ਮੋਹਾਲੀ (ਕੁਲਦੀਪ)—ਸੋਸ਼ਲ ਮੀਡੀਆ ਤੇ ਯੂ-ਟਿਊਬ 'ਤੇ ਫਨੀ ਵੀਡੀਓ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਣ ਵਾਲੀ ਮਿਸਟਰ ਐਂਡ ਮਿਸਿਜ਼ ਸੰਧੂ ਜੋੜੀ ਦੀਆਂ ਮੁਸ਼ਕਲਾਂ ਅੱਜ ਉਸ ਸਮੇਂ ਹੋਰ ਵੱਧ ਗਈਆਂ ਜਦੋਂ ਮਿਸਿਜ਼ ਸੰਧੂ ਯਾਨੀ ਬਲਜਿੰਦਰ ਕੌਰ ਨਿਵਾਸੀ ਪਿੰਡ ਮਾਣੂੰਕੇ ਜ਼ਿਲਾ ਲੁਧਿਆਣਾ ਨੂੰ ਪੁਲਸ ਨੇ ਠੱਗੀ ਦੇ 2 ਕੇਸਾਂ ਵਿਚ ਗ੍ਰਿਫਤਾਰ ਕਰ ਲਿਆ। ਪੁਲਸ ਵਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ।
ਪੁਲਸ ਦੇ ਆਰਥਿਕ ਦੋਸ਼ ਸ਼ਾਖਾ (ਈ. ਓ. ਵਿੰਗ) ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਬਲਜਿੰਦਰ ਕੌਰ ਆਪਣੇ ਪਤੀ ਏਕਮ ਸੰਧੂ ਨਾਲ ਮਿਲ ਕੇ ਕੁੱਝ ਸਮਾਂ ਪਹਿਲਾਂ ਮੋਹਾਲੀ ਦੇ ਸੈਕਟਰ 70 ਵਿਚ 'ਪਰੌਪਰ-ਵੇਅ ਇਮੀਗ੍ਰੇਸ਼ਨ' ਕੰਪਨੀ ਚਲਾਉਂਦੀ ਸੀ। ਉੱਥੇ ਉਸ ਨੇ ਜ਼ਿਲਾ ਮੋਗਾ ਨਿਵਾਸੀ ਟੇਕ ਸਿੰਘ ਦੇ ਬੇਟੇ ਨੂੰ ਕੈਨੇਡਾ ਭੇਜਣ ਦੇ ਨਾਮ 'ਤੇ 4 ਲੱਖ 85 ਹਜ਼ਾਰ ਰੁਪਏ ਲਏ ਸਨ। ਇਸ ਤੋਂ ਇਲਾਵਾ ਜ਼ਿਲਾ ਨਵਾਂਸ਼ਹਿਰ ਨਿਵਾਸੀ ਸੁਰਿੰਦਰ ਕੌਰ ਦੇ ਬੇਟੇ ਨੂੰ ਵੀ ਵਿਦੇਸ਼ ਭੇਜਣ ਦੇ ਨਾਮ 'ਤੇ 2 ਲੱਖ 85 ਹਜ਼ਾਰ ਰੁਪਏ ਲਏ ਸਨ। ਦੋਵਾਂ ਕੇਸਾਂ ਵਿਚ ਲੜਕਿਆਂ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਇਨ੍ਹਾਂ ਦੋਵੇਂ ਠੱਗੀ ਦੇ ਕੇਸਾਂ ਦੇ ਸਬੰਧ ਵਿਚ ਪੁਲਸ ਸਟੇਸ਼ਨ ਮਟੌਰ ਵਿਚ 1 ਦਸੰਬਰ 2018 ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।
ਜੇਲ ਜਾਣ ਤੋਂ ਡਰਦੀ ਨੇ ਇਕ ਦੇ ਵਾਪਸ ਕੀਤੇ ਪੈਸੇ
