜ਼ਾਂ ਦੀ ਵਰਤੋ ਕਰਨੀ ਚਾਹੀਦੀ ਹੈ।
ਮੰਡੀਆਂ 'ਚ ਕੰਮ ਕਰਨ ਵਾਲੀ ਲੇਬਰ ਨੂੰ ਮੁਹੱਈਆ ਕਰਵਾਏ ਜਾਣਗੇ ਮਾਸਕ
NEXT STORY