ਅੰਮ੍ਰਿਤਸਰ, (ਸੰਜੀਵ)- ਖੰਡਵਾਲਾ ਸਥਿਤ ਵਿਕਾਸ ਨਗਰ 'ਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਤਕਰਾਰ 'ਚ ਰਾਜ ਕੁਮਾਰ ਨੂੰ ਗੋਲੀ ਮਾਰ ਕੇ ਫਰਾਰ ਹੋ ਜਾਣ ਵਾਲੇ 4 ਦੋਸ਼ੀਆਂ ਨੂੰ ਚੌਕੀ ਘਣੂਪੁਰ ਕਾਲੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ 'ਚ ਦਵਿੰਦਰਪ੍ਰੀਤ ਸਿੰਘ, ਰਾਜ ਕੁਮਾਰ, ਜਸ਼ਨ ਕੁਮਾਰ ਤੇ ਦਲੀਪ ਸਿੰਘ ਸ਼ਾਮਲ ਹਨ, ਜਦੋਂ ਕਿ ਪੁਲਸ ਹੁਣ ਇਨ੍ਹਾਂ ਦੇ 2 ਹੋਰ ਸਾਥੀਆਂ ਵਿਕਾਸ ਅਤੇ ਸੁਖਪ੍ਰੀਤ ਸਿੰਘ ਦੀ ਭਾਲ ਵਿਚ ਛਾਪੇ ਮਾਰ ਰਹੀ ਹੈ। ਦੂਜੇ ਪਾਸੇ ਜ਼ਖਮੀ ਹਾਲਤ ਵਿਚ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਕਰਵਾਏ ਗਏ ਰਾਜ ਕੁਮਾਰ ਦਾ ਅੱਜ ਡਾਕਟਰਾਂ ਵੱਲੋਂ ਆਪ੍ਰੇਸ਼ਨ ਕਰ ਕੇ ਉਸ ਦੇ ਪੇਟ 'ਚੋਂ ਗੋਲੀ ਕੱਢ ਦਿੱਤੀ ਗਈ ਹੈ। 48 ਘੰਟਿਆਂ ਲਈ ਰਾਜ ਕੁਮਾਰ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। ਫਿਲਹਾਲ ਡਾਕਟਰਾਂ ਵੱਲੋਂ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਰਾਜ ਕੁਮਾਰ ਤੇ ਜਸ਼ਨ ਕੁਮਾਰ ਆਪਣੇ ਇਕ ਹੋਰ ਸਾਥੀ ਨਾਲ ਤੇਜ਼ ਰਫਤਾਰ 'ਚ ਮੋਟਰਸਾਈਕਲ ਚਲਾ ਰਹੇ ਸਨ, ਜਦੋਂ ਰਾਜ ਕੁਮਾਰ ਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਨੂੰ ਹੌਲੀ ਚਲਾਉਣ ਨੂੰ ਕਿਹਾ ਤਾਂ ਇਸ ਗੱਲ ਨੂੰ ਲੈ ਕੇ ਉਹ ਆਪਣੇ ਸਾਥੀਆਂ ਨਾਲ ਵਾਪਸ ਆਇਆ ਤੇ ਲੜਾਈ ਸ਼ੁਰੂ ਕਰ ਦਿੱਤੀ। ਉਸ ਦੌਰਾਨ ਉਨ੍ਹਾਂ ਰਾਜ ਕੁਮਾਰ 'ਤੇ ਸਿੱਧੀ ਗੋਲੀ ਮਾਰ ਦਿੱਤੀ ਤੇ ਉਹ ਜ਼ਖਮੀ ਹੋ ਕੇ ਉਥੇ ਹੀ ਡਿੱਗ ਗਿਆ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਕੀ ਕਹਿਣਾ ਹੈ ਪੁਲਸ ਦਾ? : ਚੌਕੀ ਘਣੂਪੁਰ ਕਾਲੇ ਦੇ ਇੰਚਾਰਜ ਏ. ਐੱਸ. ਆਈ. ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਫਰਾਰ ਚੱਲ ਰਹੇ 2 ਦੋਸ਼ੀਆਂ ਨੂੰ ਵੀ ਛੇਤੀ ਕਾਬੂ ਕੀਤਾ ਜਾਵੇਗਾ, ਜਿਸ ਉਪਰੰਤ ਹੀ ਪਤਾ ਲੱਗ ਸਕੇਗਾ ਕਿ ਘਟਨਾ ਵਿਚ ਇਸਤੇਮਾਲ ਕੀਤਾ ਗਿਆ ਹਥਿਆਰ ਕਿਸ ਦਾ ਹੈ।
ਸਰਪੰਚ ਤੇ ਉਸ ਦੇ ਸਾਥੀਆਂ 'ਤੇ ਘਰ ਆ ਕੇ ਹਮਲਾ ਕਰਨ ਦਾ ਦੋਸ਼
NEXT STORY