ਪੁਲਸ ਨੇ ਬਲਜਿੰਦਰ ਕੌਰ ਨੂੰ ਜਿਵੇਂ ਹੀ ਗ੍ਰਿਫਤਾਰ ਕੀਤਾ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਉਸ ਨੂੰ ਜੇਲ ਜਾਣਾ ਪੈ ਸਕਦਾ ਹੈ। ਜੇਲ ਜਾਣ ਦੇ ਡਰ ਤੋਂ ਉਸ ਨੇ ਮੌਕੇ ਉੱਤੇ ਨਵਾਂਸ਼ਹਿਰ ਨਿਵਾਸੀ ਸ਼ਿਕਾਇਤਕਰਤਾ ਸੁਰਿੰਦਰ ਕੌਰ ਦੇ ਪੈਸੇ ਵਾਪਸ ਕਰਨ ਦੀ ਗੱਲ ਪੁਲਸ ਨੂੰ ਕਹੀ। ਇਸ ਦੌਰਾਨ ਉਸ ਨੇ ਸੁਰਿੰਦਰ ਕੌਰ ਦੇ ਪੈਸੇ ਵਾਪਸ ਕਰ ਦਿੱਤੇ, ਜਿਸ ਦੌਰਾਨ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਦੇ ਸਮੇਂ ਅਦਾਲਤ ਨੇ ਉਸ ਨੂੰ ਇਕ ਕੇਸ ਵਿਚ ਜ਼ਮਾਨਤ ਦੇ ਦਿੱਤੀ ਪਰ ਟੇਕ ਸਿੰਘ ਵਾਲੇ ਕੇਸ ਵਿਚ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਏਕਮ ਸੰਧੂ
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਸਟੇਸ਼ਨ ਮਟੌਰ ਵਿਚ ਦਰਜ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਦੇ ਉਕਤ ਦੋਵਾਂ ਕੇਸਾਂ ਵਿਚ ਮੁਲਜ਼ਮ ਬਲਜਿੰਦਰ ਕੌਰ ਦੇ ਪਤੀ ਏਕਮ ਸੰਧੂ ਅਤੇ ਉਨ੍ਹਾਂ ਦੇ ਇਕ ਕਰਮਚਾਰੀ ਅਮਿਤ ਕੁਮਾਰ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ, ਜੋ ਕਿ ਇਸ ਸਮੇਂ ਜ਼ਮਾਨਤ ਉੱਤੇ ਚੱਲ ਰਹੇ ਹਨ ਪਰ ਬਲਜਿੰਦਰ ਕੌਰ ਇਸ ਕੇਸ ਵਿਚ ਫਰਾਰ ਚੱਲ ਰਹੀ ਸੀ, ਜਿਸ ਦੀ ਪੁਲਸ ਵਲੋਂ ਤਲਾਸ਼ ਕੀਤੀ ਜਾ ਰਹੀ ਸੀ ।
ਪਹਿਲਾਂ ਮੋਹਾਲੀ ਵਿਚ ਸੈਕਿੰਡ ਵਾਈਫ ਰੈਸਟੋਰੈਂਟ ਵੀ ਚਲਾਉਂਦੇ ਸਨ । ਇਹ ਵੀ ਪਤਾ ਲੱਗਾ ਹੈ ਕਿ ਮਿਸਟਰ ਐਂਡ ਮਿਸਿਜ਼ ਸੰਧੂ ਦੇ ਨਾਮ ਨਾਲ ਮਸ਼ਹੂਰ ਇਹ ਪਤੀ ਪਤਨੀ ਏਕਮ ਸੰਧੂ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਇੰਡਸਟਰੀਅਲ ਏਰੀਆ ਫੇਜ਼-8 ਬੀ ਮੋਹਾਲੀ ਵਿਚ ਸੈਕਿੰਡ ਵਾਈਫ ਦੇ ਨਾਮ ਨਾਲ ਇਕ ਰੈਸਟੋਰੈਂਟ ਵੀ ਚਲਾਉਂਦੇ ਸਨ, ਜੋ ਕਿ ਬਾਅਦ ਵਿਚ ਉਨ੍ਹਾਂ ਬੰਦ ਕਰ ਦਿੱਤਾ ਸੀ।
ਚਿਦਾਂਬਰਮ ਦੀ ਅਗਾਉਂ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ (ਪੜ੍ਹੋ 23 ਅਗਸਤ ਦੀਆਂ ਖਾਸ ਖਬਰਾਂ)
NEXT STORY