ਅੰਮ੍ਰਿਤਸਰ, (ਜ. ਬ.)- ਜਾਇਦਾਦੀ ਤਕਰਾਰ ਵਿਚ ਆਪਣੇ ਹੀ ਭਰਾ ਤੇ ਪਿਓ ਵੱਲੋਂ ਇਕ ਨੌਜਵਾਨ ਨੂੰ ਹਮੇਸ਼ਾ ਦੀ ਨੀਂਦ ਸੁਲਾ ਦਿੱਤਾ ਗਿਆ। ਸੁਲਤਾਨਵਿੰਡ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਜਵਾਈ ਅਮਨਦੀਪ ਸਿੰਘ, ਜਿਸ ਦਾ ਆਪਣੇ ਭਰਾ ਅਤੇ ਪਿਓ ਦੇ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ। 20 ਅਕਤੂਬਰ ਨੂੰ ਜਦੋਂ ਉਹ ਆਪਣੇ ਜਵਾਈ ਦੇ ਘਰ ਪੁੱਜਾ ਤਾਂ ਅਮਨਦੀਪ ਸਿੰਘ ਨਾਲ ਭਰਾ ਦਿਲਬਾਗ ਸਿੰਘ ਅਤੇ ਪਿਓ ਸੰਤੋਖ਼ ਸਿੰਘ ਝਗੜਾ ਕਰ ਰਹੇ ਸਨ। ਦਿਲਬਾਗ ਸਿੰਘ ਵੱਲੋਂ ਅਮਨਦੀਪ ਦੇ ਸਿਰ 'ਚ ਲੱਕੜ ਦਾ ਦਸਤਾ ਮਾਰਿਆ ਗਿਆ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ ਤੇ ਹਸਪਤਾਲ ਲਿਜਾਣ 'ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਵੱਲੋਂ ਹੱਤਿਆ ਦਾ ਮਾਮਲਾ ਦਰਜ ਕਰ ਕੇ ਦੋਵਾਂ ਪਿਓ-ਪੁੱਤਰ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਹੀਦਾਂ ਨੂੰ ਸਮਰਪਿਤ ਮੈਰਾਥਨ ਦੌੜ 'ਚ ਦੌੜੇ ਹਰੇਕ ਵਰਗ ਦੇ ਲੋਕ
NEXT STORY